
ਹੰਸ ਰਾਜ ਹੰਸ ਨੂੰ ਸਦਮਾ ਪਤਨੀ ਦਾ ਹੋਇਆ ਦਿਹਾਂਤ ! ਜਲੰਧਰ ਦੇ ਟੈਗੋਰ ਹਸਪਤਾਲ ਵਿੱਚ ਲਏ ਆਖ਼ਿਰੀ ਸਾਹ 😭
ਅਮਨਦੀਪ ਸਿੰਘ, S S ਚਾਹਲ ਦੀ ਵਿਸ਼ੇਸ਼ ਰਿਪੋਰਟ 2/4/25
ਜਲੰਧਰ ਦੇ ਟੈਗੋਰ ਹਸਪਤਾਲ ਵਿੱਚ ਜੇਰੇ ਇਲਾਜ ਰੇਸ਼ਮ ਕੌਰ ਪਤਨੀ ਸੂਫੀ ਗਾਇਕ ਤੇ ਸਾਬਕਾ MP ਹੰਸ ਰਾਜ ਹੰਸ ਦਾ ਅੱਜ ਟੈਗੋਰ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਕਾਫੀ ਸਮੇ ਤੋਂ ਬਿਮਾਰ ਚੱਲੇ ਆ ਰਹੇ ਰੇਸ਼ਮ ਕੌਰ ਜੀ ਟੈਗੋਰ ਹਸਪਤਾਲ ਵਿੱਚ ਦਾਖਲ ਸਨ ਜਿੱਥੇ ਅੱਜ ਦੁਪਹਿਰ ਵੇਲੇ ਉਹਨਾਂ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਦੀ ਖ਼ਬਰ ਆਈ. ਦੇਰ ਸ਼ਾਮ ਡੈਡ ਬੋਡੀ ਨੂੰ ਘਰ ਲੈ ਜਾਇਆ ਗਿਆ ਹ
ਜਿੱਥੇ ਸਮਾਜਿਕ, ਰਾਜਨੀਤਕ, ਤੇ ਹੰਸ ਜੀ ਨੂੰ ਪਿਆਰ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ। 60 ਸਾਲ ਦੇ ਰੇਸ਼ਮ ਕੌਰ ਹੁਣ ਕਦੀ ਨਹੀਂ ਆਉਣਗੇ ਦੇਖ ਨਵਰਾਜ ਹੰਸ, ਯੁਵਰਾਜ ਹੰਸ ਮਾਂ ਵੱਲ ਤਕੀਂ ਜਾ ਰਹੇ ਸਨ ਕਿ ਸ਼ਾਇਦ ਹੁਣੇ ਉੱਠ ਪਏ। ਇਹ ਮਾਹੌਲ ਕਾਫੀ ਗਮਗੀਨ ਬਣਿਆ ਹੋਇਆ ਸੀ। ਵਾਹਿਗੁਰੂ ਪਰਿਵਾਰ ਨੂੰ ਬਲ ਦੇਵੇ। ਹੰਸ ਜੀ ਨਾਲ ਅਸੀਂ ਆਪਣੇ ਆਧਾਰੇ ਵਲੋਂ ਦੁੱਖ ਪ੍ਰਗਟ ਕਰਦੇ ਹਾਂ।