
ਜ਼ਿਲ੍ਹਾ ਗੁਰਦਾਸਪੁਰ ਦੇ ਉਪ ਮੰਡਲ ਡੇਰਾ ਬਾਬਾ ਨਾਨਕ (Dera Baba Nanak) ਵਿਖੇ ਹਰ ਸਾਲ ਸ੍ਰੀ ਚੋਹਲਾ ਸਾਹਿਬ (Sri Chohla Sahib) ਦਾ ਮੇਲਾ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਮੇਲੇ ‘ਚ ਦੂਰ-ਦੂਰ ਤੋਂ ਸੰਗਤਾਂ/ਸੰਗ ਦਰਸ਼ਨਾਂ ਲਈ ਆਉਂਦੇ ਹਨ। ਇਸ ਸਬੰਧੀ ਉਪ ਮੰਡਲ ਮੈਜਿਸਟਰੇਟ ਡੇਰਾ ਬਾਬਾ ਨਾਨਕ ਵੱਲੋਂ ਪ੍ਰਾਪਤ ਹੋਈ ਰਿਪੋਰਟ ਅਤੇ ਸ੍ਰੀ ਚੋਹਲਾ ਸਾਹਿਬ ਜੀ ਦੇ ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਉਪ ਮੰਡਲ ਡੇਰਾ ਬਾਬਾ ਨਾਨਕ ‘ਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਰਕਾਰੀ ਤੇ ਗੈਰ-ਸਰਕਾਰੀ ਵਿੱਦਿਅਕ ਸੰਸਥਾਵਾਂ ‘ਚ ਮਿਤੀ 4 ਮਾਰਚ 2024 ਨੂੰ ਲੋਕਲ ਛੁੱਟੀ ਦਾ ਐਲਾਨ ਕੀਤਾ ਹੈ।