[the_ad id="98460"] [the_ad id="98341"]
JalandharPoliticsPunjab

ਚੋਣਾਂ ‘ਚ ਅਕਾਲੀ ਦਲ ਦੇ 13 ‘ਚੋਂ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ, ਸਿਰਫ਼ ਇਕ ਜਿੱਤ ਹੀ ਹੋਈ ਨਸੀਬ

10 out of 13 candidates of Akali Dal forfeited their bail in the elections, only one won.

ਅਕਾਲੀ ਦਲ ਦੇ ਕਈ ਥਾਈਂ ਬਸਪਾ ਤੋਂ ਵੀ ਪਛੜਣ ਪਿੱਛੇ ਕੀ ਰਹੇ ਕਾਰਨ

ਚੋਣਾਂ ਵਿਚ ਪੰਜਾਬ ਦੀ ਰਾਜਨੀਤੀ ਵਿਚ ਇਕੱਲੀ ਖੇਤਰੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਬੇਹੱਦ ਮਾੜਾ ਰਿਹਾ।

ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਖਡੂਰ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਸ੍ਰੀ ਅਨੰਦਪੁਰ ਸਾਹਿਬ, ਸੰਗਰੂਰ, ਜਲੰਧਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਪਾਰਟੀ ਨੂੰ ਪੰਜਾਬ ਦੀ ਸਿਰਫ਼ ਇਕ ਸੀਟ ਬਠਿੰਡਾ ਤੋਂ ਹੀ ਜਿੱਤ ਨਸੀਬ ਹੋਈ ਹੈ।

ਬਠਿੰਡਾ ਤੋਂ ਮੁੜ ਚੁਣੇ ਗਏ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਦੋ ਹੋਰ ਉਮੀਦਵਾਰ ਜੋ ਅਪਣੀ ਜ਼ਮਾਨਤ ਜਮ੍ਹਾਂ ਕਰਵਾਉਣ ਵਿਚ ਕਾਮਯਾਬ ਰਹੇ, ਉਨ੍ਹਾਂ ਵਿਚ ਫਿਰੋਜ਼ਪੁਰ ਤੋਂ ਚੋਣ ਲੜਨ ਵਾਲੇ ਨਰਦੇਵ ਸਿੰਘ ਬੌਬੀ ਮਾਨ ਅਤੇ ਅੰਮ੍ਰਿਤਸਰ ਤੋਂ ਚੋਣ ਲੜਨ ਵਾਲੇ ਅਨਿਲ ਜੋਸ਼ੀ ਸਨ। ਮਾਨ ਨੇ ਨੋਟਾ ਵੋਟਾਂ ਨੂੰ ਛੱਡ ਕੇ ਕੁੱਲ ਜਾਇਜ਼ ਵੋਟਾਂ ਵਿਚੋਂ 22.66 ਫੀਸਦੀ ਵੋਟਾਂ ਹਾਸਲ ਕੀਤੀਆਂ। ਜੋਸ਼ੀ ਨੂੰ 18.06 ਫੀਸਦੀ ਵੋਟਾਂ ਮਿਲੀਆਂ।

ਇਨ੍ਹਾਂ ਉਮੀਦਵਾਰਾਂ ਦੀ ਹੋਈ ਜ਼ਮਾਨਤ ਜ਼ਬਤ

ਵਿਰਸਾ ਸਿੰਘ ਵਲਟੋਹਾ- ਖਡੂਰ ਸਾਹਿਬ (8.25%)
ਦਲਜੀਤ ਸਿੰਘ ਚੀਮਾ- ਗੁਰਦਾਸਪੁਰ (7.93 %)
ਪ੍ਰੇਮ ਸਿੰਘ ਚੰਦੂਮਾਜਰਾ- ਸ੍ਰੀ ਅਨੰਦਪੁਰ ਸਾਹਿਬ (10.95 %)
ਐਨਕੇ ਸ਼ਰਮਾ- ਪਟਿਆਲਾ (13.37 %)
ਮਹਿੰਦਰ ਸਿੰਘ ਕੇਪੀ – ਜਲੰਧਰ (6.87 %)
ਇਕਬਾਲ ਸਿੰਘ ਝੂੰਦਾਂ- ਸੰਗਰੂਰ (6.19%)
ਰਣਜੀਤ ਸਿੰਘ ਢਿੱਲੋਂ- ਲੁਧਿਆਣਾ (8.52%)
ਸੋਹਣ ਸਿੰਘ ਠੰਡਲ-ਹੁਸ਼ਿਆਰਪੁਰ (9.68 %)
ਰਾਜਵਿੰਦਰ ਸਿੰਘ – ਫਰੀਦਕੋਟ (13.63 %)
ਬਿਕਰਮਜੀਤ ਸਿੰਘ ਖਾਲਸਾ- ਫਤਿਹਗੜ੍ਹ ਸਾਹਿਬ (13.01 %)

ਜ਼ਮਾਨਤ ਕੀ ਹੈ?

ਦਰਅਸਲ ਲੋਕ ਸਭਾ ਚੋਣਾਂ ਵਿਚ ਹਰ ਉਮੀਦਵਾਰ ਨੂੰ ਸੁਰੱਖਿਆ ਵਜੋਂ ਚੋਣ ਕਮਿਸ਼ਨ ਕੋਲ ਇਕ ਨਿਸ਼ਚਿਤ ਰਕਮ ਜਮ੍ਹਾਂ ਕਰਵਾਉਣੀ ਪੈਂਦੀ ਹੈ। ਇਸ ਰਕਮ ਨੂੰ ‘ਸੁਰੱਖਿਆ ਡਿਪਾਜ਼ਿਟ’ ਜਾਂ ਸੁਰੱਖਿਆ ਡਿਪਾਜ਼ਿਟ ਕਿਹਾ ਜਾਂਦਾ ਹੈ। ਇਹ ਚੋਣ ਰੂਲਜ਼, 1961 ਵਿਚ ਦਿਤਾ ਗਿਆ ਹੈ।

ਜ਼ਮਾਨਤ ਕਦੋਂ ਅਤੇ ਕਿਉਂ ਜ਼ਬਤ ਕੀਤੀ ਜਾਂਦੀ ਹੈ?

ਭਾਰਤ ਦੇ ਚੋਣ ਕਮਿਸ਼ਨ ਦੇ ਅਨੁਸਾਰ, ਜੇਕਰ ਕੋਈ ਉਮੀਦਵਾਰ ਚੋਣ ਵਿਚ ਕੁੱਲ ਜਾਇਜ਼ ਵੋਟਾਂ ਦਾ 1/6 ਭਾਵ 16.67 ਪ੍ਰਤੀਸ਼ਤ ਪ੍ਰਾਪਤ ਨਹੀਂ ਕਰਦਾ ਹੈ, ਤਾਂ ਉਸ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਚੋਣ ਕਮਿਸ਼ਨ ਕੋਲ ਉਮੀਦਵਾਰ ਵਲੋਂ ਜਮ੍ਹਾਂ ਕਰਵਾਈ ਗਈ ਜ਼ਮਾਨਤ ਕਮਿਸ਼ਨ ਵਲੋਂ ਜ਼ਬਤ ਹੋ ਜਾਣੀ ਸੀ। ਜੇਕਰ ਕਿਸੇ ਉਮੀਦਵਾਰ ਨੂੰ 16.67% ਤੋਂ ਵੱਧ ਵੋਟਾਂ ਮਿਲਦੀਆਂ ਹਨ, ਤਾਂ ਕਮਿਸ਼ਨ ਉਸ ਦੀ ਜ਼ਮਾਨਤ ਰਕਮ ਵਾਪਸ ਕਰ ਦਿੰਦਾ ਹੈ।

ਇਸ ਤੋਂ ਇਲਾਵਾ ਜੇਕਰ ਕੋਈ ਉਮੀਦਵਾਰ ਅਪਣੀ ਨਾਮਜ਼ਦਗੀ ਵਾਪਸ ਲੈ ਲੈਂਦਾ ਹੈ ਜਾਂ ਕਿਸੇ ਕਾਰਨ ਉਸ ਦੀ ਨਾਮਜ਼ਦਗੀ ਰੱਦ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿਚ ਵੀ ਜ਼ਮਾਨਤ ਰਾਸ਼ੀ ਵਾਪਸ ਕਰ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਤੂ ਉਮੀਦਵਾਰ ਦੀ ਜ਼ਮਾਨਤ ਰਾਸ਼ੀ ਵੀ ਵਾਪਸ ਕਰ ਦਿਤੀ ਜਾਂਦੀ ਹੈ।

ਕਿੰਨੀ ਜ਼ਮਾਨਤ ਜ਼ਮਾਨਤ?

ਪਹਿਲਾਂ ਲੋਕ ਸਭਾ ਉਮੀਦਵਾਰਾਂ ਲਈ ਜ਼ਮਾਨਤ ਜਨਰਲ ਵਰਗ ਲਈ 500 ਰੁਪਏ ਹੁੰਦੀ ਸੀ ਅਤੇ ਐਸ.ਸੀ. ਵਰਗ ਦੇ ਉਮੀਦਵਾਰ ਲਈ ਜ਼ਮਾਨਤ ਰਾਸ਼ੀ 250 ਰੁਪਏ ਸੀ ਪਰ ਹੁਣ ਇਹ ਰਾਸ਼ੀ ਜਨਰਲ ਵਰਗ ਲਈ 25000 ਰੁਪਏ ਅਤੇ ਐਸ.ਸੀ. ਉਮੀਦਵਾਰ ਲਈ 12,500 ਰੁਪਏ ਕਰ ਦਿਤੀ ਗਈ ਹੈ।

ਅਕਾਲੀ ਦਲ ‘ਆਪਣਾ ਰੋਡ ਮੈਪ ਪੇਸ਼ ਨਹੀਂ’ ਕਰ ਸਕਿਆ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਮੰਨਿਆ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੌਮੀ ਪੱਧਰ ਦੀ ਸਿਆਸਤ ਲਈ ਕੋਈ ਸਪੱਸ਼ਟ ਏਜੰਡਾ ਪੇਸ਼ ਕਰਨ ਵਿੱਚ ਨਾਕਾਮ ਰਹੇ ਹਨ, ਇਸ ਲਈ ਗੰਭੀਰ ਆਤਮ ਚਿੰਤਨ ਦੀ ਲੋੜ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਮਸਲਿਆਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਹੱਲ ਕਰਨ ਵਿੱਚ ਅਸਫ਼ਲ ਰਿਹਾ ਹੈ।

ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਚੋਣਾਂ ਦੌਰਾਨ ਆਪਣੇ ਵਰਕਰਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਕੌਮੀ ਪੱਧਰ ਦੀ ਰਾਜਨੀਤੀ ਲਈ ਆਪਣਾ ਰੋਡ ਮੈਪ ਪੇਸ਼ ਕਰਨ ਵਿੱਚ ਅਸਫ਼ਲ ਰਹੇ।”

ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਅਮ੍ਰਿਤਪਾਲ ਸਿੰਘ ਖਿਲਾਫ ਬੇਲੋੜੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਸੀ।

Back to top button