
ਇਸ ਵੇਲੇ ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਕਿ ਸਥਿਤ ਪਟੇਲ ਚੌਂਕ ਦੇ ਨਜ਼ਦੀਕ ਸੀਆਈਏ ਸਟਾਫ ਪੁਲਿਸ ਕਵਾਰਟਰ ਦੀ ਪਾਰਕਿੰਗ ਵਿੱਚ ਗੋਲੀ ਲੱਗਣ ਨਾਲ ਇੱਕ ਥਾਣੇਦਾਰ ਦੀ ਮੌਤ ਹੋ ਗਈ ਹੈ ਜਦ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਅਚਾਨਕ ਸਾਰੇ ਪਾਸੇ ਸੰਨਸਨੀ ਫੈਲ ਗਈ ਜਦ ਪੁਲਿਸ ਨੇ ਮੌਕੇ ਤੇ ਆ ਕੇ ਦੇਖਿਆ ਇੱਕ ਗੱਡੀ ਵਿੱਚ ਥਾਣੇਦਾਰ ਭੁਪਿੰਦਰ ਸਿੰਘ ਦੀ ਲਾਸ਼ ਪਈ ਹੋਈ ਸੀ ਜਾਣਕਾਰ ਸੂਤਰਾਂ ਮੁਤਾਬਕ ਇੰਸਪੈਕਟਰ ਭੁਪਿੰਦਰ ਸਿੰਘ ਦੀ ਸਰਵਿਸ ਰਿਵਾਰਵਰ ਤੋਂ ਗੋਲੀ ਚੱਲੀ ਅਤੇ ਉਸ ਦੀ ਪੁਰਪੜੀ ਵਿੱਚ ਲੱਗਣ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ ਥਾਣਾ ਨੰਬਰ ਦੋ ਦੇ ਐਸਐਚਓ ਨੇ ਦੱਸਿਆ ਕਿ ਭੋਗ ਪੁਰ ਨਿਵਾਸੀ ਭੁਪਿੰਦਰ ਸਿੰਘ ਸੀਆਈ ਸੀਆਈਏ ਸਟਾਫ ਵਿੱਚ ਤੈਨਾਤ ਸੀ