Punjab

ਔਰਤ ਨੇ ਆਪਣੇ ਪਰਿਵਾਰ ਦੇ ਹਰ ਮੈਂਬਰ ਲਈ ਬਣਾਏ ਇਹ ਨਿਯਮ, ਨਹੀਂ ਤਾ ਮਿਲੇਗੀ ਸਜ਼ਾ

The woman made these rules for every member of her family, otherwise she will be punished

ਮੋਬਾਈਲ ਫ਼ੋਨ ਅੱਜ ਕੱਲ੍ਹ ਜਿੱਥੇ ਹਰ ਵਿਅਕਤੀ ਦੀ ਲੋੜ ਬਣ ਗਿਆ ਹੈ। ਇਸ ਤੋਂ ਬਿਨਾਂ ਕਿਸੇ ਦਾ ਜੀਵਨ ਸੰਪੂਰਨ ਨਹੀਂ ਹੋ ਸਕਦਾ। ਪੜ੍ਹਾਈ ਤੋਂ ਲੈ ਕੇ ਦਫ਼ਤਰੀ ਕੰਮ ਤੱਕ, ਕਾਰ ਬੁੱਕ ਕਰਵਾਉਣ ਤੋਂ ਲੈ ਕੇ ਖਾਣਾ ਮੰਗਵਾਉਣ ਤੱਕ, ਅੱਜ ਕੱਲ੍ਹ ਹਰ ਕੰਮ ਲਈ ਫ਼ੋਨ ਦੀ ਲੋੜ ਹੁੰਦੀ ਹੈ। ਵਰਤੋਂ ਅਤੇ ਲੋੜ ਤੋਂ ਜ਼ਿਆਦਾ ਵਰਤੋਂ ਵਿੱਚ ਫ਼ਰਕ ਹੁੰਦਾ ਹੈ। ਲੋੜ ਲਈ ਫੋਨ ਦੀ ਵਰਤੋਂ ਕਰਨਾ ਠੀਕ ਹੈ ਪਰ ਬਿਨਾਂ ਕੋਈ ਕੰਮ ਕੀਤੇ ਫੋਨ ਨਾਲ ਰੁੱਝੇ ਰਹਿਣ ਦੀ ਆਦਤ ਸਾਡੇ ਲਈ ਠੀਕ ਨਹੀਂ ਹੈ।

ਜਦੋਂ ਇਕ ਔਰਤ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਆਪਣੇ ਪਰਿਵਾਰ ਦੇ ਹਰ ਮੈਂਬਰ ਲਈ ਕੁਝ ਨਿਯਮ ਬਣਾਏ ਅਤੇ ਉਨ੍ਹਾਂ ਨੂੰ ਇਕ ਸਮਝੌਤੇ ‘ਤੇ ਦਸਤਖਤ ਕਰਨ ਲਈ ਕਿਹਾ। ਹੁਣ ਇਸ ਸਮਝੌਤੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਐਗਰੀਮੈਂਟ ਵਿੱਚ ਕੀ ਲਿਖਿਆ ਹੈ ?

ਵਾਇਰਲ ਹੋ ਰਹੀ ਤਸਵੀਰ ‘ਚ ਔਰਤ ਨੇ ਘਰ ਦੇ ਲੋਕਾਂ ਲਈ ਕੁਝ ਨਵੇਂ ਨਿਯਮ ਬਣਾਏ ਹਨ ਜੋ ਉਸ ‘ਤੇ ਵੀ ਲਾਗੂ ਹੁੰਦੇ ਹਨ। ਇਸ ਸਮਝੌਤੇ ਵਿੱਚ ਔਰਤ ਨੇ ਲਿਖਿਆ ਹੈ ਕਿ ‘ਮੈਂ ਆਪਣੇ ਪਰਿਵਾਰਕ ਮੈਂਬਰਾਂ ਲਈ ਕੁਝ ਨਿਯਮ ਬਣਾ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰੇ ਪਰਿਵਾਰ ਦੇ ਮੈਂਬਰ ਮੇਰੇ ਨਾਲੋਂ ਆਪਣੇ ਮੋਬਾਈਲ ਦੇ ਨੇੜੇ ਹੋ ਗਏ ਹਨ।’

ਦੇਖੋ, ਸ਼ੋਸ਼ਲ ਮੀਡੀਆ ਤੇ ਵਾਇਰਲ ਹੋਇਆ ਐਗਰੀਮੈਂਟ

 

 

 

ਇਹ ਹਨ ਨਵੇਂ ਨਿਯਮ

1. ਸਵੇਰੇ ਉੱਠ ਕੇ ਫੋਨ ਦੀ ਵਰਤੋਂ ਕਰਨ ਦੀ ਬਜਾਏ ਸੂਰਜ ਦੇਵਤਾ ਨੂੰ ਦੇਖਣਾ ਹੋਵੇਗਾ।

2. ਸਾਰਿਆਂ ਨੂੰ ਡਾਇਨਿੰਗ ਟੇਬਲ ‘ਤੇ ਇਕੱਠਿਆਂ ਖਾਣਾ ਹੋਵੇਗਾ ਅਤੇ ਇਸ ਦੌਰਾਨ ਫੋਨ 20 ਕਦਮ ਦੂਰ ਰਹਿਣਗੇ।

3. ਬਾਥਰੂਮ ਜਾਂਦੇ ਸਮੇਂ ਫੋਨ ਨੂੰ ਬਾਹਰ ਰੱਖਣਾ ਪਵੇਗਾ

ਨਿਯਮਾਂ ਨੂੰ ਤੋੜਣ ਵਾਲਿਆਂ ਨੂੰ ਇਹ ਮਿਲੇਗੀ ਸਜ਼ਾ ?

ਸਮਝੌਤੇ ਅਨੁਸਾਰ ਜੇਕਰ ਕੋਈ ਇਨ੍ਹਾਂ ਨਿਯਮਾਂ ਨੂੰ ਤੋੜਦਾ ਹੈ, ਤਾਂ ਉਹ ਇੱਕ ਮਹੀਨੇ ਤੱਕ ਜ਼ੋਮੈਟੋ ਜਾਂ ਸਵਿਗੀ ਤੋਂ ਆਨਲਾਈਨ ਭੋਜਨ ਆਰਡਰ ਨਹੀਂ ਕਰ ਸਕੇਗਾ।

Back to top button