ਬੱਚਿਆ ਦਾ ਹਸਪਤਾਲ ਹੈ ਇੱਥੇ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਰਿਵਾਰ ਆਪਣੀ ਬੱਚੀ ਨੂੰ ਲੈ ਕੇ ਆਇਆ ਸੀ ਜਿਸ ਦੀ ਤਬੀਅਤ ਬਹੁਤ ਖਰਾਬ ਸੀ ਤੇ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੇ ਚਲਦੇ ਬੱਚੀ ਨੂੰ ਐਕਸਪਾਇਰੀ ਟੀਕਾ ਲਗਾ ਦਿੱਤਾ ਗਿਆ ਜਿਸ ਦੇ ਚਲਦੇ ਬੱਚੀ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਗਈ ਅਤੇ ਬੱਚੀ ਬੇਹੋਸ਼ ਹੋ ਗਿਆ। ਮੌਕੇ ਉੱਤੇ ਹੀ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਜਦੋਂ ਟੀਕੇ ਦੀ ਐਕਸਪਾਇਰੀ ਡੇਟ ਨੂੰ ਚੈੱਕ ਕੀਤਾ ਤਾਂ ਉਸੇ ਵੇਲੇ ਡਾਕਟਰ ਨੂੰ ਰੋਕ ਦਿੱਤਾ ਪਰ ਉਨੇ ਚਿਰ ਤੱਕ ਟੀਕਾ ਲੱਗ ਚੁੱਕਾ ਸੀ ਤੇ ਬੱਚੀ ਬੇਹੋਸ਼ ਦੀ ਹਾਲਤ ਵਿੱਚ ਸੀ। ਜਿਸ ਦੇ ਚਲਦੇ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਕਾਫੀ ਹੰਗਾਮਾ ਕੀਤਾ ਇਸ ਮੌਕੇ ਮੀਡੀਆ ਦੀ ਟੀਮ ਨੇ ਜਦੋਂ ਹਸਪਤਾਲ ਵਿੱਚ ਜਾ ਕੇ ਵੇਖਿਆ ਤਾਂ ਬੱਚੀ ਦੀ ਹਾਲਤ ਬਹੁਤ ਹੀ ਗੰਭੀਰ ਸੀ।
ਪਤਾ ਲੱਗਾ ਕਿ ਇਹ ਬੱਚਾ ਅਟਾਰੀ ਦੇ ਧਨੋਏ ਪਿੰਡ ਦਾ ਸੀ ਤੇ ਇਸ ਬੱਚੀ ਦਾ ਨਾਮ ਮਹਿਰਾਜ ਕੌਰ ਉਮਰ 11 ਮਹੀਨੇ ਦੀ ਹੈ ਤੇ ਇਸ ਨੂੰ ਕੋਈ ਦਿਮਾਗੀ ਪ੍ਰੋਬਲਮ ਦੇ ਕਾਰਨ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਬੱਚੇ ਨੂੰ ਐਕਸਪਾਇਰੀ ਇੰਜੈਕਸ਼ਨ ਲਗਾ ਦਿੱਤਾ ਗਿਆ ਜਿਸ ਨਾਲ ਬੱਚੇ ਦੀ ਹਾਲਤ ਹੋਰ ਵਿਗੜ ਗਈ ਜਦੋਂ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਵੇਖਿਆ ਤਾਂ ਉਹਨਾਂ ਨੇ ਹਸਪਤਾਲ ਵਿੱਚ ਹੰਗਾਮਾ ਖੜਾ ਕਰ ਦਿੱਤਾ। ਜਿਸ ਦੇ ਚਲਦੇ ਡਾਕਟਰਾਂ ਨੇ ਵੀ ਆਪਣੀ ਗਲਤੀ ਮੰਨੀ ਕਿ ਸਾਡੇ ਵੱਲੋਂ ਗਲਤ ਇੰਜੈਕਸ਼ਨ ਲਗਾਇਆ ਗਿਆ ਹੈ, ਜਿਸ ਦੀ ਤਾਰੀਖ ਖਤਮ ਹੋ ਚੁੱਕੀ ਸੀ।
ਉੱਥੇ ਹੀ ਜਦੋਂ ਉਹਨਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤੇ ਉਹ ਵੀ ਮੌਕੇ ‘ਤੇ ਪੁੱਜੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਦੋਂ ਜਾਂਚ ਕੀਤੀ ਗਈ ਤੇ ਹੋਰ ਵੀ ਕਈ ਦਵਾਈਆਂ ਜਿਨਾਂ ਦੀ ਤਾਰੀਖ ਖਤਮ ਹੋ ਚੁੱਕੀ ਹੈ ਉਹ ਉਥੋਂ ਪਾਈਆਂ ਗਈਆਂ। ਜਿਸ ਦੇ ਚਲਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਅਸੀਂ ਚੈਕਿੰਗ ਕੀਤੀ ਤੇ ਕਈ ਦਵਾਈਆਂ ਦੀ ਡੇਟ ਐਕਸਪੈਰੀ ਹੋ ਚੁੱਕੀ ਸੀ ਜਿਨਾਂ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।