Jalandhar
ਕੈਬਨਿਟ ਮੰਤਰੀ ਵਲੋਂ ਜਲੰਧਰ ‘ਚ ਕਤਲ ਹੋਈ ਕੁੜੀ ਦੀ ਮਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ
Cabinet Minister announces government job for mother of murdered girl in Jalandhar

Cabinet Minister announces government job for mother of murdered girl in Jalandhar
ਜਲੰਧਰ ਦੇ ਪੱਛਮੀ ਹਲਕੇ ਵਿੱਚ 22 ਨਵੰਬਰ ਨੂੰ ਕਤਲ ਕੀਤੀ ਗਈ ਕੁੜੀ ਲਈ ਮਿੱਠੂ ਬਸਤੀ ਸਥਿਤ ਸ੍ਰੀ ਗੁਰੂਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਗਈ। ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੀ ਸ਼ਰਧਾਂਜਲੀ ਦੇਣ ਲਈ ਪਹੁੰਚੇ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੁੜੀ ਦੀ ਮਾਂ ਲਈ ਸਰਕਾਰੀ ਨੌਕਰੀ ਦਾ ਐਲਾਨ ਕੀਤਾ।
ਮਹਿੰਦਰ ਭਗਤ ਨੇ ਕਿਹਾ ਕਿ ਜੋ ਗੁਆਚ ਗਿਆ ਹੈ ਉਸ ਨੂੰ ਕੋਈ ਵਾਪਸ ਨਹੀਂ ਲਿਆ ਸਕਦਾ। ਹੁਣ ਮਾਂ ਨੂੰ ਆਪਣੇ ਗੁਜਾਰੇ ਲਈ ਕਿਸੇ ਵੱਲ ਨਾ ਵੇਖਣਾ ਪਏ ਇਸ ਲਈ ਉਸ ਨੂੰ ਪੱਕੀ ਨੌਕਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾ ਪੁੱਤਰ SDM ਆਫਿਸ ਆਦਮਪੁਰ ਵਿਚ ਨੌਕਰੀ ਕਰਦਾ ਹੈ, ਉਸ ਦਾ ਟਰਾਂਸਫਰ ਵੀ ਜਲੰਧਰ ਕਰ ਦਿੱਤਾ ਗਿਆ ਹੈ








