Punjab

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਬੱਚੇ ਨੂੰ ਛੱਡਣ ਵਾਲੇ ਮਾਪਿਆਂ ਨੇ ਮੀਡੀਆ ਨੂੰ ਦੱਸੀ ਅਸਲ ਵਜ੍ਹਾਂ

Parents who abandoned their child during the Parikrama of Sri Darbar Sahib told the media the real reason

Parents who abandoned their child during the Parikrama of Sri Darbar Sahib told the media the real reason

ਸ੍ਰੀ ਦਰਬਾਰ ਸਾਹਿਬ ਸੱਚ ਖੰਡ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਪਣੇ ਸੱਤ ਸਾਲਾ ਨਾਬਾਲਗ ਬੱਚੇ ਨੂੰ ਛੱਡ ਕੇ ਜਾਣ ਵਾਲਾ ਪਰਿਵਾਰ ਕੈਮਰੇ ਸਾਹਮਣੇ ਆ ਗਿਆ ਹੈ। ਇਸ ਮੌਕੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਪੁਲਿਸ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਬੱਚੇ ਨੂੰ ਸ੍ਰੀ ਦਰਬਾਰ ਸਾਹਿਬ ਛੱਡ ਕੇ ਜਾਣ ਦੀ ਅਸਲ ਵਜ੍ਹਾ ਦਾ ਖੁਲਾਸਾ ਕੀਤਾ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਬੱਚੇ ਦੇ ਦਾਦੇ ਨੇ ਦੱਸਿਆ ਕਿ ‘ਬੱਚਾ ਮੰਦਬੁਧੀ ਹੈ ਇਸ ਲਈ ਉਸ ਨੂੰ ਆਪਣੀ ਨੂੰਹ ਦੇ ਨਾਲ ਗੁਰੂ ਘਰ ਛੱਡ ਦਿੱਤਾ ਸੀ। ਇਸ ਬੱਚੇ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਬੱਚਾ ਮੰਦ ਬੁੱਧੀ ਹੈ ਤੇ ਇਸ ਦੀ ਉਮਰ 9 ਸਾਲ ਦੇ ਕਰੀਬ ਹੈ। ਮੇਰੀ ਨੂੰਹ ਨੇ ਕਿਹਾ ਕਿ ਅਸੀਂ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਅਤੇ ਇਸ ਨੂੰ ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਛੱਡ ਆਈਏ। ਜਿਸ ਤੋਂ ਬਾਅਦ ਅਸੀਂ ਬੱਚੇ ਨੂੰ ਇੱਥੇ ਲੈ ਕੇ ਆਏ ਤੇ ਇਸ ਨੂੰ ਛੱਡ ਗਏ। ਸਾਨੂੰ ਬਾਅਦ ਵਿੱਚ ਆਪਣੀ ਗਲਤੀ ਦਾ ਅਹਿਸਾਸ ਹੋਇਆ, ਅਸੀਂ ਆਪਣੀ ਗਲਤੀ ਮੰਨਦੇ ਹਾਂ।’

Back to top button