

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਣੀ ਭੱਟੀ ਵਿਖੇ ਸ਼੍ਰੀ ਸੁਭਾਸ਼ ਚੰਦਰ ਜੀ ਪਿੰਡ ਰਾਣੀ ਭੱਟੀ ਵਲੋਂ ਸਰਪੰਚ ਸ਼੍ਰੀ ਮੁਕੇਸ਼ ਚੰਦਰ ਸ਼ਰਮਾ ਜੀ ਅਤੇ ਸ਼੍ਰੀ ਸਵਤੰਤਰ ਪ੍ਰਕਾਸ਼ ਜੀ ਦੀ ਪ੍ਰੇਰਨਾ ਸਦਕਾ ਸਕੂਲ਼ ਨੂੰ ਏ.ਸੀ. (A.C.) ਭੇਂਟ ਕੀਤਾ ਗਿਆ । ਇਸ ਮੌਕੇ ਬੋਲਦੇ ਹੋਏ ਸ਼੍ਰੀ ਸੁਭਾਸ਼ ਚੰਦਰ ਜੀ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਦੀਆਂ ਪ੍ਰਾਪਤੀਆਂ ਅਤੇ ਪਹਾੜਿਆਂ ਅਤੇ ਨਵੋਦਿਆ ਵਿੱਚ ਵਧੀਆ ਕਾਰਗੁਜ਼ਾਰੀ ਅਤੇ ਅਧਿਆਪਕਾਂ ਦੀ ਮਿਹਨਤ ਤੋਂ ਖ਼ੁਸ਼ ਹੋ ਕੇ ਮੈਂ ਸਕੂਲ ਨੂੰ ਏ.ਸੀ. ਭੇਂਟ ਕਰਨ ਦਾ ਵਿਚਾਰ ਬਣਾਇਆ ਹੈ , ਮੈਨੂੰ ਬਹੁਤ ਖੁਸ਼ੀ ਹੈ ਮੇਰੇ ਪਿੰਡ ਦੇ ਬੱਚੇ ਵੀ ਹੁਣ ਏ. ਸੀ. ਵਿੱਚ ਬੈਠ ਕੇ ਪੜ੍ਹਾਈ ਕਰਨਗੇ । ਇਸ ਮੌਕੇ ਪਿੰਡ ਦੇ ਸਰਪੰਚ ਸਾਹਿਬ ਸ਼੍ਰੀ ਮੁਕੇਸ਼ ਚੰਦਰ ਸ਼ਰਮਾ ਜੀ, ਸ਼੍ਰੀ ਸਵਤੰਤਰ ਪ੍ਰਕਾਸ਼ ਜੀ , ਸਕੂਲ ਹੈੱਡ ਟੀਚਰ ਸ਼੍ਰੀ ਰਣਜੀਤ ਸਿੰਘ ਜੀ , ਅਧਿਆਪਕ ਵਰਿੰਦਰ ਸਿੰਘ , ਸ਼੍ਰੀ ਹਰਪਾਲ ਸਿੰਘ ਪਾਲਾ, ਯੁਵਨੇਸ਼ ਯੁਵੀ, ਸਰਬਜੀਤ ਕੌਰ ਮੈਂਬਰ ਪੰਚਾਇਤ, ਨਰੇਸ਼ ਕੁਮਾਰ ਮੈਂਬਰ ਪੰਚਾਇਤ, ਜਤਿੰਦਰ ਸਿੰਘ , ਹਰਪ੍ਰੀਤ ਸਿੰਘ, ਕੁਲਬੀਰ ਸਿੰਘ, S.M.C. ਚੇਅਰਮੈਨ ਸ਼੍ਰੀਮਤੀ ਰਾਜ ਕੁਮਾਰੀ ਜੀ, ਸਮੂਹ ਪੰਚਾਇਤ , SMC ਕਮੇਟੀ ਅਤੇ ਬੱਚਿਆਂ ਦੇ ਮਾਪਿਆਂ ਨੇ ਸ਼੍ਰੀ ਸੁਭਾਸ਼ ਚੰਦਰ ਸ਼ਰਮਾ ਜੀ ਨੂੰ ਵਿਸੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ।

