Punjab
ਸਰਕਾਰੀ ਬੱਸ ਡਰਾਈਵਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
Government bus driver's video goes viral on social media

Government bus driver’s video goes viral on social media
ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਭਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਬੱਸ ਦਾ ਡਰਾਈਵਰ ਇੱਕ ਹੱਥ ਨਾਲ ਤਾਂ ਬੱਸ ਚਲਾ ਰਿਹਾ ਹੈ ਅਤੇ ਦੂਸਰੇ ਹੱਥ ਨਾਲ ਮੋਬਾਇਲ ਦੇ ਵਿੱਚ ਸੋਸ਼ਲ ਮੀਡੀਆ ਤੇ ਰੀਲਾਂ ਦੇਖ ਰਿਹਾ ਹੈ। ਇੱਥੇ ਹੀ ਬੱਸ ਨਹੀਂ ਬੱਸ ਦੇ ਡੈਸ਼ ਬੋਰਡ ‘ਤੇ ਗਲਾਸ ਦੇ ਵਿੱਚ ਪੀਣ ਦੇ ਲਈ ਚਾਹ ਜਾਂ ਕਾਫੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਕੁਝ ਖਾਣ ਦੇ ਲਈ ਵੀ ਕੌਲੀ ਦੇ ਵਿੱਚ ਪਿਆ ਹੈ।
ਇਸ ਪੂਰੀ ਘਟਨਾ ਨੂੰ ਬੱਸ ਵਿੱਚ ਸਵਾਰ ਸਵਾਰੀ ਨੇ ਆਪਣੇ ਮੋਬਾਈਲ ਵਿੱਚ ਰਿਕਾਰਡ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ। ਹੁਣ ਇਹ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਆਦਮੀ ਨੇ ਇਸ ਵੀਡੀਓ ਨੂੰ ਬਣਾਉਣ ਦਾ ਦਾਅਵਾ ਕੀਤਾ ਹੈ। ਉਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਬੱਸ ਪੀਆਰਟੀਸੀ ਕੰਪਨੀ ਦੀ ਹੈ ਅਤੇ ਜਿਸ ਦਾ ਨੰਬਰ PB03BH 9190 ਹੈ।









