ਉਘੇ ਕਲਾਕਾਰ ਹੰਸ ਰਾਜ ਹੰਸ ਦੀ ਸਿਆਸਤ ਤੋਂ ਕਰ ਲਿਆ ਕਿਨਾਰਾ
Renowned artist Hans Raj Hans has distanced himself from politics.
ਹੁਸ਼ਿਆਰਪੁਰ ਦੀ ਤਹਿਸੀਲ ਕੰਪਲੈਕਸ ਵਿੱਚ ਅੱਜ ਸਾਬਕਾ ਸਾਂਸਦ ਅਤੇ ਉਘੇ ਕਲਾਕਾਰ ਹੰਸ ਰਾਜ ਹੰਸ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਆਉਣ ਦੀ ਉਨ੍ਹਾਂ ਦੀ ਕੋਈ ਖਾਸ ਵਜ੍ਹਾ ਨਹੀਂ ਹੈ। ਮੀਡੀਆ ਦੇ ਸਵਾਲਾਂ ਦਾ ਜਾਵਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿਗਮ ਚੋਣਾਂ ਨਾਲ ਕੁਝ ਵੀ ਲੈਣ ਦੇਣ ਨਹੀਂ ਹੈ ਤੇ ਸਿਆਸਤ ਵੀ ਉਨ੍ਹਾਂ ਲਈ ਸਾਬਕਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਤੋਂ ਸਿਆਸਤ ਦਾ ਹੀ ਕੋਈ ਸਵਾਲ ਪੁੱਛਿਆ ਜਾਵੇ ਤੇ ਨਾ ਹੀ ਕਿਸਾਨੀ ਬਾਰੇ ਹੀ ਕੋਈ ਸਵਾਲ ਪੁੱਛਿਆ ਜਾਵੇ। ਸਿਰਫ ਤੇ ਸਿਰਫ ਗਾਇਕੀ ਦੇ ਖੇਤਰ ਨਾਲ ਸਬੰਧਿਤ ਸਵਾਲ ਹੀ ਉਨ੍ਹਾਂ ਨੂੰ ਪੁੱਛੇ ਜਾਣ।
ਕੁੱਲ ਮਿਲਾ ਕੇ ਹੰਸ ਰਾਜ ਹੰਸ ਨੇ ਸਿਆਸਤ ਤੋਂ ਤੌਬਾ-ਤੌਬਾ ਕਰ ਲਈ। ਕਿਉਂਕਿ ਉਨ੍ਹਾਂ ਵੱਲੋਂ ਚੋਣਾਂ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਦੱਸ ਦਈਏ ਕਿ ਹੰਸ ਰਾਜ ਹੰਸ ਵੱਲੋਂ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਲਈ ਸੀ ਪਰ ਹਰ ਦਾ ਸਾਹਮਣਾ ਕਰਨਾ ਪਿਆ ਸੀ। ਕਿਸਾਨਾਂ ਦੇ ਤਿੱਖੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਹੰਸ ਰਾਜ ਹੰਸ ਨੇ ਸਿਆਸਤ ਤੋਂ ।