ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ., ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ-ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਪੁਲਿਸ ਟੀਮ ਵੱਲੋਂ 7000 ਨਸ਼ੀਲੀਆ ਗੋਲੀਆ ਸਮੇਤ ਇੱਕ ਨਸ਼ਾ ਤਸੱਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਕਰਾਇਮ ਬ੍ਰਾਂਚ ਦੇ ਐਸ.ਆਈ ਨਿਰਮਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਾ-ਸਿਲਸਿਲਾ ਗਸ਼ਤ ਬਾ-ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬਾਸਵਾਰੀ ਸਰਕਾਰੀ ਗੱਡੀ ਕਰਤਾਰਪੁਰ ਤੋਂ ਪਿੰਡ ਕਾਹਲਵਾ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਕਾਹਲਵਾ ਦੇ ਮੇਨ ਚੌਂਕ ਵਿੱਚ ਪੁੱਜੀ ਤਾਂ ਮੇਨ ਚੌਂਕ ਵਿੱਚ ਬੋਹੜ ਦੇ ਦਰੱਖਤ ਹੇਠ ਬਣੇ ਥੜੇ ਲਾਗੇ ਇੱਕ ਨੌਜਵਾਨ ਮੋਟਰ ਸਾਇਕਲ ਨੰਬਰੀ PB 08 DT 1864 ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਉਪਰ ਬੈਠਾ ਦਿਖਾਈ ਦਿੱਤਾ। ਜਿਸ ਨੇ ਆਪਣੀ ਪਿੱਠ ਪਰ ਇੱਕ ਵਜਨਦਾਰ ਕਿੱਟ ਬੈਗ ਪਾਈ ਹੋਈ ਸੀ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖਕੇ ਯਕਦਮ ਘਬਰਾ ਕੇ ਮੋਟਰ ਸਾਇਕਲ ਨੂੰ ਸਟਾਰਟ ਕਰਨ ਲੱਗਾ ਤਾਂ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਸ਼ੱਕ ਦੀ ਬਿਨਾਂ ਪਰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਾਹਲਵਾ, ਥਾਣਾ ਕਰਤਾਰਪੁਰ, ਜਿਲ੍ਹਾ ਜਲੰਧਰ ਦਿਹਾਤੀ ਦੱਸਿਆ।
ਜਿਸ ਦੇ ਕਿੱਟ ਬੈਗ ਦੀ ਹਸਬ ਜਾਬਤਾ ਅਨੁਸਾਰ ਤਲਾਸ਼ੀ ਕਰਨ ਤੇ ਉਸ ਵਿੱਚੋ 7000 (ਸੱਤ ਹਜਾਰ) ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ। ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 167 ਮਿਤੀ 07.10.2022 ਜੁਰਮ 22-61-85 NDPS ACT ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਹਰਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ 3 ਮੁਕੱਦਮੇ ਦਰਜ ਰਜਿਸਟਰ ਹਨ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਸ਼ੀਲੀਆਂ ਗੋਲੀਆਂ ਕਿਸ ਪਾਸੋਂ ਖਰੀਦ ਕਰਦਾ ਸੀ, ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਦੇ ਬੈਕਵਡ- ਫਾਰਵਡ ਲਿੰਕ ਬਾਰੇ ਵੀ ਜਾਨਣਾ ਜਰੂਰੀ ਹੈ।