Uncategorized

ਛੋਟੇ ਭਰਾ ਨੇ ਵੱਡੇ ਭਰਾ ਦੀ ਵਿਉਂਤ ਬਣਾ ਕੇ ਜਮੀਨ ਹੜਪੀ, ਪੁਲਿਸ ਵਲੋਂ ਮਾਮਲਾ ਦਰਜ

The younger brother grabbed the land by plotting the elder brother, a case was registered by the police

ਜਮੀਨ ਦੇ ਲਾਲਚ ਕਾਰਨ ਮਤਰੇ ਚਾਚੇ ਵੱਲੋਂ ਪਹਿਲਾਂ ਆਪਣੀ ਭਤੀਜੀ ਨੂੰ ਕੈਨੇਡਾ ਲੈ ਗਿਆ ਉੱਥੇ ਕਾਨੂੰਨੀ ਤੌਰ ਤੇ ਭਤੀਜੀ ਨੂੰ ਗੋਦ ਲੈ ਕੇ ਪੱਕੀ ਵਸਨੀਕ ਬਣਾ ਕੇ ਆਪਣਾ ਵਾਰਸ ਬਣਾਇਆ ਅਤੇ ਇੰਡੀਆ ਰਹਿੰਦੇ ਭਤੀਜੀ ਦੇ ਪਿਤਾ ਕੋਲੋਂ ਵਿਉਂਤ ਬਣਾ ਕੇ ਜਮੀਨ ਹੜੱਪਣ ਲਈ ਸਾਜਿਸ਼ ਰਚਣ ਲੱਗ ਪਿਆ ਸੀ ਤੇ ਕਿਸੇ ਹੱਦ ਤੱਕ ਸਫਲ ਹੋ ਗਿਆ ਸੀ।
ਸਤਪਾਲ ਕੌਰ ਪਤਨੀ ਜਸਪ੍ਰੀਤ ਸਿੰਘ ਪਿੰਡ ਚੱਕੋਕੀ ਥਾਣਾ ਢਿਲਵਾਂ ਜਿਲਾ ਕਪੂਰਥਲਾ ਹਾਲ ਵਾਸੀ ਫਗਵਾੜਾ ਅਤੇ ਕੈਨੇਡਾ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦਿਆਂ ਕਨੂੰਨੀ ਕਾਰਵਾਈ ਕਰਕੇ ਜਮੀਨ ਵਾਪਸ ਲਈ ਹੈ ਤੇ ਹੁਣ ਉਸ ਦੇ ਮਤਰੇ ਚਾਚੇ ਦੇ ਭਾਰਤ ਰਹਿੰਦੇ ਸਾਥੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕਿਸੇ ਢੰਗ ਨਾਲ ਨੁਕਸਾਨ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ।
ਸਤਪਾਲ ਕੌਰ ਨੇ ਦੱਸਿਆ ਕਿ ਉਸ ਦੀ ਦਾਦੀ ਕਰਤਾਰ ਕੌਰ ਦੇ ਦੋ ਵਿਆਹ ਹੋਏ ਸਨ ਮੇਰੇ ਪਿਤਾ ਕਰਨੈਲ ਸਿੰਘ ਪਹਿਲੀ ਵਿਆਹ ਦੀ ਔਲਾਦ ਸਨ ਅਤੇ ਮੇਰੇ ਚਾਚਾ ਜਰਨੈਲ ਸਿੰਘ ਦੂਸਰੇ ਵਿਆਹ ਦੀ ਔਲਾਦ ਸਨ। ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਹਾਂ ਅਤੇ ਕੁੜੀ ਹੋਣ ਕਰਕੇ ਮੇਰੇ ਚਾਚਾ ਸੋਚਦੇ ਸਨ ਕਿ ਮੇਰੇ ਪਿਤਾ ਦੀ ਸਾਰੀ ਪ੍ਰੋਪਰਟੀ ਤੇ ਉਹਨਾਂ ਦੇ ਹੱਕ ਵਿੱਚ ਹੈ। ਪਰ ਮੇਰੇ ਮਾਤਾ ਦੇ ਜਿਉਂਦਿਆਂ ਜੀ ਉਹਨਾਂ ਦਾ ਸੁਪਨਾ ਸਾਕਾਰ ਨਹੀਂ ਹੋ ਰਿਹਾ ਸੀ ਅਤੇ ਇਸ ਲਈ ਮੇਰੇ ਚਾਚਾ ਜਰਨੈਲ ਸਿੰਘ ਨੇ ਜਮੀਨ ਦੇ ਲਾਲਚ ਵਿੱਚ ਮਿੱਠੇ ਪਿਆਰੇ ਹੋ ਕੇ ਮੇਰੇ ਪਿਤਾ ਨੂੰ ਲਾਲਚ ਦਿੱਤਾ ਕਿ ਮੈਂ ਕੈਨੇਡਾ ਰਹਿੰਦਾ ਹਾਂ ਅਤੇ ਸਤਪਾਲ ਕੌਰ ਨੂੰ ਉੱਥੇ ਲੈ ਜਾਂਦਾ ਹਾਂ। ਮੇਰੇ ਚਾਚਾ ਜਰਨੈਲ ਸਿੰਘ 1992 ਵਿੱਚ ਮੈਨੂੰ ਕੈਨੇਡਾ ਲੈ ਗਏ ਉੱਥੇ ਪੱਕਾ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਮੈਨੂੰ ਸਾਲ 1996 ਵਿੱਚ ਅਡੋਪਟ ਕਰ ਲਿਆ ਤੇ ਮੈਨੂੰ ਕੈਨੇਡਾ ਦੀ ਸਿਟੀਜਨਸ਼ਿਪ ਮਿਲ ਗਈ ਸੀ। ਉਹਨਾਂ ਦੱਸਿਆ ਕਿ ਮੇਰੇ ਚਾਚੇ ਨੇ ਮੈਨੂੰ 1996 ਵਿੱਚ ਵਾਪਸ ਭਾਰਤ ਭੇਜ ਦਿੱਤਾ ਅਤੇ ਉੱਥੇ ਕੈਨੇਡਾ ਸਰਕਾਰ ਕੋਲੋਂ ਬੱਚਿਆਂ ਦੇ ਪਾਲਣ ਪੋਸ਼ਣ ਲਈ ਮਿਲਦੇ ਪੈਸੇ ਲੈਂਦੇ ਰਹੇ ਇਸ ਗੱਲ ਦਾ ਮੈਨੂੰ ਕੈਨੇਡਾ ਜਾ ਕੇ ਪਤਾ ਲੱਗਾ ਸੀ।
ਉਹਨਾਂ ਆਪਣੇ ਚਾਚਾ ਜਰਨੈਲ ਸਿੰਘ ਤੇ ਦੋਸ਼ ਲਗਾਇਆ ਜਦੋਂ ਉਸ ਨੂੰ ਪਤਾ ਲੱਗਾ ਕਿ ਸਾਰੀ ਪ੍ਰੋਪਰਟੀ ਮੇਰੇ ਪਿਤਾ ਨੇ ਮੇਰੇ ਨਾਮ ਤੇ ਲਗਾ ਦਿੱਤੀ ਹੈ ਤਾਂ ਉਸ ਦੀ ਯੋਜਨਾ ਖਰਾਬ ਹੋ ਗਈ ਇਸ ਤੇ ਚਾਚਾ ਜਰਨੈਲ ਸਿੰਘ ਨੇ 2023 ਵਿੱਚ ਪਿੰਡ ਆ ਕੇ ਮੇਰੇ ਪਿਤਾ ਨੂੰ ਇਸ ਗੱਲ ਲਈ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਬਜ਼ੁਰਗ ਹੋ ਚੁੱਕੇ ਹੋ ਤੇ ਦਿਮਾਗੀ ਤੌਰ ਤੇ ਠੀਕ ਨਹੀਂ ਹੋ ਅਤੇ ਉਨਾਂ ਨੂੰ ਘੁਮਾਉਣ ਫਰੋਣ ਦਾ ਬਹਾਨਾ ਲਗਾ ਕੇ ਬਾਹਰ ਲਿਜਾਣਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਮੇਰੇ ਖਿਲਾਫ ਉਹਨਾਂ ਨੂੰ ਚੁੱਕਦੇ ਰਹੇ। ਜਦੋਂ ਕੀ ਜੁਲਾਈ 2023 ਨੂੰ ਵਾਪਸ ਆਈ ਤਾਂ ਇਸ ਸਮੇਂ ਇਹਨਾਂ ਨੇ ਮੇਰੇ ਪਿਤਾ ਨੂੰ ਡਰਾ ਧਮਕਾ ਕੇ ਮੇਰੇ ਖਿਲਾਫ ਕਰਕੇ ਕਿਸੇ ਤਰ੍ਹਾਂ ਮੇਰੇ ਨਾਮ ਜਮੀਨ ਦੀ ਮਲਕੀਅਤ ਨੂੰ ਤੁੜਵਾਉਣ  ਲਈ ਮੇਰੇ ਖਿਲਾਫ ਕੇਸ ਕਰ ਦਿੱਤਾ ਕੇਸ ਵਿੱਚ ਮੇਰਾ ਐਡਰੈਸ ਗਲਤ ਦੱਸ ਦਿੱਤਾ ਤਾਂ ਕਿ ਮੇਰੇ ਕੋਲ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਲਈ ਅਦਾਲਤੀ ਸੰਮਨ  ਨਾ ਪਹੁੰਚ ਸਕਣ। ਜਦੋਂ ਕਿ ਚਾਚਾ ਜਰਨੈਲ ਸਿੰਘ ਨੇ ਮੇਰੇ ਪਿਤਾ ਵੱਲੋਂ ਕੀਤਾ ਗਿਆ ਮਲਕੀਅਤ ਨਾਵਾਂ ਕੈਂਸਲ ਕਰਵਾ ਦਿੱਤਾ ਸੀ। ਇਸ ਕੇਸ ਦੀ ਪੈਰਵੀ ਕਰਨ ਨਾਲ ਪੁਲਿਸ ਤੇ ਮਾਲ ਮਹਿਕਮੇ ਵਲੋ ਮਿਲੇ ਸਹਿਯੋਗ ਨਾਲ ਮੈਨੂੰ ਮਾਣਯੋਗ ਅਦਾਲਤ ਨੇ ਮੇਰੀ ਮੇਰੀ ਜ਼ਮੀਨ ਵਾਪਸ ਦਿਵਾ ਦਿੱਤੀ ਸੀ। ਮੇਰੇ ਚਾਚਾ ਤੇ ਉਸ ਦੇ ਸਾਥੀਆ ਨੇ ਮਿਲ ਕੇ ਮੇਰਾ ਨੰਬਰ ਬਲਾਕ ਕਰਵਾਉਣ ਨਾਲ ਮੈਂ ਆਪਣੇ ਪਿਤਾ ਨਾਲ ਗੱਲ ਨਹੀਂ ਕਰ ਸਕਦੀ ਸੀ।
ਉਹਨਾਂ ਦੱਸਿਆ ਕਿ ਮੈਂ ਅਕਤੂਬਰ 2023 ਨੂੰ ਆਪਣੇ ਘਰ ਭਾਰਤ ਆ ਕੇ ਦੇਖਿਆ ਤਾਂ ਘਰ ਨੂੰ ਤਾਲੇ ਲੱਗੇ ਹੋਏ ਸਨ ਆਸ ਪਾਸ ਕਰਨ ਤੋਂ ਪਤਾ ਲੱਗਾ ਕਿ ਮੇਰੇ ਚਾਚਾ ਜਰਨੈਲ ਸਿੰਘ ਮੇਰੇ ਪਿਤਾ ਕਰਨੈਲ ਸਿੰਘ ਨੂੰ ਸਤੰਬਰ 2023 ਦੇ ਅਖੀਰ ਵਿੱਚ ਵਗਰਲਾ ਕੇ ਆਪਣੇ ਪਾਸ ਕੈਨੇਡਾ ਲੈ ਗਏ ਹਨ ਜਿਸ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਸੀ। ਮੇਰੇ ਚਾਚਾ ਜਰਨੈਲ ਸਿੰਘ ਨੇ ਸਾਡੀ ਪ੍ਰੋਪਰਟੀ ਤੇ ਕਬਜ਼ਾ ਕਰਕੇ ਘਰ ਦਾ ਮੀਟਰ ਵੀ ਆਪਣੇ ਨਾਮ ਤੇ ਕਰਵਾ ਲਿਆ ਸੀ ਜਦੋਂ ਕਿ ਉਸਦਾ ਆਪਣਾ ਇੱਕ ਵੱਖਰਾ ਘਰ ਹੈ ਉਸਨੇ ਦੱਸਿਆ ਕਿ ਮੈਨੂੰ ਇਹ ਵੀ ਸ਼ੱਕ ਹੈ ਕਿ ਮੇਰਾ ਚਾਚਾ ਜਰਨੈਲ ਸਿੰਘ ਮੇਰੇ ਪਿਤਾ ਕਰਨੈਲ ਸਿੰਘ ਪਾਸੋਂ ਖਾਲੀ ਕਾਗਜਾਂ ਤੇ ਦਸਤਕ ਕਰਵਾ ਕੇ ਉਹਨਾਂ ਨੂੰ ਜਾਨੀ ਨੁਕਸਾਨ ਵੀ ਪਹੁੰਚਾ ਸਕਦਾ ਹੈ। ਉਸਨੇ ਦੱਸਿਆ ਕਿ ਮੈਂ ਆਪਣੇ ਘਰ ਦੀਆਂ ਚਾਬੀਆਂ ਬਾਰੇ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਘਰ ਦੀਆਂ ਚਾਬੀਆਂ ਮੇਰੇ ਚਾਚਾ ਜਰਨੈਲ ਸਿੰਘ ਦੇ ਘਰ ਰਹਿ ਰਹੇ ਰਾਮ ਸਿੰਘ ਢਿੱਲੋ ਪੁੱਤਰ ਰਾਮ ਰੂਪ ਢਿੱਲੋਂ ਕੰਚਨ ਢਿੱਲੋਂ ਪਤਨੀ ਰਾਮ ਸਿੰਘ ਢਿੱਲੋ ਗੁਰਪ੍ਰੀਤ ਸਿੰਘ ਢਿੱਲੋ ਪੁੱਤਰ ਰਾਮ ਸਿੰਘ ਅਤੇ ਲਵਪ੍ਰੀਤ ਸਿੰਘ ਢਿੱਲੋਂ ਪੁੱਤਰ ਰਾਮ ਸਿੰਘ ਢਿੱਲੋਂ ਵਾਸੀ ਪਿੰਡ ਚੱਕੋ ਕੀ ਠਾਣਾ ਢਿਲਵਾਂ ਜ਼ਿਲਾ ਕਪੂਰਥਲਾ ਪਾਸ ਹਨ। ਮੈਂ ਚਾਬੀਆਂ ਲੈਣ ਲਈ ਪਿੰਡ ਦੇ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਗਈ ਤਾਂ ਸਿਰਫ ਮੈਨੂੰ ਬਾਹਰ ਗੇਟ ਦੀ ਚਾਬੀ ਦਿੱਤੀ ਗਈ ਜਦੋਂ ਕਿ ਪਿੰਡ ਦੇ ਮੁਤਵਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਆਪਣੇ ਘਰ ਦੇ ਤਾਲੇ ਖੋਲੇ ਅਤੇ ਬਦਲ ਕੇ ਨਵੇਂ ਤਾਲੇ ਲਗਾ ਦਿੱਤੇ ਜਿਸ ਦੀ ਵੀਡੀਓਗ੍ਰਾਫੀ ਵੀ ਮੌਕੇ ਤੇ ਕਰਵਾਈ ਗਈ ਸੀ।
ਸਤਪਾਲ ਕੌਰ ਨੇ ਆਪਣੇ ਚਾਚੇ ਦੇ ਘਰ ਰਹਿ ਰਹੇ ਪ੍ਰਵਾਸੀ ਭਾਰਤੀ ਜੋ ਕਿ ਹੁਣ ਸਿੱਖ ਰਹਿ ਰਿਹਾ ਹੈ ਦੇ ਬਾਰੇ ਦੱਸਿਆ ਕਿ ਉਹਨਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਕਿਸ ਰਾਜ ਦਾ ਰਹਿਣ ਵਾਲਾ ਹੈ ਤੇ ਉਸਦਾ ਅਸਲ ਨਾਮ ਕੀ ਹੈ।
ਸਤਪਾਲ ਕੌਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿੰਡ ਘਰ ਰਹਿਣਾ ਸ਼ੁਰੂ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾਇਹਨਾਂ ਵਿਅਕਤੀਆਂ ਨੇ ਮੈਨੂੰ ਇਕੱਲੀ ਦੇ ਕੇ ਡਰਾਉਣ ਦੀ ਨੀਅਤ ਨਾਲ ਕਿਹਾ ਕਿ ਅੱਜ ਕੱਲ ਬਲਾਤਕਾਰ ਬਹੁਤ ਹੁੰਦੇ ਹਨ ਕੀ ਪਤਾ ਤੇਰੇ ਨਾਲ ਵੀ ਕੁਝ ਗਲਤ ਨਾ ਹੋ ਜਾਵੇ ਜਿਸ ਉਪਰੰਤ ਇਹ ਸਾਰੇ ਉੱਚੀ ਉੱਚੀ ਹੱਸ ਕੇ ਮੈਨੂੰ ਡਰਾਉਣ ਲੱਗ ਪਏ ਸਨ। ਮੈਂ ਡਰਦੇ ਮਾਰੇ ਇਹਨਾਂ ਖਿਲਾਫ ਇੱਕ ਦਰਖਾਸਤ ਐਸਐਸਪੀ ਕਪੂਰਥਲਾ ਨੂੰ ਦਿੱਤੀ ਸੀ ਇਸ ਤੋਂ ਬਾਅਦ ਇਹਨਾਂ ਵਿਅਕਤੀਆਂ ਦਾ ਵਿਹਾਰ ਹੋਰ ਖਰਾਬ ਹੋ ਗਿਆ ਤੇ ਮੈਨੂੰ ਡਰਾਉਣ ਲਈ ਮੇਰੇ ਘਰ ਵਿੱਚ ਕੰਮ ਕਰਦੇ ਵਕਤ ਵੀਡੀਓ ਬਣਾਉਣ ਅਤੇ ਗਾਲੀ ਗਲੋਚ ਕਰਕੇ ਮੈਨੂੰ ਡਰਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ।
ਉਹਨਾਂ ਇਹ ਵੀ ਦੋਸ਼ ਲਾਇਆ ਕਿ ਜਰਨੈਲ ਸਿੰਘ ਦੇ ਉਕਤ ਵਿਅਕਤੀ ਮੈਨੂੰ ਮੇਰੀ ਜਮੀਨ ਵਾਹੁਣ ਤੋਂ ਰੋਕਦੇ ਸਨ ਅਤੇ ਜਰਨੈਲ ਸਿੰਘ ਦੇ ਕਹਿਣ ਤੇ ਮੈਨੂੰ ਤੰਗ ਪਰੇਸ਼ਾਨ ਕਰਦੇ ਸਨ
ਉਹਨਾਂ ਦੱਸਿਆ ਕਿ ਉਨਾਂ ਦੀ ਪਿੰਡ ਵਿੱਚ 33 ਕਨਾਲ ਜਮੀਨ ਦਾ ਕਬਜ਼ਾ ਹੁਣ ਉਨਾਂ ਕੋਲ ਹੈ ਤੇ ਉਹ ਜਮੀਨ ਠੇਕੇ ਤੇ ਦਿੱਤੀ ਹੋਈ ਹੈ।
ਪੁਲਿਸ ਨੂੰ ਕੀਤੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਰਨੈਲ ਸਿੰਘ ਪੁੱਤਰ ਫੌਜਾਂ ਸਿੰਘ ਰਾਮ ਸਿੰਘ ਢਿੱਲੋ ਪੁੱਤਰ ਰਾਮ ਰੂਪ ਢਿੱਲੋਂ ਕੰਚਨ ਢਿੱਲੋਂ ਪਤਨੀ ਰਾਮ ਸਿੰਘ ਢਿੱਲੋ ਗੁਰਪ੍ਰੀਤ ਸਿੰਘ ਢਿੱਲੋ ਪੁੱਤਰ ਰਾਮ ਸਿੰਘ ਢਿੱਲੋ ਅਤੇ ਲਵਪ੍ਰੀਤ ਸਿੰਘ ਢਿੱਲੋ ਪੁੱਤਰ ਰਾਮ ਸਿੰਘ ਢਿੱਲੋਂ ਵਾਸੀ ਪਿੰਡ ਚੱਕੋਕੀ ਵਿਰੁੱਧ ਧਾਰਾ 448 511 506 509 109 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਇੱਕ ਸਥਾਨਕ ਆਗੂ ਉਕਤ ਸਾਰੀ ਘਟਨਾ ਲਈ ਮੇਰੇ ਚਾਚਾ ਜਰਨੈਲ ਸਿੰਘ ਨੂੰ ਉਕਸਾ ਰਿਹਾ ਹੈ ਅਤੇ ਇਸ ਸਾਜਿਸ਼ ਪਿੱਛੇ ਉਸਦਾ ਹੱਥ ਹੈ। ਉਹਨਾਂ ਦੱਸਿਆ ਕਿ ਮੇਰੇ ਚਾਚੇ ਨੇਮੇਰੇ ਪਿਤਾ ਨੂੰ ਕੈਨੇਡਾ ਲਿਜਾਣ ਲਈ ਜੋ ਗਲਤ ਦਸਤਾਵੇਜ਼ ਇਮੀਗ੍ਰੇਸ਼ਨ ਵਿਭਾਗ ਨੂੰ ਦਿਖਾਏ ਸਨ ਉਹਨਾਂ ਦੀ ਜਾਂਚ ਪੜਤਾਲ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇੱਕ ਵੱਖਰੇ ਤੌਰ ਤੇ ਦਰਖਾਸਤ ਦਿੱਤੀ ਗਈ ਹੈ।
ਉਹਨਾਂ ਭਰੇ ਹੋਏ ਮਨ ਨਾਲ ਦੱਸਿਆ ਕਿ ਮੇਰੇ ਚਾਚਾ ਨੇ ਸਾਡੀ ਜਮੀਨ ਹੜੱਪਣ ਲਈ ਸਾਨੂੰ ਜਾਨੋ ਮਰਵਾਉਣ ਤੱਕ ਦੀ ਕੋਸ਼ਿਸ਼ ਵੀ ਕੀਤੀ ਸੀ।
ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਪੰਜਾਬ ਤੋਂ ਬਾਹਰ ਰਹਿ ਰਹੇ ਐਨਆਰਆਈ ਦੀ ਜਮੀਨ ਜਾਇਦਾਦ ਦੀ ਸਾਂਭ ਸੰਭਾਲ ਲਈ ਜੋ ਕਾਨੂੰਨ ਬਣਾਏ ਹਨ ਉਸ ਦਾ ਵਿਦੇਸ਼ਾਂ ਵਿੱਚ ਬੈਠੇ ਭਾਰਤੀਯਾਂ ਨੂੰ ਪੂਰਾ ਫਾਇਦਾ ਮਿਲ ਰਿਹਾ ਹੈ।

Back to top button