Jalandhar

ਜਿਸ ਥਾਂ ਤੇ 32 ਸਾਲ ਪਹਿਲਾਂ ਪੁੱਤ ਦੀ ਹੋਈ ਸੀ ਮੌਤ, ਉੱਸੇ ਥਾਂ ਤੇ ਹੋਈ ਪਿਤਾ ਫੌਜਾ ਸਿੰਘ ਦੀ ਮੌਤ!

Father Fauja Singh died at the same place where his son died 32 years ago.

Father Fauja Singh died at the same place where his son died 32 years ago.

32 ਸਾਲ ਪਹਿਲਾਂ ਢਾਬੇ ’ਚ ਹੋਈ ਸੀ ਪੁੱਤਰ ਦੀ ਮੌਤ, ਖੁਦ ਉਸੇ ਢਾਬੇ ’ਤੇ ਜਾਂਦੇ ਸਮੇਂ ਹੋ ਗਏ ਹਾਦਸੇ ਦਾ ਸ਼ਿਕਾਰ
ਬੀਤੇ ਦਿਨੀ ਜਲੰਧਰ ਨੇੜਲੇ ਪਿੰਡ ਬਿਆਸ ਦੇ ਇਕ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਢਾਬੇ ਦੇ ਨੇੜੇ ਇਕ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਸੀ , ਪਿੰਡ ਦੇ ਕੁਝ ਵਸਨੀਕਾਂ ਨੇ ਦਸਿਆ ਕਿ ਜਿੱਥੇ 32 ਸਾਲ ਪਹਿਲਾਂ ਉਸਦੇ ਪੁੱਤਰ ਕੁਲਦੀਪ ਸਿੰਘ ਦੀ ਉਸਾਰੀ ਅਧੀਨ ਢਾਬੇ ਦੀ ਸ਼ਟਰਿੰਗ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਸੀ, ਓਥੇ ਹੀ ਓਨਾ ਦੇ ਪਿਤਾ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਅਚਾਨਕ ਐਕਸੀਡੈਂਟ ਨਾਲ ਮੌਤ ਹੋਈ ਹੈ. ਉਨ੍ਹਾਂ ਕਿਹਾ ਕਿ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ, ਫੌਜਾ ਸਿੰਘ ਨੇ ਉਹੀ ਕੁਲਦੀਪ ਦੇ ਨਾਮ ਤੇ ਵੈਸ਼ਨੋ ਢਾਬਾ ਬਣਾਇਆ ਜਿੱਥੇ ਉਹ ਅਕਸਰ ਦੁਪਹਿਰ ਨੂੰ ਜਾਂਦਾ ਸੀ। ਮਜ਼ਦੂਰ ਖੁਦ ਉਸਨੂੰ ਸੜਕ ਪਾਰ ਕਰਨ ’ਚ ਮਦਦ ਕਰਦੇ ਸਨ ਪਰ ਸੋਮਵਾਰ ਨੂੰ, ਉਹ ਢਾਬੇ ’ਤੇ ਪਹੁੰਚਣ ਤੋਂ ਬਾਅਦ ਸੜਕ ਪਾਰ ਕਰ ਰਿਹਾ ਸੀ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ, ਪਿੰਡ ਬਿਆਸ ਦੇ ਸਰਪੰਚ ਦੇ ਪੁੱਤਰ ਬਲਰਾਜ ਸਿੰਘ ਨੇ ਫੌਜਾ ਸਿੰਘ ਨੂੰ ਹਵਾ ’ਚ 10 ਫੁੱਟ ਹਵਾ ’ਚ ਉਛਲ ਕੇ ਟੱਕਰ ਤੋਂ ਬਾਅਦ ਹੇਠਾਂ ਡਿੱਗਦੇ ਦੇਖਿਆ ਪਰ ਫੁੱਟਪਾਥ ’ਤੇ ਲਗਾਏ ਪੌਦਿਆਂ ਕਾਰਨ ਉਹ ਕਾਰ ਨਹੀਂ ਦੇਖ ਸਕਿਆ।

ਫਿਰ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੇ ਫੌਜਾ ਸਿੰਘ ਨੂੰ ਕਾਰ ’ਚ ਸ੍ਰੀਮਾਨ ਹਸਪਤਾਲ ’ਚ ਦਾਖਲ ਕਰਵਾਇਆ। ਪਿੰਡ ਬਿਆਸ ਦੇ ਵਸਨੀਕ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਕਿਸ਼ਨਗੜ੍ਹ ਤੋਂ ਵਾਲ ਕਟਵਾ ਕੇ ਘਰ ਵਾਪਸ ਆ ਰਿਹਾ ਸੀ। ਪਿੰਡ ਦੇ ਗੇਟ ਕੋਲ ਮੁੜਨ ਤੋਂ ਪਹਿਲਾਂ ਉਸਨੇ ਦੇਖਿਆ ਕਿ ਭੋਗਪੁਰ ਵੱਲੋਂ ਇਕ ਚਿੱਟੀ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਤੇ ਉਸਨੇ ਸੜਕ ਪਾਰ ਕਰ ਰਹੇ ਫੌਜਾ ਸਿੰਘ ਨੂੰ ਟੱਕਰ ਮਾਰ ਦਿੱਤੀ। ਜਦੋਂ ਉਹ ਦੁਬਾਰਾ ਕਾਰ ਵੱਲ ਦੇਖਣ ਲਈ ਅੱਗੇ ਵਧਿਆ ਤਾਂ ਉਸਦੇ ਸਾਹਮਣੇ ਪੌਦੇ ਆ ਗਏ। ਕਾਰ ਦੀ ਤੇਜ਼ ਰਫ਼ਤਾਰ ਕਾਰਨ ਉਹ ਮੌਕੇ ਤੋਂ ਨਿਕਲ ਗਈ। ਉਸੇ ਸਮੇਂ ਪਿੰਡ ਦਾ ਗੁਰਪ੍ਰੀਤ ਸਿੰਘ ਬਾਈਕ ’ਤੇ ਆ ਰਿਹਾ ਸੀ ਤੇ ਬਲਵੀਰ ਤੇ ਗੋਪੀ ਇਕ ਕਾਰ ’ਚ ਆ ਰਹੇ ਸਨ। ਜਦੋਂ ਉਨ੍ਹਾਂ ਚਾਰਾਂ ਨੇ ਮਿਲ ਕੇ ਫੌਜਾ ਸਿੰਘ ਨੂੰ ਚੁੱਕਿਆ ਤਾਂ ਉਹ ਸਾਹ ਲੈ ਰਿਹਾ ਸੀ ਤੇ ਉਸਦੇ ਸਿਰ, ਹੱਥ, ਚਿਹਰੇ ਤੇ ਬਾਹਾਂ ’ਤੇ ਸੱਟਾਂ ਆਈਆਂ ਹੋਈਆਂ ਸਨ, ਜਿਸ ਤੋਂ ਬਾਅਦ ਉਹ ਉਸ ਨੂੰ ਕਾਰ ’ਚ ਲੈ ਕੇ ਇਕ ਪ੍ਰਾਇਵੇਟ ਹਸਪਤਾਲ ਲਈ ਲੈ ਗਏ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਕੂਲ ਬੱਸ ਚਲਾਉਂਦਾ ਹੈ। ਉਹ ਦੁਪਹਿਰ ਵੇਲੇ ਸਕੂਲ ਤੋਂ ਪਿੰਡ ਆ ਰਿਹਾ ਸੀ ਤਾਂ ਉਸਨੇ ਪਿੰਡ ਦੇ ਗੇਟ ਦੇ ਕੋਲ ਸੜਕ ’ਤੇ ਇਕ ਬਜ਼ੁਰਗ ਆਦਮੀ ਨੂੰ ਪਿਆ ਦੇਖਿਆ। ਜਦੋਂ ਉਸਨੇ ਦੇਖਿਆ ਤਾਂ ਉਸਨੂੰ ਪਤਾ ਲੱਗਾ ਕਿ ਪਿੰਡ ਦੇ ਫੌਜਾ ਸਿੰਘ ਨੂੰ ਕਿਸੇ ਨੇ ਟੱਕਰ ਮਾਰ ਦਿੱਤੀ ਹੈ। ਉਸੇ ਸਮੇਂ, ਬਲਰਾਜ ਸਿੰਘ ਤੇ ਗੋਪੀ ਇਕ ਕਾਰ ’ਚ ਪਿੰਡ ਤੋਂ ਨਿਕਲੇ, ਜਿਸਦੀ ਮਦਦ ਨਾਲ ਉਸਨੇ ਫੌਜਾ ਸਿੰਘ ਨੂੰ ਜ਼ਖਮੀ ਹਾਲਤ ’ਚ ਕਾਰ ’ਚ ਬਿਠਾਇਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਰ ’ਚ ਬੈਠਣ ਤੋਂ ਬਾਅਦ, ਫੌਜਾ ਸਿੰਘ ਬੋਲਿਆ ਨਹੀਂ। ਉਸਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੇ ਸਰੀਰ ’ਤੇ ਸੱਟਾਂ ਕਾਰਨ ਉਹ ਵਾਰ-ਵਾਰ ਦਰਦ ਨਾਲ ਹਾਏ-ਹਾਏ ਕਰ ਰਿਹਾ ਸੀ, ਪਰ ਸੱਟ ਜਿਆਦਾ ਲਗਨ ਦੇ ਕਾਰਨ ਉਨ੍ਹਾਂ ਦੀ ਜਾਨ ਨਹੀਂ ਬੱਚ ਸਕੀ।

Back to top button