IndiaUncategorized

ਪ੍ਰਸਿੱਧ ਰਾਜਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਬਣਾਈ ਨਵੀਂ ਪਾਰਟੀ, ਪਾਰਟੀ’ ਦੇ ਨਾਂਅ ਦਾ ਐਲਾਨ

ਬਿਹਾਰ ਦੀ ਰਾਜਨੀਤੀ ‘ਚ ਹੁਣ ਪ੍ਰਸਿੱਧ ਰਾਜਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishore) ਦੀ ਜਨ ਸੂਰਜ ਪਾਰਟੀ ਦੀ ਐਂਟਰੀ ਹੋ ਗਈ ਹੈ। ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਨੂੰ ਪਟਨਾ ਦੇ ਵੈਟਰਨਰੀ ਗਰਾਊਂਡ ਵਿੱਚ ਜਨ ਸੂਰਜ ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ। ਮਨੋਜ ਭਾਰਤੀ, ਜੋ ਕਿ ਐਸਸੀ ਭਾਈਚਾਰੇ ਤੋਂ ਆਉਂਦੇ ਹਨ, ਨੂੰ ਜਨ ਸੂਰਜ ਦਾ ਪਹਿਲਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।

 

ਪ੍ਰਸ਼ਾਤ ਕਿਸੋਰ ਨੇ ਉਨ੍ਹਾਂ ਦੇ ਨਾਂਅ ਦਾ ਐਲਾਨ ਕਰਦਿਆਂ ਕਿਹਾ ਕਿ ‘ਭਾਰਤੀ ਨੂੰ ਪ੍ਰਧਾਨ ਇਸ ਲਈ ਨਹੀਂ ਚੁਣਿਆ ਗਿਆ ਕਿਉਂਕਿ ਉਹ ਦਲਿਤ ਭਾਈਚਾਰੇ ਤੋਂ ਹੈ, ਸਗੋਂ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਉਹ ਕਾਬਲ ਹਨ ਅਤੇ ਦਲਿਤ ਭਾਈਚਾਰੇ ‘ਚੋਂ ਵੀ ਹਨ। ਇਸ ਮੌਕੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਉਹ 2025 ਤੱਕ ਉਡੀਕ ਨਹੀਂ ਕਰਨਗਗੇ ਸਗੋਂ ਨਵੰਬਰ 2024 ‘ਚ ਬਿਹਾਰ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ। ਜਨ ਸੂਰਜ ਪਾਰਟੀ ਇਨ੍ਹਾਂ ਚੋਣਾਂ ਲਈ ਆਪਣੇ ਉਮੀਦਵਾਰ ਉਤਾਰੇਗੀ।

Back to top button