ਜਲੰਧਰ ‘ਚ Dr.G.S.Gill ਮੈਮੋਰੀਅਲ ਜਨਤਾ ਕੇਅਰ ਡੱਬਲ ਚੈਰੀਟੇਬਲ Hospital ਦੀ ਹੋਈ ਸਥਾਪਨਾ, ਸਿਰਫ਼ 13 ਰੁਪਏ.’ਚ OPD, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਕੀਤਾ ਉਦਘਾਟਨ
Dr.G.S.Gill Memorial Janata Care Double Charitable Hospital established in Jalandhar, OPD at only Rs.13, Jathedar Shri Kesgarh Sahib inaugurated on Jathedar Shri Akal Takht.
ਜਲੰਧਰ/ ਸ਼ਿੰਦਰਪਾਲ ਸਿੰਘ ਚਾਹਲ
ਕਰ ਭਲਾ ਹੋ ਭਲਾ ਦੇ ਸੰਦੇਸ਼ ਤਹਿਤ ਹਸਪਤਾਲ ‘ਚ ਮਰੀਜਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਉਣ ਦਾ ਸੁਪਨਾ ਲੈਣ ਵਾਲੇ ਅਤੇ ਗਰੀਬਾਂ ਦੇ ਮਸੀਹਾ ਜਾਣੇ ਜਾਂਦੇ ਡਾ. ਜੀ.ਐਸ. ਗਿੱਲ ਦੇ ਸਮੂਹ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਨੂੰ ਦਿਲੋਂ ਪਿਆਰ ਕਰਨ ਵਾਲੇ ਸੱਜਣਾਂ ਵਲੋਂ ਇਸ ਸੁਪਨੇ ਨੂੰ ਪੂਰਾ ਕਰਨ ਲਈ ਜਲੰਧਰ ਵਿਚ ‘ਡਾ. ਜੀ.ਐਸ. ਗਿੱਲ ਮੈਮੋਰੀਅਲ ਜਨਤਾ ਕੇਅਰ ਚੈਰੀਟੇਬਲ ਹਸਪਤਾਲ’ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦਾ ਉਦਘਾਟਨ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ (ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੈੱਡ ਗ੍ਰੰਥੀ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸਿੰਘ ਸਹਿਬ ਗਿਆਨੀ ਸੁਲਤਾਨ ਸਿੰਘ ਜੀ (ਜੱਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ) ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ‘ਚ ਅਰਦਾਸ ਕਰਕੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਜਸਬੀਰ ਕੌਰ ਗਿੱਲ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਡਾ. ਜੀ.ਐਸ. ਗਿੱਲ ਦੇ ਸੁਪਨੇ ਨੂੰ ਪੂਰਾ ਕਰਨ ਲਈ ਇਸ ਵਾਰ 50 ਬੈਡਾਂ ਦੇ ਡਬਲ ਚੈਰੀਟੇਬਲ ਹਸਪਤਾਲ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ ਕੇਵਲ 13 ਰੁਪਏ ਦੀ ਪਰਚੀ ਕਟਾ ਕੇ ਕੋਈ ਵੀ ਮਰੀਜ਼ ਆਪਣਾ ਇਲਾਜ ਬਹੁਤ ਘੱਟ ਪੈਸੇ ਨਾਲ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ‘ਚ ਫਿਲਹਾਲ ਜਨਰਲ ਮੈਡੀਸਨ, ਜਨਰਲ ਸਰਜਰੀ, ਗਾਇਨੀ ਅਤੇ ਹੱਡੀਆਂ ਦੇ ਵਿਭਾਗ ਦੀ ਸ਼ੁਰੁਆਤ ਕੀਤਾ ਗਈ ਹੈ, ਦੇਖੋ ਵੀਡੀਓ ਨਿਊਜ਼
ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ‘ਚ ਫਿਲਹਾਲ ਜਨਰਲ ਮੈਡੀਸਨ, ਜਨਰਲ ਸਰਜਰੀ, ਗਾਇਨੀ ਅਤੇ ਹੱਡੀਆਂ ਦੇ ਵਿਭਾਗ ਦੀ ਸ਼ੁਰੁਆਤ ਕੀਤਾ ਗਈ ਹੈ. ਉਨ੍ਹਾਂ ਦਸਿਆ ਕਿ ਅੱਗੋਂ ਆਉਣ ਵਾਲੇ ਸਮੇਂ ਦੇ ਨਾਲ-ਨਾਲ ਚੈਰੀਟੇਬਲ ਹਸਪਤਾਲ ‘ਚ ਹੋਰ ਵਿਭਾਗ ਖੋਲ੍ਹੇ ਜਾਣਗੇ ਤਾਂ ਜੋ ਮਰੀਜ਼ਾਂ ਨੂੰ ਹੋਰ ਚੇਰੀਟੇਬਲ ਹਸਪਤਾਲਾਂ ਤੋਂ ਵੀ ਘੱਟ ਰੇਟ ‘ਤੇ ਇਲਾਜ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾਣ ਸਕਣ । ਇਸ ਸਮੇਂ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਬੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਹਸਪਤਾਲ ਨੂੰ ਚਲਾਉਣ ਵਿਚ ਡਾ. ਜੀ.ਐਸ. ਗਿੱਲ ਨੂੰ ਪਿਆਰ ਕਰਨ ਵਾਲੇ ਪਸ਼ੰਸਕਾਂ ਵਲੋਂ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਵਿਚ ਅੱਜ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ ਵਲੋਂ ਮਰੀਜਾਂ ਦੀਆਂ ਦੀਵਾਈਆਂ ਲਈ 2 ਲੱਖ ਰੁਪਏ ਵੀ ਦਾਨ ਵਜੋਂ ਦਿਤੇ ਗਏ ਹਨ.
ਇਸ ਸਮਾਰੋਹ ਮੌਕੇ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਹੁਕਮਨਾਮੇ ਸਹਿਬ ਦੀ ਕਥਾ ਕਰਕੇ ਸੰਗਤ ਨੂੰ ਗੁਰੂ ਚਰਨਾ ਨਾਲ ਜੋੜਿਆ ਅਤੇ ਭਾਈ ਜਰਨੈਲ ਸਿੰਘ ਕੋਹਾੜਕਾ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ) ਨੇ ਸੰਗਤ ਨੂੰ ਰੱਸ ਭਿੰਨਾ ਕੀਰਤਨ ਸਰਵਣ ਕਰਵਾਇਆ। ਉਦਘਾਟਨ ਸਮਾਰੋਹ ‘ਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਬਾਬਾ ਭਗਵੰਤ ਭਜਨ ਸਿੰਘ (ਦਕੋਹਾ), ਬਾਬਾ ਮਹਿੰਦਰ ਸਿੰਘ (ਬਿਆਸ ਪਿੰਡ), ਬਾਬਾ ਰਣਜੀਤ ਸਿੰਘ, ਬਾਬਾ ਸੇਵਾ ਸਿੰਘ (ਰਾਮਪੁਰ ਖੇੜਾ), ਬਾਬਾ ਭਗਵੰਤ ਸਿੰਘ, ਬਾਬਾ ਭਗਵਾਨ ਸਿੰਘ (ਡੇਰਾ ਹਰਖੋਵਾਲ ਵਾਲੇ ) ਬਾਬਾ ਬਰਜਿੰਦਰ ਸਿੰਘ ਤਪੋਵਨ, ਬਾਬਾ ਲਖਵਿੰਦਰ ਸਿੰਘ (ਚਲਾਂਗ), ਬਾਬਾ ਲਖਬੀਰ ਸਿੰਘ ਤਰਨਾ ਦਲ ਅਤੇ ਹੋਰ ਮਹਾਂਪੁਰਸ਼ ਪਹੁੰਚੇ ਸਨ ਜਿਨ੍ਹਾਂ ਦਾ ਸਵਾਗਤ ਡਾ. ਐਚ.ਐਸ. ਗਿੱਲ ਚਾਂਸਲਰ ਆਦੇਸ਼ ਯੂਨੀਵਰਸਿਟੀ, ਡਾ. ਗੁਰਪ੍ਰੀਤ ਸਿੰਘ ਗਿੱਲ, ਡਾ. ਜਸਵੀਰ ਕੌਰ ਗਿੱਲ, ਡਾ ਗੁਰਬੀਰ ਸਿੰਘ ਗਿੱਲ, ਡਾ. ਮਨਰਾਜ ਕੌਰ ਗਿੱਲ, ਡਾ. ਗੁਰਚੇਤਨ ਸਿੰਘ ਗਿੱਲ, ਗੁਰਵਿੰਦਰ ਸਿੰਘ ਭੋਗਪੁਰ ਅਤੇ ਹੋਰ ਪਤਵੰਤਿਆਂ ਵਲੋਂ ਕੀਤਾ ਗਿਆ।
ਪੰਥ ਪ੍ਰਸਿੱਧ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਬਾ-ਖੂਬੀ ਨਿਭਾਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਕੁਲਵੰਤ ਸਿੰਘ ਮੰਨਣ, ਜੱਥੇਦਾਰ ਰਣਜੀਤ ਸਿੰਘ ਕਾਹਲੋਂ, ਮਨਿੰਦਰਪਾਲ ਸਿੰਘ ਗੁੰਬਰ, ਹਰਨਾਮ ਸਿੰਘ ਅਲਾਵਲਪੁਰ, ਪਰਮਜੀਤ ਸਿੰਘ ਰੇਰੁ, ਆਈ.ਏ.ਐਸ. ਪ੍ਰਵੀਨ ਕੁਮਾਰ, ਐਸ.ਐਸ.ਪੀ. ਰਾਜੇਸ਼ਵਰ ਸਿੰਘ ਸਿੱਧੂ , ਐਸ.ਐਸ.ਪੀ. ਗੁਰਮੀਤ ਸਿੰਘ, ਐਸ.ਪੀ. (ਸੇਵਾ ਮੁਕਤ) ਹਰਜੀਤ ਸਿੰਘ ਬਰਾੜ, ਰਜਿੰਦਰ ਸਿੰਘ ਸ਼ੰਟ, ਡਾ. ਵਿਜੇ (ਪਟਿਆਲਾ), ਡਾ. ਸਵਪਨ ਸ਼ਰਮਾ, ਡਾ. ਅਨਮੋਲ ਰਾਏ, ਡਾ. ਐਸ.ਪੀ. ਐਸ. ਗਰੋਵਰ, ਡਾ. ਰਮਨਦੀਪ ਸਿੰਘ, ਜੋਗਿੰਦਰ ਸਿੰਘ (ਸਮਾਜ ਸੇਵਕ), ਸੁਰਜੀਤ ਸਿੰਘ ਨੀਲਾ ਮਹਿਲ, ਕਰਨੈਲ ਸਿੰਘ ਰੇਰੂ , ਹਰਭਜਨ ਸਿੰਘ ਪਹਿਲਵਾਨ, ਸੁਰਿੰਦਰ ਮੋਹਨ ਸਿੰਘ ਸਹੋਤਾ, ਰਜਿੰਦਰ ਸਿੰਘ, ਸਤਪਾਲ ਸਿੰਘ ਮੁਲਤਾਨੀ, ਰਣਤੇਜ ਸਿੰਘ ਪਵਾਰ, ਗੁਰਦੀਪ ਸਿੰਘ ਨਾਗੀ, ਹਰਪ੍ਰੀਤ ਸਿੰਘ (ਅੰਮਿਤ ਕੰਪਿਊਟਰ) ਅਤੇ ਹੋਰ ਅਨੇਕਾਂ ਪਤਵੰਤੇ ਹਾਜ਼ਰ ਸਨ।