ਦੇਸ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਤਿਰੰਗਾ ਲਹਿਰਾਉਣ ਤੋਂ ਬਾਅਦ ਭਾਰਤੀ ਫੌਜਾਂ ਅਤੇ ਅਰਧ ਸੈਨਿਕ ਬਲਾਂ ਤੋਂ ਸਲਾਮੀ ਲਈ। ਦਿੱਲੀ ਦੇ ਕਰਤਵਯ ਪੱਧ ਉੱਤੇ ਚੱਲ ਰਹੇ ਕੌਮੀ ਸਮਾਗਮ ਵਿੱਚ ਮਿਸਰ ਦੇ ਰਾਸ਼ਟਰਪਤੀ ਅਬਤਦੁਲ ਫ਼ਤਿਹ ਅਲ-ਸੀਸੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਰਾਜਾਂ ਵਿਚ ਵਿਚ ਭਾਰਤ ਦੇ ਕੌਮੀ ਝੰਡੇ ਲਹਿਰਾਉਣ ਲਈ ਸਮਾਗਮ ਹੋਏ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਅਤੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜਲੰਧਰ ਵਿਚ ਝੰਡਾ ਲਹਿਰਾਇਆ। ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਉੱਤੇ ਰੋਸ ਮੁਜ਼ਾਹਰੇ ਵੀ ਹੋਏ ਹਨ। ਮੁਹਾਲੀ ਵਿਚ ਚੱਲ ਰਹੇ ਕੌਮੀ ਇਨਸਾਫ਼ ਮੋਰਚਾ ਨੇ ਰੋਸ ਮਾਰਚ ਕੱਢਿਆ , ਜਦਕਿ ਬਰਗਾੜੀ ਵਿਚ ਸਿਮਰਨਜੀਤ ਸਿੰਘ ਮਾਨ ਰੋਸ ਮਾਰਚ ਕੀਤਾ।
ਹਰਿਆਣਾ ਦੇ ਜੀਂਦ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਮਹਾਪੰਚਾਇਤ ਸੱਦੀ ਗਈ ਸੀ ਅਤੇ ਪਿਹੋਵਾ ਵਿਚ ਕੈਬਨਿਟ ਮੰਤਰੀ ਸੰਦੀਪ ਸਿੰਘ ਦਾ ਵਿਰੋਧ ਕਰਨ ਖ਼ਾਪ ਪੰਚਾਇਤਾਂ ਪਹੁੰਚੀਆਂ ਹੋਈਆਂ ਸਨ। ਪਿਹੋਵਾ ਵਿਚ ਆਮ ਆਦਮੀ ਪਾਰਟੀ ਅਤੇ ਪਾਖ ਪੰਚਾਇਤਾਂ ਦੇ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ । ਭਾਵੇਂ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ।
ਜਲੰਧਰ ਦੇ ਲਤੀਫਪੁਰਾ ਵਿਚ ਉਜੜੇ ਲੋਕਾਂ ਨੇ ਰਾਜਪਾੁਲ ਦੇ ਸਮਾਗਮ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾਂ ਵਿਚ ਝੰਡਾ ਲਹਿਰਾਇਆ, ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿਚ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਲੋਕਾਂ ਨੂੰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੱਦਾ ਦਿੱਤਾਉਨ੍ਹਾਂ ਕਿਹਾ ਭਾਰਤ ਨੂੰ ਅਜ਼ਾਦ ਕਰਾਉਣ ਵਾਲੇ ਪੰਜਾਬੀ ਦੇਸ ਭਗਤਾਂ ਦੇ ਵਾਰਿਸ ਵਿਦੇਸ਼ਾਂ ਵਿਚ ਭੱਜ ਰਹੇ ਹਨ, ਉਨ੍ਹਾਂ ਨੂੰ ਪੰਜਾਬ ਵਿਚ ਹੀ ਰਹਿਣ ਦਾ ਮਾਹੌਲ ਦੇਣਾ ਹੈ ਪੰਜਾਬ ਸਰਕਾਰ ਨੇ ਪਹਿਲੇ 10 ਮਹੀਨੇ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਚਲਾਈ, ਮੁਫ਼ਤ ਬਿਜਲੀ ਦਿੱਤੀ ਅਤੇ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀ ਦਿੱਤੀ ਸਰਕਾਰ ਘਰ ਜਾ ਕੇ ਬੁਢਾਪਾ ਪੈਨਸ਼ਨ ਦੇਣਾ ਸ਼ੁਰੂ ਕਰੇਗੀ, 400 ਮੁਹੱਲਾ ਕਲੀਨਿਕ ਸ਼ੁਰੂ ਹੋ ਰਹੇ, ਸਕੂਲ ਆਫ਼ ਐਮੀਨੈਸ਼ ਖੋਲ੍ਹ ਰਹੀ ਹੈ ਬਠਿੰਡਾ ਵਿਚ ਨਵਾਂ ਡਿਜੀਟਲ ਬੱਸ ਅੱਡਾ ਬਣੇਗਾ ਅਤੇ ਸ਼ਹਿਰ ਵਿਚ ਮੁਫ਼ਤ ਬਿਜਲਈ ਬੱਸਾਂ ਚੱਲਣਗੀਆਂਜਿਸ ਦਿਨ ਮੈਂ ਆਪਣੇ ਆਪਣੇ ਰਿਸ਼ਤੇਦਾਰ ਨੂੰ ਖੱਡਾਂ ਦਾ, ਬੱਸਾਂ ਦਾ ਜਾਂ ਸ਼ਰਾਬ ਦੇ ਠੇਕਾ ਦੁਆਉਣ ਲਈ ਫਾਇਲ ਉੱਤੇ ਦਸਤਖ਼ਤ ਕੀਤੇ ਸਮਝ ਲਿਓ ਮੈਂ ਆਪਣੇ ਡੈਂਥ ਵਾਰੰਟ ਉੱਤੇ ਦਸਤਖ਼ਤ ਕਰ ਦਿੱਤੇ
ਪਿਹੋਵਾ ਵਿਚ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਕੁਰੂਕੁਸ਼ਤੇਰ ਦੇ ਪਿਹੋਵਾ ਵਿੱਚ ਹਰਿਆਣਾ ਦੇ ਕਬਨਿਟ ਮੰਤਰੀ ਸੰਦੀਪ ਸਿੰਘ ਦਾ ਕਾਫੀ ਤਿੱਖਾ ਵਿਰੋਧ ਕੀਤਾ ਗਿਆ। ਜਦੋਂ ਮੰਤਰੀ ਸਟੇਜ ਉੱਤੇ ਆਏ ਤੋਂ ਉਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਲੋਕ ਸਮਾਗਮ ਦੇ ਆਸਪਾਸ ਇਕੱਠੇ ਹੋ ਗਏ ਸਨ। ਇੱਕ ਔਰਤ ਉਨ੍ਹਾਂ ਦਾ ਵਿਰੋਧ ਕਰਦਿਆਂ ਮੰਚ ਤੱਕ ਪਹੁੰਚ ਗਈ। ਪੁਲਿਸ ਵਲੋਂ ਉਨ੍ਹਾਂ ਨੂੰ ਜਬਦਸਤੀ ਚੁੱਕਕੇ ਉਥੋਂ ਹਟਾਏ ਜਾਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮੁਜ਼ਹਾਰਾਕਾਰੀ ਵੀ ਸੰਦੀਪ ਸਿੰਘ ਦਾ ਵਿਰੋਧ ਕਰਦਿਆਂ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚ ਗਏ ਸਨ। ਜਦੋਂ ਲੋਕ ਬੈਰੀਕੇਡਿੰਗ ਪਾਰ ਕਰਕੇ ਅੱਗੇ ਵਧੇ ਤਾਂ ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਹੜੀ ਮਹਿਲਾ ਮੰਚ ਤੱਕ ਪਹੁੰਚੀ ਸੀ, ਉਸ ਵੀ ਪੁਲਿਸ ਨੇ ਜਬਰੀ ਗੱਡੀ ਵਿਚ ਸੁੱਟ ਲਿਆ , ਪਰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਰਿਹਾਈ ਤੋਂ ਬਾਅਦ ਇਸ ਮਹਿਲਾ ਨੇ ਕਿਹਾ ਕਿ ਜਿੱਥੇ ਵੀ ਸੰਦੀਪ ਸਿੰਘ ਜਾਣਗੇ ਉਹ ਉੱਥੇ ਜਾ ਕੇ ਆਪਣਾ ਰੋਸ ਪ੍ਰਗਟਾਏ ਗੀ।
ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਲੋਂ ਜੀਂਦ ਵਿਚ ਇੱਕ ਵਿਸ਼ਾਲ ਮਹਾਪੰਚਾਇਤ ਕੀਤੀ ਗਈ। ਜਿਸ ਵਿਚ ਦੋਵਾਂ ਸੂਬਿਆਂ ਤੋਂ ਹਜ਼ਾਰਾ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮਹਾਪੰਚਾਇਤ ਵਿਚ ਪੰਜਾਬ ਤੋਂ 20 ਅਤੇ ਹਰਿਆਣਾ ਤੋਂ 14 ਕਿਸਾਨ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਅਤੇ ਉਨ੍ਹਾਂ ਦੇ ਆਗੂ ਸ਼ਾਮਲ ਹੋਏ। ਕਿਸਾਨ ਆਗੂਆਂ ਵਿੱਚ ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ ਅਤੇ ਦਰਸ਼ਨਪਾਲ ਸਣੇ ਸੰਯੁਕਤ ਮੋਰਚੇ ਦੇ ਕਈ ਆਗੂ ਹਾਜ਼ਰ ਸਨ।ਕਿਸਾਨਾਂ ਨੇ ਕਿਹਾ ਕਿ 9 ਫਰਬਰੀ ਨੂੰ ਕੁਰੂਕਸ਼ੇਤਰ ਵਿਚ ਇੱਕ ਬੈਠਕ ਕਰਕੇ ਮਾਰਚ ਮਹੀਨੇ ਦੇ ਸੰਸਦੀ ਸੈਸ਼ਨ ਦੌਰਾਨ ਮਾਰਚ ਕਰਨ ਦੀ ਰੂਪਰੇਖਾ ਉਲੀਕਣਗੇ।
ਜਲੰਧਰ ਦੇ ਲਤੀਫ਼ਪੁਰਾ ਵਿੱਚ ਵੀ ਪੁਲਿਸ ਤੇ ਮੁਜ਼ਾਹਰਾ ਕਰ ਰਹੇ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਦੇ ਕਾਰਕੁਨਾਂ ਦਰਮਿਆਨ ਝੜਪ ਹੋਈ। ਲਤੀਫ਼ਪੁਰਾ ਵਿੱਚ 9 ਦਸੰਬਰ ਨੂੰ ਕੁਝ ਘਰ ਨਜ਼ਾਇਜ ਦੱਸਦਿਆ ਪ੍ਰਸ਼ਾਸਨ ਵਲੋਂ ਢਾਹ ਦਿੱਤੇ ਗਏ ਹਨ। ਲੋਕਾਂ ਦਾ ਇਲਜ਼ਾਮ ਸੀ ਕਿ ਪ੍ਰਸ਼ਾਸਨ ਦੀ ਕਾਰਵਾਈ ਇੰਨੀ ਤੇਜ਼ ਹੋਈ ਕਿ ਕਈ ਲੋਕਾਂ ਨੂੰ ਆਪਣੇ ਜ਼ਰੂਰੀ ਸਮਾਨ ਚੁੱਕਣ ਦਾ ਸਮਾਂ ਨਹੀਂ ਮਿਲਿਆ ਸੀ। ਇਸ ਮੌਕੇ ਲਤੀਫ਼ਪੁਰਾ ਵਿੱਚ ਲਗਾਤਾਰ ਚੱਲ ਰਹੇ ਧਰਨੇ ਦੇ ਮੁਜ਼ਾਹਰਾਕਾਰੀਆਂ ਨੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਣ ਦੀ ਕੋਸ਼ਿਸ਼ ਕੀਤੀ।ਪੁਲਸ ਵਲੋਂ ਲਤੀਫ਼ ਪੁਰਾ ਦੇ ਚਾਰੋਂ ਪਾਸੇ ਕੀਤੀ ਗਈ ਬੇਰਿਕੇਡਿੰਗ ਨੂੰ ਤੋੜ ਕੇ ਜਦੋਂ ਮੁਜ਼ਾਹਰਾਕਾਰੀਆਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਸ ਸਮੇਂ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦਰਮਇਆਨ ਝੜਪ ਹੋਈ। ਲਤੀਫ਼ਪੁਰਾ ਵਾਸੀਆਂ ਦੇ ਨਾਲ ਕਿਰਤੀ ਕਿਸਾਨ ਯੂਨੀਅਨ, ਇਸਤਰੀ ਜਾਗ੍ਰਤੀ ਮੰਚ ਦੇ ਕਾਰਕੁੰਨ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਸਨ।
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿਚ ਜਿੱਥੇ ਇੱਕ ਪਾਸੇ ਸਰਕਾਰੀ ਗਣਤੰਤਰ ਸਮਾਗਮ ਚੱਲ ਰਹੇ ਸਨ, ਉੱਥੇ ਦੂਜੇ ਪਾਸੇ ਹਜ਼ਾਰਾ ਲੋਕ ਮੁਹਾਲੀ ਦੀਆਂ ਸੜਕਾਂ ਉੱਤੇ ਰੋਸ ਮਾਰਚ ਕੱਢ ਰਹੇ ਸਨ।
ਦੇਸ਼ ਦੇ 74ਵੇਂ ਗਣਤੰਤਰ ਦਿਹਾੜੇ ਮੌਕੇ ਅੱਜ ਲੁਧਿਆਣਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ‘ਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸ਼ਾਮਲ ਹੋਏ। ਉਨ੍ਹਾਂ ਨੇ ਗਣਤੰਤਤਰ ਦਿਹਾੜੇ ਦੀ ਪਰੇਡ ਸਮੇਤ ਰੰਗਾਰੰਗ ਪ੍ਰੋਗਰਾਮਾਂ ‘ਚ ਹਿੱਸਾ ਲੈਣ ਵਾਲੇ ਸਕੂਲਾਂ ‘ਚ 27 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਹੈ।