157 ਭਾਰਤੀਆਂ ਦਾ ਆ ਗਿਆ ਜਹਾਜ਼ ! 36 ਪੰਜਾਬੀ ਹੋ ਸੱਕਦੇ ਵਿੱਚ? ਮੁੱਖ ਮੰਤਰੀ ਪਹੁੰਚੇ !
157 ਭਾਰਤੀਆਂ ਦਾ ਆ ਗਿਆ ਜਹਾਜ਼ ! 36 ਪੰਜਾਬੀ ਹੋ ਸੱਕਦੇ ਵਿੱਚ? ਮੁੱਖ ਮੰਤਰੀ ਪਹੁੰਚੇ !

ਅਮਰੀਕਾ ਤੋਂ 157 ਡਿਪੋਰਟ ਭਾਰਤੀ ਲੈ ਤੀਜਾ ਜਹਾਜ਼ ਅੱਜ ਦੇਰ ਰਾਤ ਉੱਤਰੇਗਾ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ! ਜਲਦੀ ਪੁੱਜਣਗੇ ਮੁੱਖ ਮੰਤਰੀ?
ਅਮਨਦੀਪ ਸਿੰਘ
15ਫਰਵਰੀ ਦੂਜੇ ਡਿਪੋਰਟ ਜਹਾਜ਼ ਤੋਂ ਬਾਅਦ ਅੱਜ 16ਫਰਵਰੀ ਨੂੰ ਫਿਰ ਤੀਜਾ ਜਹਾਜ਼ 157 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਗੁਰੂ ਨਗਰੀ ਵਿੱਚ ਦੇਰ ਰਾਤ ਉੱਤਰੇਗਾ। ਸੂਤਰਾਂ ਦੇ ਹਵਾਲੇ ਨਾਲ ਇਸ ਵਿੱਚ 36 ਪੰਜਾਬ ਦੇ ਬਸ਼ਿੰਦੇ ਤੇ ਬਾਕੀ ਵੱਖਰੇ ਸੂਬਿਆਂ ਤੋਂ ਹੋਣਗੇ। ਜਿਸ ਵਿੱਚ ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ (4) ਮਾਨਸਾ (2) ਮੋਹਾਲੀ (1) ਫਿਰੋਜ਼ਪੁਰ (3) ਜਲੰਧਰ (4) ਗੁਰਦਾਸਪੁਰ (6) ਕਪੂਰਥਲਾ (10) ਨਿਸ਼ਾਨ ਸ਼ਹਿਰ ( 1) ਹੁਸ਼ਿਆਰਪੁਰ (2) ਲੁਧਿਆਣਾ (2) ਸੰਗਰੂਰ (1) ਦੇ ਵਾਸੀ ਉਤਰਨਗੇ। ਹਾਲਾਂਕਿ ਏ ਸਾਡੇ ਸੂਤਰਾਂ ਮੁਤਾਬਿਕ ਮਿਲੀ ਜਾਣਕਾਰੀ ਹੈ।ਪੰਜਾਬ ਦੇ ਕੁੱਝ ਕੁ ਸ਼ਹਿਰ ਵਾਂਝੇ ਹੋਣਗੇ ਜਿਥੋਂ ਅਮਰੀਕਾ ਦੇ ਡਿਪੋਰਟ ਕੀਤੇ ਬੰਦੇ ਨਾ ਹੋਣ। ਲਗਾਤਾਰ ਹੁਣ ਜਹਾਜ਼ ਉਤਰਨਾ ਏ ਖਦਸ਼ਾ ਜਤਾਇਆ ਜਾ ਰਿਹਾ ਹੈ। ਕੱਲ ਵੀ ਅਮਰੀਕਾ ਦੇ ਜਹਾਜ਼ ਵਿੱਚ ਸਹੀ ਵਤੀਰਾ ਨਾ ਹੋਣਾ ਦੀਆਂ ਵੀ ਖਬਰਾਂ ਆ ਰਹੀਆਂ ਹਨ।