ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਰਾਮ ਸਿੰਘ ਆਜ਼ਾਦ ਚੰਡੀਗੜ੍ਹ/ਮੋਹਾਲੀ ਦੇ ਪ੍ਰਧਾਨ ਨਿੱਯੁਕਤ
Ram Singh Azad appointed as Chandigarh/Mohali President by Chandigarh Punjab Journalists Association

Ram Singh Azad appointed as Chandigarh/Mohali President by Chandigarh Punjab Journalists Association
ਚੰਡੀਗੜ੍ਹ / ਮਨਜੋਤ ਸਿੰਘ ਚਾਹਲ /ਜਸਵੀਰ ਸਿੰਘ ਮਾਨ
ਪੰਜਾਬ ਦੇ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਤੇ ਪਹਿਰਾ ਦੇਣ ਵਾਲੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦੇ ਕੌਮੀ ਪ੍ਰਧਾਨ ਸਰਦਾਰ ਜਸਬੀਰ ਸਿੰਘ ਪੱਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਮੀ ਵਾਈਸ ਪ੍ਰਧਾਨ ਹਰਮਨ ਸਿੰਘ ਢੇਹਾ ਅਤੇ ਦੁਆਬਾ ਜੋਨ ਜਲੰਧਰ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਵਲੋਂ ਆਪਣੇ ਜਥੇਬੰਦਕ ਢਾਂਚੇ ਦਾ ਹੋਰ ਵਿਸਥਾਰ ਕਰਦੇ ਹੋਏ ਆਪਣੇ ਕਰ ਕਮਲਾ ਨਾਲ ਨਿੱਯੁਕਤੀ ਪੱਤਰ ਦਿੰਦੇ ਹੋਏ ਸ ਰਾਮ ਸਿੰਘ ਆਜ਼ਾਦ ਨੂੰ ਚੰਡੀਗੜ੍ਹ ਅਤੇ ਮੋਹਾਲੀ ਦਾ ਪ੍ਰਧਾਨ ਨਿੱਯੁਕਤ ਕੀਤਾ ਗਿਆ ਹੈ. ਇਸ ਮੌਕੇ ਨਾਵ-ਨਿੱਯੁਕਤ ਪ੍ਰਧਾਨ ਰਾਮ ਸਿੰਘ ਆਜ਼ਾਦ ਨੇ ਕਿਹਾ ਕਿ ਉਹ ਜਲਦ ਹੀ ਆਪਣੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਕੇ ਪੱਤਰਕਾਰ ਭਾਈਚਾਰੇ ਦੀਆਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ. ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਹੁਸ਼ਿਆਰਪੁਰ ਦੇ ਸੀਨੀਅਰ ਜਰਨਲਿਸਟ ਵਿਜੇ ਕੁਮਾਰ, ਜਸਵੀਰ ਸਿੰਘ ਮਾਨ ਆਦਿ ਹਾਜ਼ਰ ਸਨ।








