
38 people died, 120 people seriously injured due to cloudburst
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਣ ਕਾਰਨ ਵੱਡੀ ਤਬਾਹੀ ਦੀ ਖਬਰ ਆ ਰਹੀ ਹੈ। ਬੱਦਲ ਫਟਣ ਕਾਰਨ ਇਲਾਕੇ ਵਿਚ ਹੜ੍ਹ ਆ ਗਿਆ ਹੈ। ਇਸ ਘਟਨਾ ਵਿੱਚ ਘੱਟੋ-ਘੱਟ 38 ਲੋਕ ਮਾਰੇ ਗਏ ਹਨ।
ਬੱਦਲ ਫਟਣ ਦੀ ਇਹ ਘਟਨਾ ਕਿਸ਼ਤਵਾੜ ਜ਼ਿਲ੍ਹੇ ਦੇ ਮਚੈਲ ਮੱਟਾ ਯਾਤਰਾ ਮਾਰਗ ‘ਤੇ ਚਿਸ਼ੋਤੀ ਖੇਤਰ ਵਿੱਚ ਵਾਪਰੀ। ਸਥਾਨਕ ਸੂਤਰਾਂ ਅਨੁਸਾਰ ਪ੍ਰਭਾਵਿਤ ਖੇਤਰ ਵਿੱਚ 200 ਤੋਂ 300 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਅਚਾਨਕ ਆਏ ਹੜ੍ਹ ਕਾਰਨ 38 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਕੁਦਰਤੀ ਆਫ਼ਤ ਕਾਰਨ ਲਗਭਗ 120 ਲੋਕ ਗੰਭੀਰ ਜ਼ਖਮੀ ਹੋਏ ਹਨ।






