ਜਲੰਧਰ ਵਿੱਚ ਸੰਸਦ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਵਲੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਕ ‘ਆਪ’ ਵਰਕਰਾਂ ਵਿੱਚ ਕਾਫੀ ਰੋਸ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਦੋਹਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰ ਪ੍ਰਦਰਸ਼ਨ ਕਰਦੇ ਹੋਏ ਦੋਹਾਂ ਦੇ ਘਰ ਵੱਲ ਵੱਧ ਰਹੇ ਸੀ, ਜਿਨ੍ਹਾਂ ਨੂੰ ਪੁਲਿਸ ਨੇ ਉੱਥੇ ਜਾਣ ਤੋਂ ਰੋਕ ਲਿਆ ਹੈ। ਦੱਸ ਦਈਏ ਕਿ ਗੁੱਸੇ ਵਿੱਚ ਵਰਕਰਾਂ ਨੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਬੋਰਡ ‘ਤੇ ਲਾਲ ਰੰਗ ਲਾ ਕੇ ਉਸ ਦੀ ਭੰਨਤੋੜ ਕਰ ਦਿੱਤੀ ਹੈ ਤੇ ਨਾਲ ਹੀ ਉਨ੍ਹਾਂ ਦਾ ਪੁਤਲਾ ਵੀ ਫੂਕਿਆ ਹੈ।
ਚੰਨੀ ਦਾ ਰਿੰਕੂ ਤਿੱਖਾ ਹਮਲਾ, ਬੋਲੇ- ਸਾਈਕਲ ਦਾ ਸਟੈਂਡ ਹੁੰਦਾ ਹੈ ਪਰ ਰਿੰਕੂ ਦਾ ਉਹ ਵੀ ਨਹੀਂ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁਸ਼ੀਲ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਤੰਜ ਕੱਸਦਿਆਂ ਕਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਰਿੰਕੂ ਦਾ ਕੋਈ ਸਟੈਂਡ ਨਹੀ ਹੈ। ਚੰਨੀ ਨੇ ਕਿਹਾ ਕਿ ਜਿਸਦਾ ਆਪਣਾ ਸਟੈਂਡ ਨਹੀ ਹੈ ਉਹ ਲੋਕਾਂ ਪਿੱਛੇ ਹੀ ਸਟੈਂਡ ਲਵੇਗਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਜਲੰਧਰ ਵਿਚ ਰਿੰਕੂ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਕਿਹਾ ਕਿ ਜਦੋ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸਨ ਤਾਂ ਕੀ ਉਦੋਂ ਉਹ ਦੇਸ਼ ਭਗਤ ਸੀ। ਜੇਕਰ ਅੱਜ ਆਪ ਪਾਰਟੀ ਨੂੰ ਛੱਡਕੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ ਤਾਂ ਅੱਜ ਉਹ ਗਦਾਰ ਹੋ ਗਿਆ। ਚੰਨੀ ਨੇ ਕਿਹਾ ਕਿ ਜਿਹੜਾ ਲਾਹੌਰ ਮਾੜਾ ਉਹ ਪਿਸ਼ੌਰ ਵੀ ਮਾੜਾ। ਇਨ੍ਹਾਂ ਲੋਕਾਂ ਦਾ ਕੋਈ ਸਟੈਡ ਨਹੀਂ
ਚੰਨੀ ਨੇ ਕਿਹਾ ਕਿ ਲੀਡਰ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਪਰ ਆਪਣੇ ਨਿੱਜੀ ਹਿੱਤਾਂ ਜਾ ਫਿਰ ਡਰ ਨੂੰ ਲੈ ਕੇ ਵਾਰ-ਵਾਰ ਪਾਰਟੀਆਂ ਬਦਲਣ ਵਾਲੇ ਰਿੰਕੂ ਵਰਗੇ ਲੀਡਰ ਸਮਾਜ ਨੂੰ ਕੀ ਸੇਧ ਦੇਣਗੇ।
ਲਾਲਚ ਕਰਕੇ ਨਹੀਂ, ਸਗੋਂ ਜਲੰਧਰ ਦੇ ਵਿਕਾਸ ਲਈ ਭਾਜਪਾ ‘ਚ ਸ਼ਾਮਿਲ ਹੋਇਆਂ : ਸੁਸ਼ੀਲ ਕੁਮਾਰ ਰਿੰਕੂ
ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਲ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ਰਿੰਕੂ ਨੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਾਰਜਪ੍ਰਣਾਲੀ ਦਾ ਪ੍ਰਸ਼ੰਸਕ ਦੱਸਿਆ ਅਤੇ ਕਿਹਾ ਕਿ ਜਦੋਂ ਉਸ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੋਂ ਜਲੰਧਰ ਲਈ ਨਵੀਂ ਰੇਲਗੱਡੀ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਵੰਦੇ ਭਾਰਤ ਰੇਲ ਗੱਡੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਉਹ ਜਲੰਧਰ ਦੀ ਬਿਹਤਰੀ ਲਈ ਭਾਜਪਾ ਵਿਚ ਸ਼ਾਮਲ ਹੋਏ ਹਨ ਅਤੇ ਇਸ ਨੂੰ ਨਵਾਂ ਜਲੰਧਰ ਬਣਾਉਣਗੇ।
ਕੇਜਰੀਵਾਲ ਨੂੰ ਹਾਈ ਕੋਰਟ ਤੋਂ ਝਟਕਾ, ED ਰਿਮਾਂਡ ‘ਚ ਰਹਿਣਗੇ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਆਪਣੀ ਗ੍ਰਿਫਤਾਰੀ ਅਤੇ ਹੇਠਲੀ ਅਦਾਲਤ ਦੇ ਹੁਕਮ (ਜਿਸ ਵਿੱਚ ਕੇਜਰੀਵਾਲ ਨੂੰ 28 ਮਾਰਚ ਤੱਕ ਈਡੀ ਕੋਲ ਰਿਮਾਂਡ ਦਿੱਤਾ ਗਿਆ ਸੀ) ਨੂੰ ਚੁਣੌਤੀ ਦਿੱਤੀ ਸੀ।