
ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਬਲਕਾਰ ਸਿੰਘ , ਪੀ.ਪੀ.ਐਸ. , ਉਪ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਨੇ 120 ਗ੍ਰਾਮ ਆਇਸ ( ICE ) ਅਤੇ 1/2 ਕਿਲੋ ਹੈਰੋਇਨ ਸਮੇਤ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਕਰਾਇਮ ਬ੍ਰਾਂਚ ਦੇ ਐਸ.ਆਈ ਨਿਰਮਲ ਸਿੰਘ ਦੀ ਸਪੈਸ਼ਲ ਪੁਲਿਸ ਪਾਰਟੀ ਕਾਇਮ ਬ੍ਰਾਂਚ ਜਲੰਧਰ ਦਿਹਾਤੀ , ਜੋ ਇਲਾਕਾ ਗਸ਼ਤ ਤੇ ਤਲਾਸ਼ ਭੈੜੇ ਪੁਰਸ਼ਾ ਬਾਸਵਾਰੀ ਸਰਕਾਰੀ ਗੱਡੀ ਦੇ ਸਬੰਧ ਵਿੱਚ ਕਸਬਾ ਮਕਸੂਦਾ ਤੋਂ ਹੁੰਦੇ ਹੋਏ ਕਰਤਾਰਪੁਰ ਜਾ ਰਹੇ ਸੀ , ਜੱਦ ਪੁਲਿਸ ਪਾਰਟੀ ਅੱਡਾ ਕਰਤਾਰਪੁਰ ਪੁੱਜੀ ਤਾਂ ਦੋ ਮੋਨੇ ਨੌਜਵਾਨ ਖੜੇ ਦਿਖਾਈ ਦਿੱਤੇ। ਜੋ ਪੁਲਿਸ ਪਾਰਟੀ ਨੂੰ ਦੇਖਕੇ ਖਿਸਕਣ ਲੱਗੇ , ਜਿਹਨਾਂ ਨੂੰ ਸ਼ੱਕ ਦੀ ਬਿਨਾਹ ਤੇ ਸਪੈਸ਼ਲ ਟੀਮ ਵੱਲੋਂ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ , ਜਿਹਨਾ ਨੇ ਆਪਣਾ ਨਾਮ ਅਜੀਤ ਕੁਮਾਰ ਪੁੱਤਰ ਰਾਜੂ ਪਾਸਵਾਨ ਵਾਸੀ ਮਕਾਨ ਨੰਬਰ 3 , ਪਿੰਡ ਕੰਬਾਲਾ ਥਾਣਾ ਸੋਹਾਨਾ ਜਿਲ੍ਹਾ ਐਸ.ਏ.ਐਸ. ਨਗਰ ਅਤੇ ਰੁਪੇਸ਼ ਕੁਮਾਰ ਪੁੱਤਰ ਸ਼ੰਕਰ ਕੇਵਟ ਵਾਸੀ ਰੁਨੀਆ ਥਾਣਾ ਨੋਬਤਪੁਰ ਜਿਲ੍ਹਾਂ ਪਟਨਾ ਬਿਹਾਰ ਦੱਸਿਆ।
ਜਿਹਨਾਂ ਪਾਸ ਭਾਰੀ ਮਾਤਰਾਂ ਵਿੱਚ ਨਸ਼ੇ ਦੀ ਖੇਪ ਹੋਣ ਦਾ ਸ਼ੱਕ ਹੋਣ ਕਰਕੇ ਐਸ.ਆਈ ਨਿਰਮਲ ਸਿੰਘ ਵੱਲੋਂ ਸ਼੍ਰੀ ਬਲਕਾਰ ਸਿੰਘ , ਪੀ.ਪੀ.ਐਸ. , ਉੱਪ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਨੂੰ ਹਲਾਤਾਂ ਤੋ ਜਾਣੂ ਕਰਵਾਇਆ , ਜੋ ਵੀ ਮੋਕਾ ਪਰ ਪੁੱਜ ਗਏ । ਜਿਹਨਾਂ ਦੀ ਹਾਜਰੀ ਵਿੱਚ ਅਜੀਤ ਕੁਮਾਰ ਉਕਤ ਦੇ ਕਿੱਟ ਬੈਗ ਦੀ ਤਲਾਸ਼ੀ ਕੀਤੀ ਗਈ , ਜਿਸ ਵਿੱਚੋ ਕੁੱਲ 1/2 ਕਿਲੋ ( 500 ਗ੍ਰਾਮ ) ਹੈਰੋਇਨ ਬ੍ਰਾਮਦ ਕੀਤੀ ਅਤੇ ਰੁਪੇਸ਼ ਕੁਮਾਰ ਦੀ ਪਹਿਨੀ ਹੋਏ ਪੈਂਟ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 120 ਗ੍ਰਾਮ ਆਇਸ ( ICE ) ਬ੍ਰਾਮਦ ਹੋਈ। ਜਿਸਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 141 ਮਿਤੀ 24.08.2022 ਅਧ 21 ਸੀ – 61-85 NDPS Act ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਅਜੀਤ ਕੁਮਾਰ ਪੁੱਤਰ ਰਾਜੂ ਪਾਸਵਾਨ ਵਾਸੀ ਮਕਾਨ ਨੰਬਰ 3 , ਪਿੰਡ ਕੰਬਾਲਾ ਥਾਣਾ ਸੋਹਾਨਾ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਖਿਲਾਫ ਪਹਿਲਾ ਵੀ ਮੁਕੱਦਮਾ ਦਰਜ ਰਜਿਸਟਰ ਹੈ। ਜੋ ਉਕਤ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾ ਪਾਸੋ ਬੇਕਵਡ ਫਾਰਵਡ ਲਿੰਕ ਦਾ ਪੱਤਾ ਕੀਤਾ ਜਾਵੇਗਾ।ਜਿਹਨਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ । ਸਪੈਸ਼ਲ ਇੰਵੈਸਟੀਗੇਸ਼ਨ ਟੀਮ ਇਹ ਪਤਾ ਲਗਾ ਰਹੀ ਹੈ ਕਿ ਆਇਸ ਤੇ ਹੈਰੋਇਨ ਇਹ ਕਿਥੋ ਲੈਕੇ ਆਏ ਅਤੇ ਅੱਗੇ ਕਿਥੇ –ਕਿਥੇ ਦੇਣੀ ਸੀ । ਇਸ ਤੋਂ ਪਹਿਲਾ ਇਹਨਾ ਨੇ ਨਸ਼ੇ ਦੀ ਖੇਪ ਪੰਜਾਬ ਦੇ ਕਿਸ ਹਿੱਸੇ ਵਿੱਚ ਪਹੁੰਚਾਈ ਹੈ ਅਤੇ ਪੰਜਾਬ ਵਿੱਚ ਆਇਸ ( ICE ) ਦਾ ਸੇਵਨ ਕਿਹੜੀ ਜਗ੍ਹਾਂ ਪਰ ਹੋ ਰਿਹਾ ਹੈ । ਕਿਉਂਕਿ ਭਾਰੀ ਮਾਤਰਾਂ ਵਿੱਚ ਇਹਨਾ ਪਾਸੋ ਆਇਸ ( ICE ) ਦਾ ਮਿਲਣਾ ਵੱਡੀ ਗੱਲ ਹੈ।