
ਆਸਟਰੇਲੀਆ ਦੇ ਕੁਈਨਜ਼ਲੈਂਡ ਵਿੱਚ ਸੋਮਵਾਰ ਨੂੰ ਦੋ ਹੈਲੀਕਾਪਟਰ ਅੱਧ-ਹਵਾ ਵਿੱਚ ਟਕਰਾ ਗਏ।ਮੀਡਿਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 3 ਲੋਕ ਗੰਭੀਰ ਜ਼ਖਮੀ ਹੋ ਗਏ। ਐਮਰਜੈਂਸੀ ਸੇਵਾ ਨੇ ਮੌਕੇ ‘ਤੇ ਹੀ 13 ਲੋਕਾਂ ਦਾ ਇਲਾਜ ਕੀਤਾ। ਇਹ ਘਟਨਾ ਸਮੁੰਦਰੀ ਥੀਮ ਪਾਰਕ ਨੇੜੇ ਵਾਪਰੀ। ਜਦੋਂ ਹੈਲੀਕਾਪਟਰ ਟਕਰਾਇਆ ਤਾਂ ਪਾਰਕ ਵਿੱਚ ਬਹੁਤ ਸਾਰੇ ਲੋਕ ਮੌਜੂਦ ਸਨ।