Uncategorized

ਪੁਲਿਸ ਨੂੰ ਗਲਤ ਜਾਣਕਾਰੀ ਦੇਣ ਵਾਲੇ ਹੋਣਗੇ ਸਲਾਖਾਂ ਦੇ ਪਿੱਛੇ, ਗਲਤ ਵੀਡੀਓ ਪੋਸਟਾਂ ਪਾਉਣ ਵਾਲਿਆਂ ਖ਼ਿਲਾਫ਼ ਕਰਾਂਗੇ ਕਾਰਵਾਈ-ਅਟਵਾਲ 

Those who give wrong information to the police will be behind bars, action will be taken against those who post wrong videos: Atwal

Those who give wrong information to the police will be behind bars, action will be taken against those who post wrong videos: Atwal
ਝੂਠੇ ਪਰਚੇ ਦੀ ਨਿਰਪੱਖ ਜਾਂਚ ਕਰਨਗੇ ਉੱਪ ਪੁਲਿਸ ਕਪਤਾਨ ਕਪੂਰਥਲਾ 
* ਪੁਲਿਸ ਨੂੰ ਗਲਤ ਜਾਣਕਾਰੀ ਦੇਣ ਵਾਲੇ ਹੋਣਗੇ ਸਲਾਖਾਂ ਦੇ ਪਿੱਛੇ- ਅਟਵਾਲ 
* ਗਲਤ ਵੀਡੀਓ ਤੇ ਪੋਸਟਾਂ ਪਾਉਣ ਵਾਲਿਆਂ ਖ਼ਿਲਾਫ਼ ਕਰਾਂਗੇ ਸਖ਼ਤ ਕਾਰਵਾਈ-ਚਰਚ ਬਚਾਓ ਮੋਰਚਾ 
ਕਪੂਰਥਲਾ 03 ਦਸੰਬਰ 
ਸਿਟੀ ਪੁਲਿਸ ਕਪੂਰਥਲਾ ਨੂੰ ਗ਼ਲਤ ਜਾਣਕਾਰੀ ਦੇ ਕੇ ਝੂਠਾ ਪਰਚਾ ਦਰਜ ਕਰਵਾਉਣ ਵਾਲੇ ਹੋਣਗੇ ਸਿਲਾਖਾਂ ਪਿੱਛੇ ਹੋਣਗੇ ਕਿਉਂਕ ਇਸ ਮਾਮਲੇ ਦੀ ਨਿਰਪੱਖ ਆ ਜਾਂਚ ਐੱਸਐੱਸਪੀ ਕਪੂਰਥਲਾ ਵੱਲੋਂ ਉੱਪ ਪੁਲਿਸ ਕਪਤਾਨ ਸੁਖਪਾਲ ਸਿੰਘ ਰੰਧਾਵਾ ਨੂੰ ਸੌਂਪ ਦਿੱਤੀ ਹੈ ।
ਐੱਸਐੱਸਪੀ ਕਪੂਰਥਲਾ ਨੇ ‘ਚਰਚ ਬਚਾਓ ਮੋਰਚੇ’ ਦੇ ਆਗੂਆਂ ਤੋਂ ਇਲਾਵਾ ਦਲਿਤ ਜਥੇਬੰਦੀਆਂ ਅਤੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਇਸ ਕੇਸ ਦੀ ਤੈਅ ਤੱਕ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।
ਇਹ ਪ੍ਰਗਟਾਵਾ ਚਰਚ ਬਚਾਓ ਮੋਰਚੇ ਦੇ ਮੋਢੀ ਅਟਵਾਲ ਨੇ ਆਪਣੇ ਉੱਪਰ ਹੋਏ ਹਮਲੇ ਦੇ ਘਟਨਾਕ੍ਰਮ ਬਾਰੇ ਸਥਾਨਿਕ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ 
ਉਨਾਂ ਦੱਸਿਆ ਕਿ ਸਰਬਜੀਤ ਰਾਜ ਜੋ ਅਦਾਲਤ ਤੋਂ ਭਗੌੜਾ ਹੈ ਵਿਦੇਸ਼ ਬੈਠਾ ਕੁਝ ਚੁਨਿੰਦਾ ਅਖੌਤੀ ਪਾਸਟਰਾਂ ਨੂੰ ਭਰੋਸੇ ਵਿੱਚ ਲੈ ਕੇ ਗਲਤ ਕਾਰਵਾਈਆਂ ਕਰਵਾ ਰਿਹਾ ਹੈ ।
ਸਰਬਜੀਤ ਰਾਜ ਵਲੋਂ ਦਿਖਾਏ ਸਬਜ਼ਬਾਗ ਦਾ ਸ਼ਿਕਾਰ ਹੋਇਆ ਮਲੂਕ ਜੋ ਆਪਣੇ ਆਪ ਨੂੰ ਪਾਸਟਰ ਦੱਸਦਾ ਹੈ ਉਸ ਨੇ ਮਿਤੀ 10 ਅਕਟੂਬਰ ਨੂੰ ਨਡਾਲਾ ਦੇ ਪਾਸਟਰ ਹਰਜਿੰਦਰ,ਢਿਲਵਾਂ ਦੇ ਪਾਸਟਰ ਬਰਨਬਾਸ,ਨਡਾਲਾ ਦੇ ਪਾਸਟਰ ਜਾਰਜ ਜੋ ਸਰਕਾਰੀ ਟੀਚਰ ਵੀ ਹੈ,ਨਡਾਲਾ ਵਾਸੀ ਪਾਸਟਰ ਮਹਿੰਦਰ ਪਾਲ,ਪਾਸਟਰ ਬੰਟੀ ਬਿਆਸ,
ਸੈਮ ਸੈਮੂਅਲ ਤੋ ਇਲਾਵਾ ਹੋਰ ਅਣਪਛਾਤੇ ਲੋਕਾਂ ਨੇ ਮੇਰੇ ਭਰਾ ਦੇ ਘਰ ਗ੍ਰੀਨ ਪਾਰਕ ਗਲੀ ਨੰਬਰ ਇੱਕ ਕਪੂਰਥਲਾ ਵਿੱਚ ਜਬਰੀ ਦਾਖਲ ਹੋ ਕੇ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ।
ਮਲੂਕ ਸੰਧੂ ਨੇ ਉੱਚੀ-ਉੱਚੀ ਆਖਣਾ ਸ਼ੁਰੂ ਕਰ ਦਿੱਤਾ ਕੇ ਅਸੀਂ ਤੇਰੇ ਕੋਲੋਂ ਕੋਲੋਂ 14 ਲੱਖ ਰੁਪਏ ਲੈਣਾ ਹੈ ਇਸੇ ਵਕਤ ਕੱਢ ਦੇ ਨਹੀਂ ਤਾਂ ਤੁਹਾਡਾ ਬੁਰਾ ਹਾਲ ਕਰਾਂਗੇ। ਬਰਨਾਬਾਸ,ਹਰਜਿੰਦਰ ਸਿੰਘ ਵਾਸੀ ਨਡਾਲਾ ਅਤੇ 5-7 ਅਣਪਛਾਤੇ ਲੋਕ ਸਾਡੇ ਉੱਤੇ ਟੁੱਟ ਪਏ ਮੇਰੇ ਉੱਤੇ ਟੁੱਟ ਪਏ ਅਸੀਂ ਬੜੇ ਤਕੜੇ ਹੋ ਕੇ ਇਹਨਾਂ ਦਾ ਮੁਕਾਬਲਾ ਕੀਤਾ 
ਜਿਸ ਦੌਰਾਨ ਮੇਰੇ ਅਤੇ ਮੇਰੇ ਭਰਾ ਬਲਦੇਵ ਰਾਜ ਅਟਵਾਲ ਅਤੇ ਮੇਰੀ ਭਾਬੀ ਨਰਗਿਸ ਅਤੇ ਬੇਟੇ ਅਰੁਣ ਦੇ ਸੱਟਾਂ ਵੱਜੀਆਂ ਹਨ ।
ਜਦ ਇਹ ਲੋਕ ਸਾਡੇ ਨਾਲ ਲੜਾਈ ਝਗੜਾ ਕਰ ਰਹੇ ਸਨ ਤਾਂ ਮੇਰੇ ਬੇਟੇ ਅਰੁਣ ਨੇ ਐਸਐਸਪੀ ਕਪੂਰਥਲਾ ਨੂੰ ਫੋਨ ਕੀਤਾ ਅਤੇ ਉਹਨਾਂ ਨੂੰ ਮੌਕੇ ਤੇ ਪੁਲਿਸ ਭੇਜੀ ਤਾਂ ਜਾ ਕੇ ਸਾਡਾ ਬਚਾਅ ਹੋਇਆ ।ਮੌਕੇ ਤੇ ਪੁੱਜੀ ਪੁਲਿਸ ਦੀ ਕਾਰਵਾਈ ਦੌਰਾਨ ਦੋ ਬੰਦੇ ਮਲੂਕ ਤੇ ਬੰਟੀ ਬਿਆਸ ਨੂੰ ਕਾਬੂ ਕਰਕੇ ਮੌਕੇ ਤੇ ਪੁੱਜੀ ਪੁਲਿਸ ਨੂੰ ਫੜਾਇਆ ।
ਭੱਜੇ ਜਾਂਦਿਆਂ ਪਾਸਟਰ ਬਰਨਾਬਾਸ ਅਰੁਨ ਵੀਰ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਿਆ ।
ਸਾਨੂੰ ਜਖਮੀ ਹੋਇਆ ਨੂੰ ਮੇਰੇ ਭਤੀਜੇ ਨਵਦੀਪ  ਅਤੇ ਚਰਨਜੀਤ ਹੰਸ ਨੇ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ। ਮੌਕੇ ਦੇ ਮੈਡੀਕਲ ਅਫ਼ਸਰ ਵਲੋਂ ਐੱਮ.ਐੱਲ.ਆਰ ਕੱਟੀਆਂ ਗਈਆਂ ਹਨ ।ਚਰਚ ਬਚਾਓ ਮੋਰਚੇ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਗਲਤ ਵੀਡੀਓ ਤੇ ਪੋਸਟਾਂ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ ।

Back to top button