PunjabPolitics

AAP ਮੰਤਰੀ ਅਰੋੜਾ ਦੀ ਜਿੱਤ ਨੂੰ ਹਾਈ ਕੋਰਟ ’ਚ ਚੁਣੌਤੀ, ਚੋਣ ਕਮਿਸ਼ਨ ਨੂੰ ਭੇਜਿਆ ਨੋਟਿਸ

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੰਜੀਵ ਅਰੋੜਾ ਦੀ ਚੋਣ ਜਿੱਤ ਗੰਭੀਰ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਰੋੜਾ ਦੀ ਜਿੱਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਿੱਚ ਗੰਭੀਰ ਦੋਸ਼ ਲਗਾਏ ਗਏ ਹਨ। ਅਦਾਲਤ ਨੇ ਅਰੋੜਾ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।

ਇਹ ਪਟੀਸ਼ਨ ਜਸਵਿੰਦਰ ਸਿੰਘ ਮੱਲ੍ਹੀ ਵੱਲੋਂ ਦਾਇਰ ਕੀਤੀ ਗਈ ਹੈ ਜਿਸ ਵਿਚ ਅਰੋੜਾ ’ਤੇ ‘ਭ੍ਰਿਸ਼ਟ ਚਰਿੱਤਰ’ ਤੇ ‘ਚੋਣ ਖਰਚਿਆਂ ਨੂੰ ਲੁਕਾਉਣ’ ਦੇ ਦੋਸ਼ ਲਗਾਏ ਗਏ ਹਨ। ਪਟੀਸ਼ਨਕਰਤਾ ਦਾ ਦਾਅਵਾ ਹੈ ਕਿ ਅਰੋੜਾ ਨੇ ਆਪਣੇ ਨਾਮਜ਼ਦਗੀ ਪੱਤਰਾਂ ਨਾਲ ਜਮ੍ਹਾ ਕੀਤੇ ਗਏ ਹਲਫ਼ਨਾਮੇ (ਫਾਰਮ 26) ਵਿੱਚ ਜਾਣਬੁੱਝ ਕੇ ਮਹੱਤਵਪੂਰਨ ਜਾਣਕਾਰੀ ਲੁਕੋਈ ਅਤੇ ਚੋਣ ਕਮਿਸ਼ਨ ਨੂੰ ਝੂਠੀ ਅਤੇ ਮਨਘੜਤ ਜਾਣਕਾਰੀ ਦਿੱਤੀ।

 

 

ਮੱਲ੍ਹੀ ਦੇ ਵਕੀਲਾਂ ਸਿਮਰਨਜੀਤ ਸਿੰਘ ਅਤੇ ਪਰਮਿੰਦਰ ਸਿੰਘ ਵਿੱਗ ਅਨੁਸਾਰ, ਅਰੋੜਾ ਨੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੋਟਰ ਸਲਿੱਪਾਂ ਵੰਡੀਆਂ, ਰੋਜ਼ਾਨਾ 25-30 ਜਨਤਕ ਮੀਟਿੰਗਾਂ ਕੀਤੀਆਂ ਅਤੇ ਪ੍ਰਚਾਰ ਲਈ ਸੋਸ਼ਲ ਮੀਡੀਆ ਅਤੇ ਪੇਡ ਨਿਊਜ਼ ਦੀ ਵਰਤੋਂ ਕੀਤੀ ਪਰ ਖਰਚੇ ਦੇ ਸਹੀ ਵੇਰਵੇ ਨਹੀਂ ਦਿੱਤੇ।

Back to top button