India

ਸਿਆਸਤ ‘ਚ ਵੱਡੀ ਹਲਚਲ! ਇਸ ਮੰਤਰੀ ਨੇ ਆਪਣੇ ਨਾਮ ਤੋਂ ਹਟਾਇਆ ‘Minister’

Big stir in politics! This minister removes 'Minister' from his name

ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਮਜ਼ਦੂਰ ਮੰਤਰੀ ਅਨਿਲ ਵਿਜ਼ ਨੇ ਆਪਣੇ X (ਪਹਿਲਾਂ ਟਵਿੱਟਰ) ਅਕਾਊਂਟ ‘ਤੇ ਆਪਣੇ ਨਾਮ ਦੇ ਆਗੇੋਂ ‘Minister’ ਸ਼ਬਦ ਹਟਾ ਦਿੱਤਾ ਹੈ, ਜਿਸ ਨਾਲ ਰਾਜਨੀਤਕ ਹਲਚਲ ਪੈਦਾ ਹੋ ਗਈ ਹੈ। ਹੁਣ ਉਨ੍ਹਾਂ ਦੇ ਨਾਮ ਦੇ ਨਾਲ ਸਿਰਫ਼ “ਅੰਬਾਲਾ ਕੈਂਟ, ਹਰਿਆਣਾ” ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ।

ਜਾਣਕਾਰੀ ਅਨੁਸਾਰ, ਇਹ ਬਦਲਾਅ ਬੁੱਧਵਾਰ ਰਾਤ ਕਰੀਬ ਸਵਾ 11 ਵਜੇ ਹੋਇਆ। ਪਹਿਲਾਂ ਵਿਜ ਨੇ X ‘ਤੇ ਆਪਣੇ ਨਾਮ ਦੇ ਨਾਲ “Minister, Haryana, India” ਲਿਖਿਆ ਹੋਇਆ ਸੀ। ਇਸ ਬਦਲਾਅ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ, ਪਰ ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚਾ ਤੇਜ਼ ਹੋ ਗਈ ਹੈ।

Back to top button