JalandharPunjab

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਹੈਰੋਇਨ ਅਤੇ ਅਸਲੇ ਸਮੇਤ 3 ਨਸ਼ਾ ਤਸਕਰ ਕਾਬੂ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਨਸ਼ਾ ਤਸਕਰਾਂ ਖਿਲਾਫ
ਚਲਾਈ ਗਈ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Investigation, ਦੀ ਯੋਗ ਅਗਵਾਈ ਅਤੇ ਸ਼੍ਰੀ ਕੰਵਲਪ੍ਰੀਤ ਸਿੰਘ, PPS, ADCP-Inv,, ਸ਼੍ਰੀ ਪਰਮਜੀਤ ਸਿੰਘ, PPS ACP-Detective ਦੀ ਨਿਗਰਾਨੀ ਹੇਠ ਅਸ਼ੋਕ ਕੁਮਾਰ ਸ਼ਰਮਾ, ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦੀ ਪੁਲਿਸ ਟੀਮ ਵੱਲੋਂ 3 ਨਸ਼ਾ ਤਸਕਰਾਂ ਨੂੰ 55 ਗ੍ਰਾਮ ਹੈਰੋਇਨ, 2 ਪਿਸਟਲ .32 ਬੋਰ ਅਤੇ 5 ਜਿੰਦਾ ਰੌਂਦ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 13.02.2023 ਨੂੰ ਸੀ.ਆਈ.ਏ. ਸਟਾਫ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਪਾਰਟੀ ਨੇ ਬਾ-ਸਿਲਸਲਾ ਗਸਤ ਬਾ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਟੀ-ਪੁਆਂਇੰਟ ਮੁੱਹਲਾ ਬੋਹੜ ਵਾਲਾ ਬਸਤੀ ਗੁਜਾਂ ਜਲੰਧਰ ਵਿਖੇ ਮੋਜੂਦ ਸੀ ਤਾਂ ਮੁੱਹਲਾ ਬੋਹੜ ਵਾਲਾ ਵੱਲੋਂ ਆਉਂਦੇ ਤਿੰਨ ਮੋਨੇ ਨੌਜੁਆਨ ਅਭੀ ਨਾਹਰ ਪੁੱਤਰ ਵਿੱਕੀ ਨਾਹਰ, ਸੰਨੀ ਨਾਹਰ ਪੁੱਤਰ ਵਿੱਕੀ ਨਾਹਰ ਅਤੇ ਸੰਜੈ ਪੁੱਤਰ ਸੁਭਾਸ਼ ਵਾਸੀਆਨ ਮਕਾਨ ਨੰ. WJ 195 ਨੇੜੇ ਰਵਿਦਾਸ ਮੰਦਿਰ ਡੱਬੀਪੁਰ ਮੁੱਹਲਾ, ਬਸਤੀ ਗੁਜਾਂ ਜਲੰਧਰ ਨੂੰ ਪੈਦਲ ਆਉਂਦਿਆਂ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਕੇ ਇਹਨਾਂ ਪਾਸੋਂ 55 ਗ੍ਰਾਮ ਹੈਰੋਇਨ, 02 ਪਿਸਟਲ .32 ਬੋਰ ਸਮੇਤ 5 ਜਿੰਦਾ ਰੌਂਦ ਬ੍ਰਾਮਦ ਕਰਵਾ ਕੇ ਇਹਨਾਂ ਖਿਲਾਫ ਮੁੱਕਦਮਾ ਨੰ. 15 ਮਿਤੀ 13.02.2023 ਅਧ 21/61/85 ਐਨ.ਡੀ.ਪੀ.ਐਸ. ਐਕਟ, 25/54/59 ਆਰਮਜ਼ ਐਕਟ ਥਾਣਾ ਡਵੀਜਨ ਨੰ. 5 ਜਲੰਧਰ ਦਰਜ ਕਰਨ ਉਪਰੰਤ ਦੋਸ਼ੀਆਂ ਨੂੰ ਮੁੱਕਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।

ਪੁੱਛਗਿੱਛ ਦੋਰਾਨ ਇਸ ਗੱਲ ਦਾ ਖੁਲਾਸਾ ਹੋਇਆ ਕਿ ਦੋਸ਼ੀਆਂਨ ਅਭੀ ਨਾਹਰ ਅਤੇ ਸੰਨੀ ਨਾਹਰ ਦੋਵੇਂ ਸਕੇ ਭਰਾ ਆਪਣੇ ਮਾਮਾ ਸੰਜੈ ਨਾਲ ਮਿਲ ਕੇ ਨਸ਼ਾ ਤਸਕਰੀ ਕਰਦੇ ਸਨ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published.

Back to top button