ਕਿਸ ਗਲਤੀ ਕਾਰਨ ਕੈਮਰੇ ਸਾਹਮਣੇ ਫੁੱਟ-ਫੁੱਟ ਰੋਇਆ ਇਹ ਬਜ਼ੁਰਗ ਅਦਾਕਾਰ
Due to what mistake did this elderly actor burst into tears in front of the camera?

Due to what mistake did this elderly actor burst into tears in front of the camera?
ਪੰਜਾਬੀ ਮਨੋਰੰਜਨ ਜਗਤ ਵਿੱਚ ਇਸ ਸਮੇਂ ਅਦਾਕਾਰ ਸਰਦਾਰ ਸੋਹੀ ਦੀ ਇੱਕ ਵੀਡੀਓ ਕਾਫੀ ਚਰਚਾ ਦਾ ਕੇਂਦਰ ਬਣੀ ਹੋਈ ਹੈ, ਜਿਸ ਵਿੱਚ ਉਹ ਫੁੱਟ-ਫੁੱਟ ਕੇ ਰੋਂਦੇ ਨਜ਼ਰੀ ਪੈ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਅਤੇ ਪਰੇਸ਼ਾਨ ਹੋ ਰਿਹਾ ਹੈ।
ਆਖਿਰ ਕਿਉਂ ਰੋਏ ਅਦਾਕਾਰ ਸਰਦਾਰ ਸੋਹੀ
ਬੀਤੀ 22 ਅਗਸਤ ਨੂੰ ਪੰਜਾਬੀ ਸਿਨੇਮਾ ਦੇ ਦਿੱਗਜ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਸਾਨੂੰ ਸਦਾ ਲਈ ਅਲਵਿਦਾ ਬੋਲ ਗਏ। ਜਿੰਨ੍ਹਾਂ ਦੇ ਸੋਗ ਵਿੱਚ ਇੰਡਸਟਰੀ ਤੋਂ ਬਹੁਤ ਵੱਡੀਆਂ ਹਸਤੀਆਂ ਕਾਮੇਡੀਅਨ ਦੇ ਘਰ ਪਹੁੰਚੀਆਂ, ਇਸ ਦੌਰਾਨ ਅਦਾਕਾਰ ਸਰਦਾਰ ਸੋਹੀ ਨਹੀਂ ਪਹੁੰਚ ਸਕੇ, ਜਿਸ ਕਾਰਨ ਉਹ ਹੁਣ ਆਪਣੇ ਪ੍ਰਸ਼ੰਸਕਾਂ ਤੋਂ ਰੋ ਰੋ ਕੇ ਮੁਆਫ਼ੀ ਮੰਗ ਰਹੇ ਹਨ।
ਵੀਡੀਓ ਸਾਂਝੀ ਕਰਦੇ ਹੋਏ ਅਦਾਕਾਰ ਨੇ ਸਟਾਰ ਦੇ ਘਰ ਨਾ ਪਹੁੰਚਣ ਦਾ ਕਾਰਨ ਵੀ ਦੱਸਿਆ। ਅਦਾਕਾਰ ਨੇ ਕਿਹਾ, “ਮੈਂ ਸਰਦਾਰ ਸੋਹੀ ਤੁਹਾਡੇ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ, ਕਿਉਂਕਿ ਮੈਂ ਭੱਲਾ ਸਾਹਿਬ ਦੇ ਅੰਤਿਮ ਸਸਕਾਰ ਉਤੇ ਨਹੀਂ ਆ ਸਕਿਆ। ਮੈਂ ਮੇਰੇ ਪ੍ਰਸ਼ੰਸਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਉੱਥੇ ਪਹੁੰਚਿਆ ਕਿਉਂ ਨਹੀਂ?”
ਇਸ ਦੌਰਾਨ ਦਿੱਗਜ ਅਦਾਕਾਰ ਕਹਿੰਦੇ ਹਨ, “ਜਦੋਂ ਅਸੀਂ ਸੀਰੀਅਲ ਕਰਦੇ ਸੀ ‘ਸਰਹੱਦ’, ਮੈਨੂੰ ਉਸ ਸਮੇਂ ਪਤਾ ਲੱਗਿਆ ਸੀ ਕਿ ਮੈਂ ਐਂਗਜ਼ਾਇਟੀ ਦਾ ਮਰੀਜ਼ ਹਾਂ, ਪਹਿਲੀ ਵਾਰ ਮੈਨੂੰ ਬਿਨੂੰ ਢਿੱਲੋਂ ਪੀਜੀਆਈ ਚੰਡੀਗੜ੍ਹ ਲੈ ਕੇ ਗਏ ਸੀ, ਉੱਥੇ ਮੈਨੂੰ ਡਾਕਟਰਾਂ ਨੇ ਦੱਸਿਆ ਸੀ ਕਿ ਮੈਨੂੰ ਐਂਗਜ਼ਾਇਟੀ ਹੈ। ਇਸ ਦੀ ਸ਼ੁਰੂਆਤ ਮੇਰੀ ਭੈਣ ਦੇ ਪੁੱਤ ਦੀ ਮੌਤ ਤੋਂ ਹੋਈ ਸੀ, ਜਿਸ ਦੀ ਮੌਤ ਧੂਰੀ ਸ਼ੂਗਰ ਮਿੱਲ ਵਿੱਚ ਟਰਾਲੀ ਦਾ ਟਾਇਰ ਸਿਰ ਉਤੇ ਚੜ੍ਹ ਜਾਣ ਕਾਰਨ ਹੋ ਗਈ ਸੀ। ਉਦੋਂ ਤੋਂ ਇਹ ਬਿਮਾਰੀ ਮੈਨੂੰ ਹੈਗੀ ਹੈ, ਮੈਨੂੰ ਡਾਕਟਰਾਂ ਨੇ ਮਨ੍ਹਾ ਕੀਤਾ ਹੋਇਆ ਹੈ ਕਿ ਤੂੰ ਬਹੁਤ ਅਫ਼ਸੋਸਜਨਕ ਸਥਾਨ ਉਤੇ ਨਹੀਂ ਜਾਣਾ ਹੈ। ਮੈਂ ਐਂਗਜ਼ਾਇਟੀ ਦਾ ਮਰੀਜ਼ ਹਾਂ, ਇਸ ਲਈ ਮੈਂ ਸਸਕਾਰਾਂ ਉੱਤੇ ਨਹੀਂ ਜਾਂਦਾ, ਕਿਉਂਕਿ ਮੇਰੀ ਹਾਲਤ ਖ਼ਰਾਬ ਹੋ ਜਾਂਦੀ ਹੈ।
