JalandharPunjab

39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ‘ਚ ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਇੰਡੀਅਨ ਆਇਲ ਅਤੇ ਭਾਰਤੀ ਰੇਲਵੇ ਸੈਮੀਫਾਇਨਲ ਵਿੱਚ

ਜਲੰਧਰ, ਐਚ ਐਸ ਚਾਵਲਾ।

ਇੰਡੀਅਨ ਆਇਲ ਮੁੰਬਈ ਦਾ ਮੁਕਾਬਲਾ ਪੰਜਾਬ ਨੈਸ਼ਨਲ ਬੈਂਕ ਦਿੱਲੀ ਨਾਲ ਅਤੇ ਪੰਜਾਬ ਐਂਡ ਸਿੰਧ ਬੈਂਕ ਦਾ ਮੁਕਾਬਲਾ ਭਾਰਤੀ ਰੇਲਵੇ ਨਾਲ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਹੋਵੇਗਾ। ਲੀਗ ਦੌਰ ਦੇ ਆਖਰੀ ਦਿਨ ਪੰਜਾਬ ਐਂਡ ਸਿੰਧ ਬੈਂਕ ਨੇ ਏਐਸਸੀ ਜਲੰਧਰ ਨੂੰ 7-1 ਦੇ ਫਰਕ ਨਾਲ ਹਰਾ ਕੇ ਸੈਮੀਫਾਇਨਲ ਵਿਚ ਪ੍ਰਵੇਸ਼ ਕੀਤਾ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਟੂਰਨਾਮੈਂਟ ਦੇ ਸੱਤਵੇਂ ਦਿਨ ਦੇ ਦੂਜੇ ਲੀਗ ਮੈਚ ਵਿੱਚ ਇੰਡੀਅਨ ਏਅਰ ਫੋਰਸ ਨੇ ਪੰਜਾਬ ਪੁਲਿਸ ਨੂੰ 5-2 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕੀਤੀ। 

ਪੂਲ ਬੀ ਦੇ ਆਖਰੀ ਲੀਗ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਏਐਸਸੀ ਜਲੰਧਰ ਨੂੰ 7-1 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕਰਦੇ ਹੋਏ ਆਪਣੇ ਅੰਕ 6 ਕੀਤੇ ਅਤੇ ਬੇਹਤਰ ਗੋਲ ਔਸਤ ਦੇ ਆਧਾਰ ਤੇ ਪੂਲ ਬੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪੂਲ ਬੀ ਵਿੱਚ ਦੂਜੇ ਸਥਾਨ ਤੇ ਪੰਜਾਬ ਨੈਸ਼ਨਲ ਬੈਂਕ ਰਹੀ, ਜਿਸ ਦੇ ਵੀ ਕੁਲ 6 ਅੰਕ ਸਨ ਪਰ ਉਹ ਗੋਲ ਔਸਤ ਦੇ ਆਧਾਰ ਤੇ ਦੂਜੇ ਸਥਾਨ ਤੇ ਰਹੀ। ਪੰਜਾਬ ਐਂਡ ਸਿੰਧ ਬੈਂਕ ਨੇ ਕੁਲ 11 ਗੋਲ ਕੀਤੇ ਅਤੇ 6 ਖਾਧੇ ਅਤੇ ਪੰਜਾਬ ਨੈਸ਼ਨਲ ਬੈਂਕ ਨੇ ਕੁਲ 9 ਗੋਲ ਕੀਤੇ ਜਦਕਿ 6 ਗੋਲ ਖਾਧੇ।ਜਦਕਿ ਆਰਮੀ ਇਲੈਵਨ 6 ਅੰਕ ਹੋਣ ਦੇ ਬਾਵਜੂਦ ਮਾੜੀ ਗੋਲ ਔਸਤ ਕਰਕੇ ਸੈਮੀਫਾਇਨਲ ਦੀ ਦੋੜ ਵਿਚੋਂ ਬਾਹਰ ਹੋ ਗਈ।  ਪੰਜਾਬ ਐਂਡ ਸਿੰਧ ਬੈਂਕ ਨੇ ਪਹਿਲੇ ਮਿੰਟ ਵਿੱਚ ਹੀ ਜਰਮਨਜੀਤ ਸਿੰਘ ਨੇ ਗੋਲ ਕਰਕੇ ਖਾਤਾ ਖੋਲ੍ਹਿਆ। 15ਵੇਂ ਮਿੰਟ ਵਿੱਚ ਅਤੇ 25ਵੇਂ ਮਿੰਟ ਵਿੱਚ ਅਤੇ 27ਵੇਂ ਮਿੰਟ ਵਿਚ ਬੈਂਕ ਦੇ ਜਸਕਰਨ ਸਿੰਘ ਨੇ ਦੋ ਗੋਲ ਕਰਕੇ ਸਕੋਰ 4-0 ਕੀਤਾ। ਖੇਡ ਦੇ 29ਵੇਂ ਮਿੰਟ ਵਿੱਚ ਬੈਂਕ ਦੇ ਹਰਮਨਜੀਤ ਸਿੰਘ ਨੇ ਗੋਲ ਕਰਕੇ ਸਕੋਰ 5-0 ਕੀਤਾ। ਖੇਡ ਦੇ 47ਵੇਂ ਮਿੰਟ ਵਿੱਚ ਏਐਸਸੀ ਦੇ ਮਨਮੀਤ ਸਿੰਘ ਨੇ ਗੋਲ ਕਰਕੇ ਸਕੋਰ 1-5 ਕੀਤਾ। ਖੇਡ ਦੇ 52ਵੇਂ ਮਿੰਟ ਵਿੱਚ ਬੈਂਕ ਦੇ ਜਸਕਰਨ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 6-1 ਕੀਤਾ। ਖੇਡ ਦੇ 5ਵੇਂ ਮਿੰਟ ਵਿਚ ਬੈਂਕ ਦੇ ਅਰਸ਼ਦੀਪ ਸਿੰਘ ਨੇ ਗੋਲ ਕਰਕੇ ਸਕੋਰ 7-1 ਕਰਕੇ ਮੈਚ ਜਿੱਤਿਆ।

ਪੂਲ ਏ ਦੇ ਆਖਰੀ ਲੀਗ ਮੈਚ ਵਿੱਚ ਇੰਡੀਅਨ ਏਅਰ ਫੋਰਸ ਨੇ ਪੰਜਾਬ ਪੁਲਿਸ ਨੂੰ 5-2 ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕੀਤੀ ਪਰ ਸੈਮੀਫਾਇਨਲ ਵਿੱਚ ਥਾਂ ਨਾ ਬਣਾ ਸਕੇ। ਮੈਚ ਦੇ 33ਵੇਂ ਮਿੰਟ ਵਿੱਚ ਏਅਰ ਫੋਰਸ ਦੇ ਰਾਹੁਲ ਕੁਮਾਰ ਰਾਜਭਰ ਨੇ ਗੋਲ ਕੀਤਾ। ਉਸ ਤੋਂ ਬਾਅਦ 24ਵੇਂ ਮਿੰਟ ਵਿੱਚ ਏਅਰ ਫੋਰਸ ਦੇ ਸੁਖਦੇਵ ਸਿੰਘ ਨੇ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 54ਵੇਂ ਮਿੰਟ ਵਿੱਚ ਪੁਲਿਸ ਦੇ ਪਰਮਵੀਰ ਸਿੰਘ ਨੇ ਗੋਲ ਕਰਕੇ ਸਕੋਰ 1-2 ਕੀਤਾ। ਅਗਲੇ ਹੀ ਮਿੰਟ ਵਿੱਚ ਏਅਰ ਫੋਰਸ ਦੇ ਰਾਹੁਲ ਕੁਮਾਰ ਨੇ ਅਤੇ 5ਵੇਂ ਮਿੰਟ ਵਿੱਚ ਏਅਰ ਫੋਰਸ ਦੇ ਸੁਖਦੇਵ ਸਿੰਘ ਨੇ ਗੋਲ ਕਰਕੇ ਸਕੋਰ 4-1 ਕੀਤਾ। ਅਗਲੇ ਮਿੰਟ ਪੁਲਿਸ ਦੇ ਕਰਨਬੀਰ ਸਿੰਘ ਨੇ ਗੋਲ ਕਰਕੇ ਸਕੋਰ 2-4 ਕੀਤਾ। ਖੇਡ ਦੇ 59ਵੇਂ ਮਿੰਟ ਵਿੱਚ ਏਅਰ ਫੋਰਸ ਦੇ ਮਾਨਿਦ ਕੇਰਕੇਟਾ ਨੇ ਗੋਲ ਕਰਕੇ ਸਕੋਰ 5-2 ਕਰਕੇ ਮੈਚ ਜਿੱਤ ਲਿਆ।

ਪੂਲ ਏ ਵਿੱਚ ਇੰਡੀਅਨ ਆਇਲ ਮੁੰਬਈ, ਭਾਰਤੀ ਰੇਲਵੇ ਅਤੇ ਇੰਡੀਅਨ ਏਅਰ ਫੋਰਸ ਦੀਆਂ ਟੀਮਾਂ 6-6 ਅੰਕ ਹਾਸਲ ਕਰ ਚੁੱਕੀਆਂ ਹਨ। ਪਰ ਬੇਹਤਰ ਗੋਲ ਔਸਤ ਦੇ ਆਧਾਰ ਤੇ ਇੰਡੀਅਨ ਆਇਲ ਮੁੰਬਈ ਪਹਿਲੇ ਅਤੇ ਭਾਰਤੀ ਰੇਲਵੇ ਦੂਜੇ ਸਥਾਨ ਤੇ ਰਹੀਆਂ। ਇੰਡੀਅਨ ਆਇਲ ਨੇ ਕੁਲ 10 ਗੋਲ ਕੀਤੇ ਅਤੇ ਤਿੰਨ ਗੋਲ ਖਾਧੇ। ਭਾਰਤੀ ਰੇਲਵੇ ਨੇ 6 ਗੋਲ ਕੀਤੇ ਅਤੇ 6 ਗੋਲ ਖਾਧੇ।ਇੰਡੀਅਨ ਏਅਰ ਫੋਰਸ ਨੇ ਕੁਲ 8 ਗੋਲ ਕੀਤੇ ਜਦਕਿ 10 ਗੋਲ ਖਾਧੇ। 

ਇਸ ਮੌਕੇ ਤੇ ਮੁੱਖ ਮਹਿਮਾਨ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਨ੍ਹਾਂ ਮੈਚਾਂ ਦੇ ਮੌਕੇ ਤੇ  ਤਰਲੋਕ ਸਿੰਘ ਭੁੱਲਰ ਕੈਨੇਡਾ, ਰਣਬੀਰ ਸਿੰਘ ਟੁੱਟ, ਇਕਬਾਲ ਸਿੰਘ ਸੰਧੂ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਲਖਵਿੰਦਰ ਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਜੱਜ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਰਮਨੀਕ ਰੰਧਾਵਾ, ਅਮਰੀਕ ਸਿੰਘ ਪੁਆਰ, ਕੈਮ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

3 ਨਵੰਬਰ ਦੇ ਮੈਚ (ਸੈਮੀਫਾਇਨਲ)

ਇੰਡੀਅਨ ਆਇਲ ਮੁੰਬਈ ਬਨਾਮ ਪੰਜਾਬ ਨੈਸ਼ਨਲ ਬੈਂਕ – 5-00 ਵਜੇ

ਪੰਜਾਬ ਐਂਡ ਸਿੰਧ ਬੈਂਕ ਬਨਾਮ ਭਾਰਤੀ ਰੇਲਵੇ – 7-00 ਵਜੇ

Related Articles

Leave a Reply

Your email address will not be published.

Back to top button