JalandharPunjab

39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ‘ਚ ਆਰਮੀ ਇਲੈਵਨ, ਭਾਰਤੀ ਏਅਰ ਫੋਰਸ ਵਲੋਂ ਲੀਗ ਦੌਰ ਵਿੱਚ ਜਿੱਤਾਂ ਦਰਜ

ਭਾਰਤੀ ਨੇਵੀ ਅਤੇ ਏਐਸਸੀ ਦੀਆਂ ਟੀਮਾਂ ਲੀਗ ਦੌਰ ਵਿੱਚ ਪਹੁੰਚੀਆਂ

ਜਲੰਧਰ, ਐਚ ਐਸ ਚਾਵਲਾ।

ਆਰਮੀ ਇਲੈਵਨ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 3-1 ਦੇ ਫਰਕ ਨਾਲ ਹਰਾ ਕੇ ਪੂਲ ਬੀ ਦੇ ਲੀਗ ਮੈਚ ਵਿੱਚ ਜਿੱਤ ਦਰਜ ਕਰਦੇ ਹੋਏ ਤਿੰਨ ਅੰਕ ਹਾਸਲ ਕਰ ਲਏ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਦੋ ਲੀਗ ਦੌਰ ਦੇ ਅਤੇ ਦੋ ਨਾਕ ਆਊਟ ਦੌਰ ਦੇ ਮੈਚ ਖੇਡੇ ਗਏ। ਲੀਗ ਦੌਰ ਦੇ ਦੂਜੇ ਮੈਚ ਵਿੱਚ ਪੂਲ਼ ਏ ਵਿੱਚ ਭਾਰਤੀ ਏਅਰ ਫੋਰਸ ਨੇ ਭਾਰਤੀ ਰੇਲਵੇ ਨੂੰ 3-1 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਜਦਕਿ ਏਐਸਸੀ ਬੰਗਲੌਰ ਅਤੇ ਇੰਡੀਅਨ ਨੇਵੀ ਦੀਆਂ ਟੀਮਾਂ ਆਪਣੇ ਆਪਣੇ ਮੈਚ ਜਿੱਤ ਕੇ ਲੀਗ ਦੌਰ ਵਿੱਚ ਪ੍ਰਵੇਸ਼ ਕਰ ਗਈਆਂ।

ਪੂਲ ਏ ਦਾ ਲੀਗ ਮੈਚ ਪੰਜਾਬ ਐਂਡ ਸਿੰਧ ਬੈਂਕ ਅਤੇ ਆਰਮੀ ਇਲੈਵਨ ਦੇ ਦਰਮਿਆਨ ਖੇਡਿਆ ਗਿਆ। ਖੇਡ ਦੇ 6ਵੇ ਮਿੰਟ ਵਿਚ ਆਰਮੀ ਦੇ ਸਰੀਨ ਈ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਅਗਲੇ ਹੀ ਮਿੰਟ ਬੈਂਕ ਦੇ ਜਰਮਨਜੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਕਰਕੇ ਬਰਾਬਰੀ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਚੌਥੇ ਕਵਾਰਟਰ ਦੇ 54ਵੇਂ ਮਿੰਟ ਵਿੱਚ ਆਰਮੀ ਦੇ ਜਗਜੋਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 58ਵੇਂ ਮਿੰਟ ਵਿੱਚ ਆਰਮੀ ਦੇ ਪ੍ਰਤਾਪ ਸ਼ਿੰਦੇ ਨੇ ਗੋਲ ਕਰਕੇ ਸਕੋਰ 3-1 ਕਰਕੇ ਮੈਚ ਆਪਣੇ ਨਾਂਅ ਕੀਤਾ।

ਦਿਨ ਦੇ ਪਹਿਲੇ ਮੈਚ ਵਿੱਚ ਏ.ਐਸ.ਸੀ. ਬੰਗਲੁਰੂ ਨੇ ਕੈਗ ਨਵੀਂ ਦਿੱਲੀ ਨੂੰ 1-0 ਨਾਲ ਹਰਾਇਆ। ਖੇਡ ਦੇ 28 ਮਿੰਟ ਵਿੱਚ ਮਿਲੇ ਪਹਿਲੇ ਪੈਨਲਟੀ ਕਾਰਨਰ ਨੂੰ ਏ.ਐਸ.ਸੀ. ਦੇ ਕਪਤਾਨ ਗੁਰਪ੍ਰੀਤ ਸਿੰਘ ਨੇ ਗੋਲ ਵਿਚ ਤਬਦੀਲ ਕਰਕੇ ਆਪਣੀ ਟੀਮ ਨੂੰ 1-0 ਦੇ ਫਰਕ ਨਾਲ ਅੱਗੇ ਕਰ ਦਿੱਤਾ ਜੋਂ ਆਖਰੀ ਸਮੇਂ ਤਕ ਬਰਕਰਾਰ ਰਹੀ ।

ਦਿਨ ਦਾ ਦੂਸਰਾ ਮੈਚ ਇੰਡੀਅਨ ਨੇਵੀ ਮੁੰਬਈ ਅਤੇ ਆਰਮੀ (ਗਰੀਨ) ਵਿਚ ਖੇਡਿਆ ਗਿਆ ਜਿਸ ਵਿਚ ਦੋਵੇਂ ਹੀ ਟੀਮਾਂ ਨੇ ਸ਼ਾਨਦਾਰ ਤੇ ਤੇਜ ਤਰਾਰ ਹਾਕੀ ਦਾ ਪ੍ਰਦਰਸ਼ਨ ਕੀਤਾ। ਮੈਚ ਦੇ ਨਿਰਧਾਰਿਤ ਸਮੇਂ ਵਿੱਚ ਵਿਚ ਦੋਵੇਂ ਟੀਮਾਂ ਨੇ 3-3 ਗੋਲ ਕੀਤੇ ਜਦੋਂ ਕਿ ਥਲ ਸੈਨਾ ਦੇ ਸੁਸ਼ੀਲ ਧੰਨਵਰ ਮਿਲੀ ਪਨੇਲਟੀ ਸਟਰੋਕ ਨੂੰ ਗੋਲ ਵਿਚ ਤਬਦੀਲ ਕਰਨ ਵਿਚ ਅਸਫ਼ਲ ਰਿਹਾ।

ਨਿਰਧਾਰਿਤ ਸਮੇਂ ਵਿੱਚ ਭਾਰਤੀ ਜਲ ਸੈਨਾ ਮੁੰਬਈ ਦੇ ਨਿਤੇਸ਼, ਸੁਸ਼ੀਲ ਧਨਵਰ ਅਤੇ ਸੁਸ਼ੀਲ ਅਤੇ ਆਰਮੀ (ਗਰੀਨ) ਦੇ ਸਿਮਰਨਦੀਪ ਸਿੰਘ, ਮਿਲਿਨ ਟੋਪੋ ਅਤੇ ਜੋਬਨਪ੍ਰੀਤ ਸਿੰਘ ਨੇ 3-3 ਗੋਲ ਕੀਤੇ। ਮੈਚ ਦਾ ਫੈਸਲਾ ਪੇਨਾਲਟੀ ਸ਼ੂਟ ਰਾਹੀਂ ਕੀਤਾ ਗਿਆ ਜਿਸ ਵਿਚ ਇੰਡੀਅਨ ਨੇਵੀ ਮੁੰਬਈ ਨੇ ਆਰਮੀ (ਗਰੀਨ) ਨੂੰ 7-5 ਨਾਲ ਹਰਾਕੇ ਜਿੱਤ ਹਾਸਿਲ ਕੀਤੀ ।

ਪੂਲ-ਏ ਦੇ ਲੀਗ ਪੜਾਅ ਦੇ ਮੈਚ ਵਿੱਚ ਭਾਰਤੀ ਹਵਾਈ ਸੈਨਾ, ਮੁੰਬਈ ਨੇ ਪਿਛਲੇ ਸਾਲ ਦੀ ਚੈਂਪੀਅਨ ਭਾਰਤੀ ਰੇਲਵੇ, ਦਿੱਲੀ ਨੂੰ 3-1 ਨਾਲ ਹਰਾਕੇ ਪੂਰੇ ਅੰਕ ਹਾਸਿਲ ਕੀਤੇ ਹਨ । ਭਾਰਤੀ ਰੇਲਵੇ ਨੂੰ ਖੇਡ ਦੇ 30 ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਡਿਫੈਂਡਰ ਪਰਮਪ੍ਰੀਤ ਸਿੰਘ ਨੇ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ। ਅੱਧੇ ਸਮੇਂ ਤੱਕ ਭਾਰਤੀ ਰੇਲਵੇ 1-0 ਨਾਲ ਅੱਗੇ ਖੇਡ ਰਹੀ ਸੀ।

ਅੱਧੇ ਸਮੇਂ ਤੋਂ ਬਾਦ ਹਵਾਈ ਸੈਨਾ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਖੇਡ ਦੇ 42ਵੇਂ ਮਿੰਟ ਵਿਚ ਮਿਲੇ ਪੈਨਲਟੀ ਸਟਰੋਕ ਨੂੰ ਉਹਨਾਂ ਦੇ ਕਪਤਾਨ ਲਵਪ੍ਰੀਤ ਸਿੰਘ ਵੱਲੋਂ ਗੋਲ ਕਰਕੇ ਆਪਣੀ ਟੀਮ ਨੂੰ 1-1 ਬਰਾਬਰੀ ਉਪਰ ਕਰ ਦਿੱਤਾ । ਹਵਾਈ ਫੌਜ ਦੇ ਫਾਰਵਰਡ ਮਨੀਦ ਕੇਰਕਟਾ ਨੇ ਖੇਡ ਦੇ 46ਵੇਂ ਮਿੰਟ ਵਿੱਚ ਸ਼ਾਨਦਾਰ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 2-1 ਦੀ ਲੀਡ ਦਿਵਾਈ ਜਦਕਿ ਖੇਡ ਦੇ ਆਖਰੀ ਸਮੇਂ ਵਿੱਚ ਫਾਰਵਰਡ ਰਾਹੁਲ ਕੁਮਾਰ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਹਵਾਈ ਫੌਜ ਟੀਮ ਨੂੰ 3-1 ਨਾਲ ਜਿੱਤ ਦਿਵਾਈ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਬਲਵਿੰਦਰ ਸਿੰਘ ਸੰਮੀ, ਸੁਖਜੀਤ ਕੌਰ ਅੰਤਰਰਾਸ਼ਟਰੀ ਖਿਡਾਰਣ, ਜੇ ਐਸ ਮਾਨ ਡੀਜੀਐਮ ਪੰਜਾਬ ਐਂਡ ਸਿੰਧ ਬੈਂਕ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਨ੍ਹਾਂ ਮੈਚਾਂ ਦੌਰਾਨ ਅਮਰੀਕ ਸਿੰਘ ਪੁਆਰ, ਰਮਨੀਕ ਰੰਧਾਵਾ ਮੀਤ ਪ੍ਰਧਾਨ, ਲਖਵਿੰਦਰ ਪਾਲ ਸਿੰਘ ਖਹਿਰਾ, ਗੁਰਵਿੰਦਰ ਸਿੰਘ ਗੁੱਲੂ, ਇਕਬਾਲ ਸਿੰਘ ਸੰਧੂ, ਰਣਬੀਰ ਟੁੱਟ, ਉਲੰਪੀਅਨ ਸੰਜੀਵ ਕੁਮਾਰ, ਬਲਜੀਤ ਰੰਧਾਵਾ ਕੈਨੇਡਾ, ਤਰਲੋਕ ਸਿੰਘ ਭੁੱਲਰ ਕੈਨੇਡਾ, ਗੌਰਵ ਅਗਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹਨ।

29 ਅਕਤੂਬਰ ਦੇ ਮੈਚ

ਏਐਸਸੀ ਬਨਾਮ ਇੰਡੀਅਨ ਨੇਵੀ    2-15 ਵਜੇ

ਪੰਜਾਬ ਨੈਸ਼ਨਲ ਬੈਂਕ ਬਨਾਮ ਆਰਮੀ ਇਲੈਵਨ 4-00 ਵਜੇ

ਇੰਡੀਅਨ ਆਇਲ ਬਨਾਮ ਇੰਡੀਅਨ ਏਅਰ ਫੋਰਸ 5-45 ਵਜੇ

 

Related Articles

Leave a Reply

Your email address will not be published.

Back to top button