Punjab

ਸੰਦੀਪ ਸੰਨੀ ਦੀ ਆਈ ਮੈਡੀਕਲ ਰਿਪੋਰਟ ‘ਚ ਡਾਕਟਰਾਂ ਨੇ ਕੀ ਕੀਤਾ ਵੱਡਾ ਖੁਲਾਸਾ

What big revelation did the doctors make in Sandeep Sunny's medical report?

 ਸੁਧੀਰ ਸੂਰੀ ਕਤਲ ਮਾਮਲੇ ਦੇ ਦੋਸ਼ੀ ਸੰਦੀਪ ਸਨੀ ਦਾ ਮੈਡੀਕਲ ਚੈਕਅਪ ਸੰਗਰੂਰ ਜੇਲ ਪ੍ਰਸ਼ਾਸਨ ਵੱਲੋਂ ਕੱਲ੍ਹ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਆਫ਼ਿਸਰ ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਸੀਲਬੰਦ ਕਰਕੇ ਜੇਲ ਸੁਪਰਡੈਂਟ ਨੂੰ ਸੌਂਪ ਦਿੱਤੀ ਗਈ ਹੈ।

ਇਹ ਮੈਡੀਕਲ ਚੈਕਅਪ ਪਟਿਆਲਾ ਕੋਰਟ ਦੇ ਆਰਡਰ \‘ਤੇ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦੇ ਭਰਾ ਮਨਦੀਪ ਨੇ ਕੋਰਟ ਵਿੱਚ ਅਪੀਲ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ ਜੇਲ ਪ੍ਰਸ਼ਾਸਨ ਵੱਲੋਂ ਸੰਦੀਪ ਸਨੀ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਅਪੀਲ ਦੇ ਮੱਦੇਨਜ਼ਰ ਹੀ ਕੋਰਟ ਵੱਲੋਂ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ।

ਹੁਣ ਜਦੋਂ ਇਹ ਰਿਪੋਰਟ ਪਟਿਆਲਾ ਕੋਰਟ ਵੱਲੋਂ ਖੋਲ੍ਹੀ ਜਾਵੇਗੀ ਤਾਂ ਉਹਨਾਂ ਸਵਾਲਾਂ ਦੇ ਜਵਾਬ ਮਿਲਣਗੇ ਜੋ ਸੰਦੀਪ ਸਨੀ ਦੇ ਭਰਾ ਨੇ ਜੇਲ ਪ੍ਰਸ਼ਾਸਨ ਖ਼ਿਲਾਫ਼ ਉਠਾਏ ਸਨ। 

Back to top button