
ਜਲੰਧਰ ਦੇ ਲੋਕਾਂ ਨੂੰ ਮਿਲੀ ਵੱਡੀ ਸਹੂਲਤ, ਲੱਧੇਵਾਲੀ ROB ਸ਼ੁਰੂ
ਜਲੰਧਰ ਦੀ ਅੱਧੀ ਆਬਾਦੀ ਨੂੰ ਵੱਡੀ ਸਹੂਲਤ ਮਿਲੀ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਪੀਏਪੀ ਚੌਂਕ, ਚੌਗਿਟੀ ਚੌਂਕ ਅਤੇ ਰਾਮਾਮੰਡੀ ਚੌਂਕ ਦਾ ਟ੍ਰੈਫਿਕ ਲੋਡ ਘੱਟ ਹੋਵੇਗਾ। ਦਰਅਸਲ ਪਿਛਲੇ ਕਈ ਸਾਲਾਂ ਤੋਂ ਨਿਰਮਾਣ ਅਧੀਨ ਲੱਧੇਵਾਲੀ ਆਰਓਬੀ ਨੂੰ ਅੱਜ ਰਸਮੀ ਤੌਰ ‘ਤੇ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।
ਪਿਛਲੇ ਕਈ ਸਾਲਾਂ ਤੋਂ ਪੀੜਤ ਲੱਧੇਵਾਲੀ ਰੋਡ, ਹੁਸ਼ਿਆਰਪੁਰ ਰੋਡ, ਸੂਰਿਆ ਐਨਕਲੇਵ, ਗੁਰੂ ਨਾਨਕਪੁਰਾ, ਰਾਮਾਮੰਡੀ ਸਮੇਤ ਅੱਧੇ ਜਲੰਧਰ ਸ਼ਹਿਰ ਨੂੰ ਆਖਰ ਰਾਹਤ ਮਿਲ ਗਈ ਹੈ। ਲੱਧੇਵਾਲੀ ਰੇਲਵੇ ਓਵਰ ਬ੍ਰਿਜ (ROB) ਨੂੰ ਅੱਜ ਆਖਰਕਾਰ ਖੋਲ੍ਹ ਦਿੱਤਾ ਗਿਆ। ਜਿਸ ਕਾਰਨ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।