Jalandhar

ਜਲੰਧਰ ‘ਚ ਟ੍ਰੈਫਿਕ ਚੈਕਿੰਗ ਸਮੇ ਮਹਿਲਾ ਵਲੋਂ ਜਬਰਦਸਤ ਹੰਗਾਮਾ, ਕਹਿੰਦੀ ਮੇਰਾ ਮਾਮਾ DSP ਦੇਖ ਲੈ ਫੇ..!

Woman creates huge ruckus during traffic checking in Jalandhar, says, "My uncle, DSP, look at me!"

Woman creates huge ruckus during traffic checking in Jalandhar, says, “My uncle, DSP, look at me!”

ਜਲੰਧਰ ਦੇ ਰੇਲਵੇ ਸਟੇਸ਼ਨ ਨੇੜੇ ਮਾਹੌਲ ਉਸ ਵੇਲੇ ਭੱਖ ਗਿਆ, ਜਦੋਂ ਟ੍ਰੈਫਿਕ ਪੁਲਿਸ ਵੱਲੋਂ ਗੱਡੀਆਂ ਦੀ ਚੈਕਿੰਗ ਦੌਰਾਨ ਇੱਕ ਔਰਤ ਅਚਾਨਕ ਹੰਗਾਮਾ ਕਰਨ ਲੱਗ ਪਈ।

 

ਕਾਰ ਦੀ ਚੈਕਿੰਗ ਕਰਨ ਵੇਲੇ ਔਰਤ ਦੀ ਪੁਲਿਸ ਅਤੇ ਨੇੜੇ ਖੜ੍ਹੇ ਇੱਕ ਹੋਰ ਨੌਜਵਾਨ ਨਾਲ ਬਹਿਸ ਹੋ ਗਈ। ਦਰਅਸਲ, ਜਦੋਂ ਪੁਲਿਸ ਨੇ ਉਕਤ ਔਰਤ ਦੀ ਕਾਰ ਨੂੰ ਚੈਕਿੰਗ ਲਈ ਰੋਕਿਆ ਤਾਂ ਇੱਕ ਹੋਰ ਨੌਜਵਾਨ ਨੇ ਇਸਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ‘ਤੇ ਇਹ ਔਰਤ ਹੋਰ ਗੁੱਸੇ ਵਿੱਚ ਆ ਗਈ।

ਗੁੱਸੇ ਵਿੱਚ ਆਈ ਔਰਤ ਨੇ ਕਿਹਾ ਕਿ ਅਸੀਂ ਕੋਈ ਨਸ਼ਾ ਤਸਕਰ ਨਹੀਂ ਹਾਂ। ਇੰਨਾ ਹੀ ਨਹੀਂ, ਔਰਤ ਨੇ ਨੌਜਵਾਨ ਨੂੰ ਧਮਕੀ ਵੀ ਦਿੱਤੀ ਅਤੇ ਕਿਹਾ ਕਿ ਤੁਸੀਂ ਮੈਨੂੰ ਨਹੀਂ ਜਾਣਦੇ, ਮੇਰਾ ਮਾਮਾ DSP ਹੈ। ਉਕਤ ਘਟਨਾ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਔਰਤ ਖੁੱਲ੍ਹ ਕੇ ਨੌਜਵਾਨ ਨੂੰ ਧਮਕੀ ਦਿੰਦੀ ਦਿਖਾਈ ਦੇ ਰਹੀ ਹੈ।

ਇਸ ‘ਤੇ ਨੌਜਵਾਨ ਨੇ ਕਿਹਾ, “ਭਾਵੇਂ ਕੋਈ ਵੀ ਰਿਸ਼ਤੇਦਾਰ ਹੋਵੇ, ਕਾਨੂੰਨ ਸਾਰਿਆਂ ‘ਤੇ ਬਰਾਬਰੀ ਨਾਲ ਲਾਗੂ ਹੁੰਦਾ ਹੈ, ਅਤੇ ਹਰ ਗੱਡੀ ਦੀ ਜਾਂਚ ਕੀਤੀ ਜਾਵੇਗੀ।”

Back to top button