2000 ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਹਰ ਕੋਈ ਹੁਣ ਇਨ੍ਹਾਂ ਨੋਟਾਂ ਤੋਂ ਪਿੱਛਾ ਛੁਡਾਉਣ ਵਿੱਚ ਲੱਗਾ ਹੋਇਆ ਹੈ। ਇਸੇ ਨੂੰ ਲੈ ਕੇ ਜਲੰਧਰ ਵਿੱਚ ਖੂਨੀ ਝੜਪ ਹੋ ਗਈ। ਦਰਅਸਲ ਗੁਲਮੋਹਰ ਕਾਲੋਨੀ ‘ਚ 2000 ਰੁਪਏ ਦੇ ਨੋਟਾਂ ਦੀ ਪੈਮੈਂਟ ਨੂੰ ਲੈ ਕੇ ਕਬਾੜੀ ਅਤੇ ਫੈਕਟਰੀ ਮਾਲਕ ਭਿੜ ਗਏ। ਕੱਲ੍ਹ ਤੱਕ ਦੋਵਾਂ ਵਿਚਾਲੇ ਤਕਰਾਰ ਹੱਥੋਪਾਈ ਤੱਕ ਪਹੁੰਚੀ ਸੀ ਪਰ ਮਾਮਲਾ ਸ਼ਾਂਤ ਹੋ ਗਿਆ ਸੀ ਪਰ ਅੱਜ ਫਿਰ ਤੋਂ ਫੈਕਟਰੀ ਮਾਲਕ ਨੇ ਕਬਾੜੀ ਵਾਲੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ਵਿੱਚ ਕਬਾੜੀ ਰਾਮ ਸੰਜੀਵਨ, ਉਸ ਦੀ ਪਤਨੀ ਅਤੇ ਉਸ ਦਾ ਇੱਕ ਸਾਥੀ ਜ਼ਖ਼ਮੀ ਹੋ ਗਏ। ਜਦੋਂਕਿ ਕਬਾੜੀ ਰਾਮ ਸੰਜੀਵਨ ਨੇ ਹਮਲਾਵਰਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਭਗਤ ਸਿੰਘ ਕਾਲੋਨੀ ਵਜੋਂ ਹੋਈ ਹੈ। ਇਸ ਲੜਾਈ ਦੀ ਖੇਡ ਵਿੱਚ ਉਹ ਵੀ ਜ਼ਖ਼ਮੀ ਹੋਇਆ ਹੈ। ਸਾਰੇ ਜ਼ਖ਼ਮੀਆਂ ਨੂੰ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਵੱਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
2 ਹਜ਼ਾਰ ਦੇ ਗੁਲਾਬੀ ਨੋਟ ਨੂੰ ਲੈ ਕੇ ਦੋਵਾਂ ਦੀ ਲੜਾਈ ਹੋ ਗਈ।