Jalandhar

ਜਲੰਧਰ ਦੇ ਸਕੂਲਾਂ ਚ ਅੱਧੀ ਛੁੱਟੀ ਦਾ ਐਲਾਨ, ਇਨ੍ਹਾਂ ਇਲਾਕਿਆਂ ‘ਚ ਹੋਏਗੀ ਵਾਹਨਾਂ ਦੀ NO ENTRY

ਜਲੰਧਰ/ ਐਸ ਐਸ ਚਾਹਲ

CM ਭਗਵੰਤ ਮਾਨ ਕਲ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡਿਯਮ ‘ਖੇਡਾਂ ਵਤਨ ਪੰਜਾਬ ਦੀਆਂ’ਦਾ ਉਦਘਾਟਨ ਕਰਨ ਲਯੀ ਪਹੁੰਚ ਰਹੇ ਹਨ ਜਿਸ ਸੰਬੰਧ ਚ ਅੱਜ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਤੇ ਡੀਸੀ ਜਸਪ੍ਰੀਤ ਸਿੰਘ ਨੇ ਸਟੇਡੀਅਮ ਦਾ ਦੌਰਾ ਕੀਤਾ ਅਤੇ ਟ੍ਰੈਫਿਕ ਪੁਲਿਸ ਵਲੋਂ ਕਲ 12 ਵਜੇ ਤੋਂ ਰਾਤ 10 ਵਜੇ ਤਕ ਦਾ ਰੂਟ divert ਦਾ ਪਲੈਨ ਕੀਤਾ ਜਿਸ ਮੁਤਾਬਿਕ ਟ੍ਰੈਫਿਕ ਪੁਲਿਸ ਵਲੋਂ ਕੋਲ ਰੋਡ ਵਾਲਾ ਸਮਰਾ ਚੌਂਕ ,ਚੁਨਮੁਨ ਚੌਂਕ ,ਏਪੀਜੇ ਕਾਲਜ ਰੋਡ ਤੋਂ ਗੀਤ ਮੰਦਿਰ ਮਾਡਲ ਟਾਊਨ ,ਮਸੰਦ ਚੋਂਕ ਦੇ ਰਸਤੇ ਆਮ ਵਾਹਨਾਂ ਲਯੀ ਬੰਦ ਕੀਤੇ ਨੇ ਅਤੇ ਨਾਲਦੇ ਇਲਾਕਿਆਂ ਚ ਲੱਗਦੇ ਸਕੂਲਾਂ ਚ ਅੱਧੀ ਛੁੱਟੀ 11.30 ਵਜੇ ਦਾ ਐਲਾਨ ਕੀਤਾ ਹੈ

 

Back to top button