politicalPunjab

DGP ਪੰਜਾਬ ਨੇ ਨਸ਼ਿਆਂ ਖਿਲਾਫ ਮਾਰਿਆ ਛਾਪਾ, ਤਸਕਰਾਂ ਦੇ ਘਰਾਂ ‘ਚ ਛਾਪੇ, ਮਿਲੇ ਹਥਿਆਰ

ਪੰਜਾਬ ਭਰ ਵਿੱਚ ਪੁਲਿਸ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਸਰਚ ਅਭਿਆਨ ਚਲਾਏ ਗਏ। ਲੁਧਿਆਣਾ ਦੇ ਘੋੜਾ ਕਾਲੋਨੀ ‘ਚ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਲੁਧਿਆਣਾ ਪੁਲੀਸ ਕਮਿਸ਼ਨਰ ਨੇ ਨਸ਼ੇ ਖ਼ਿਲਾਫ਼ ਛਾਪੇਮਾਰੀ ਕੀਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਘਰਾਂ ‘ਚ ਸਰਚ ਅਭਿਆਨ ਚਲਾਇਆ, ਜੋ ਲੋਕ ਨਸ਼ਾ ਸਮਗਲਿੰਗ ਦੇ ਨਾਲ ਸਬੰਧ ਰਖਦੇ ਹਨ ਜਾਂ ਇਸ ਤਰ੍ਹਾਂ ਦੇ ਮਾਮਲਿਆਂ ‘ਚ ਨਾਮਜ਼ਦ ਹਨ। ਇਸ ਮੌਕੇ ਡੀਜੀਪੀ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਡਰੱਗ ਸਮੱਗਲਰਾਂ ਖਿਲਾਫ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਹੀ ਕ੍ਰਾਈਮ ਡਾਟਾ ਤਿਆਰ ਕਰ ਕੇ ਜਿਹੜੇ ਕ੍ਰਾਈਮ ਨਾਲ ਪ੍ਰਭਾਵਿਤ ਇਲਾਕੇ ਹਨ, ਉਨ੍ਹਾਂ ‘ਚ ਇਹ ਸਰਚ ਮੁਹਿੰਮ ਚਲਾਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਲਾਇਸੈਂਸੀ ਹਥਿਆਰ ਰੱਖੇ ਹਨ, ਉਨ੍ਹਾਂ ਦੇ ਲਾਇਸੈਂਸਾਂ ਦੀ ਦੋਬਾਰਾ ਵੈਰੀਫੀਕੇਸ਼ਨ ਹੋਵੇਗੀ। ਜਿੰਨੇ ਵੀ ਸੂਬੇ ‘ਚ ਲਾਇਸੈਂਸ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ ਅਗਲੇ 3 ਮਹੀਨਿਆਂ ਤਕ ਕੋਈ ਵੀ ਨਵੇਂ ਲਾਇਸੈਂਸ ਜਾਰੀ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜਿਹੜੇ ਲਾਇਸੈਂਸ ਜਾਰੀ ਹੋਏ ਹਨ, ਉਨ੍ਹਾਂ ਦੀਆਂ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ

ਏ.ਡੀ.ਜੀ.ਪੀ ਟਰੈਫਿਕ ਏ.ਐਸ ਰਾਏ ਦੀਆਂ ਹਦਾਇਤਾਂ ‘ਤੇ ਅੰਨਗੜ੍ਹ ਦੀਆਂ ਵੱਖ-ਵੱਖ ਗਲੀਆਂ ‘ਚ ਨਾਲੋ-ਨਾਲ ਸਰਚ ਮੁਹਿੰਮ ਚਲਾਈ ਗਈ ਹੈ। ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਲੇਡੀ ਪੁਲਿਸ ਨੂੰ ਵੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ।

Raids in houses of
 

ਪੁਲਿਸ ਨੇ ਅੰਨਾਗੜ੍ਹ ਇਲਾਕੇ ਦੀਆਂ ਸੜਕਾਂ ’ਤੇ ਵੀ ਨਾਕਾਬੰਦੀ ਕਰ ਦਿੱਤੀ ਹੈ, ਤਾਂ ਜੋ ਆਉਣ-ਜਾਣ ਵਾਲੇ ਹਰ ਵਾਹਨ ਦੀ ਤਲਾਸ਼ੀ ਲਈ ਜਾ ਸਕੇ। ਇਹ ਨਾਕੇ ਸਮਾਰਟ ਨਾਕੇ ਹਨ, ਜਿਨ੍ਹਾਂ ਵਿੱਚ ਲੋਕਾਂ ਦੇ ਵਾਹਨਾਂ ਦੀ ਡਿਟੇਲ ਚੈੱਕ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ, ਤਾਂ ਜੋ ਕੋਈ ਵੀ ਸ਼ੱਕੀ ਵਸਤੂ ਫੜੀ ਜਾ ਸਕੇ।

ਤਲਾਸ਼ੀ ਦੌਰਾਨ ਇਕ ਤਸਕਰ ਦੇ ਘਰੋਂ ਹਥਿਆਰ ਵੀ ਬਰਾਮਦ ਹੋਏ ਹਨ। ਉਸ ਦੇ ਘਰ ਵਿੱਚ ਵੱਡੀ ਗਿਣਤੀ ਵਿੱਚ ਤਲਵਾਰਾਂ, ਗਦਾ ਅਤੇ ਤੇਜ਼ਧਾਰ ਹਥਿਆਰ ਰੱਖੇ ਹੋਏ ਸਨ। ਏਡੀਜੀਪੀ ਰਾਏ ਦਾ ਕਹਿਣਾ ਹੈ ਕਿ ਤਸਕਰ ਇਸ ਵੇਲੇ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹਨ।

Leave a Reply

Your email address will not be published. Required fields are marked *

Back to top button