Uncategorized

ਜਲੰਧਰ ਦੇ ਪਿੰਡ ਤੱਲ੍ਹਣ ‘ਚ ਧੂਮ-ਧਾਮ ਨਾਲ ਮਨਾਇਆ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦਾ 74ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ

The 74th annual Shaheed Jor Mela of Shaheed Baba Nihal Singh Ji was celebrated with great pomp and devotion in Talhan village of Jalandhar.

ਜਲੰਧਰ/  ਪਿੰਡ ਤੱਲ੍ਹਣ ਵਿਖੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦਾ 74ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ. ਜਲੰਧਰ ਰਣਦੀਪ ਸਿੰਘ ਹੀਰ, ਗੁਰਦੁਆਰਾ ਸਾਹਿਬ ਦੇ ਰਸੀਵਰ ਤਹਿਸੀਲਦਾਰ ਗੁਰਪ੍ਰੀਤ ਸਿੰਘ ਅਤੇ ਮੈਨਜਰ ਬਲਜੀਤ ਸਿੰਘ ਨੇ ਦਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਪੈਣ ਉਪਰੰਤ ਬਚਿਆ ਦੇ ਦਸਤਾਰ ਮੁਕਾਬਲੇ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਅਤੇ ਫਿਰ ਖੁਲੇ ਪੰਡਾਲ ਵਿਚ ਰਾਗੀ ਢਾਡੀ ਦਰਵਾਰ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ

ਜਿਸ ਵਿਚ ਬਾਬਾ ਹਰਨਾਮ ਸਿੰਘ ਜੀ ਗੁਰਮਤਿ ਸੰਗੀਤ ਵਿਦਿਆਲਾ ਦੇ ਬੱਚੇ, ਬੀਬੀ ਬਲਜੀਤ ਕੌਰ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ, ਭਾਈ ਕ੍ਰਿਪਾਲ ਸਿੰਘ ਜੀ ਹਜ਼ੂਰੀ ਕਥਾ ਵਾਚਕ, ਬੀਬੀ ਜਸਪ੍ਰੀਤ ਕੌਰ ਖਾਲਸਾ ਜਲੰਧਰ ਵਾਲੇ, ਭਾਈ ਰਾਜਪਾਲ ਸਿੰਘ ਜੀ ਹਜ਼ੂਰੀ ਕਥਾ ਵਾਚਕ, ਭਾਈ ਜਸਵਿੰਦਰ ਸਿੰਘ ਜੀ, ਭਾਈ ਕਰਨ ਸਿੰਘ ਜੀ ਮੀਤ ਗ੍ਰੰਥੀ, ਭਾਈ ਮਨਜੀਤ ਸਿੰਘ ਜੀ ਹੈੱਡ ਗ੍ਰੰਥੀ, ਭਾਈ ਛਨਵੀਰ ਸਿੰਘ ਖਾਲਸਾ ਕਥਾਵਾਚਕ, ਭਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ,

 ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਮਰਜੀਤ ਸਿੰਘ ਜੀ ਪਟਿਆਲਾ ਵਾਲੇ ,ਢਾਡੀ ਭਾਈ ਜਤਿੰਦਰ ਸਿੰਘ ਬੈਂਸ ਭਾਰਤਗੜ੍ਹ, ਢਾਡੀ ਜਗਦੀਸ਼ ਸਿੰਘ ਬਡਾਲਾ, ਢਾਡੀ ਬੀਬੀ ਅਮਨਦੀਪ ਕੌਰ ਨਕੋਦਰ ਅਤੇ ਢਾਡੀ ਗੁਰਪ੍ਰਤਾਪ ਸਿੰਘ ਸੁੱਗਾ ਨੇ ਸੰਗਤਾਂ ਨੂੰ ਸ਼ਹੀਦ ਸਿੰਘਾਂ ਦੀ ਯਾਦ ਚ ਗੁਰੂ ਜੱਸ ਸਰਵਣ ਕਰਵਾਇਆ । ਇਸ ਸਮੇ ਸਟੇਜ ਸਕੱਤਰ ਦੀ ਸੇਵਾ ਸ. ਹਰਵਿੰਦਰ ਸਿੰਘ ਵੀਰ ਵਲੋਂ ਸਚਾਰੂ ਢੰਗ ਨਾਲ ਨਿਭਾਈ ਗਈ । ਜੋੜ ਮੇਲੇ ਦੇ ਤਿੰਨੇ ਦਿਨ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਲੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ , ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹੀਦੀ ਜੋੜ ਮੇਲੇ ਚ ਪੁਜੀਆਂ ਲੱਖਾਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। 

Back to top button