ਪੰਜਾਬ ‘ਚ ਔਰਤਾਂ ਨੂੰ ਮਿਲਣਗੇ 1,000 ਰੁਪਏ ਪ੍ਰਤੀ ਮਹੀਨਾ, ਪਰ ਇਨ੍ਹਾਂ ਲੱਖਾਂ ਔਰਤਾਂ ਨੂੰ ਲੱਗਾ ਝਟਕਾ!
Women in Punjab will get Rs 1,000 per month, but these lakhs of women are in for a shock!

Women in Punjab will get Rs 1,000 per month, but these lakhs of women are in for a shock!
ਪੰਜਾਬ ਸਰਕਾਰ ਨੇ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤਕ ਦੀ ਕੈਸ਼ਲੈੱਸ ਯੋਜਨਾ ਦੇ ਐਲਾਨ ਤੋਂ ਬਾਅਦ 2022 ਵਿੱਚ ਔਰਤਾਂ ਨੂੰ ਦਿੱਤੀ ਗਈ ਸਭ ਤੋਂ ਵੱਡੀ ਗਾਰੰਟੀ ‘1000 ਰੁਪਏ ਪ੍ਰਤੀ ਮਹੀਨਾ’ ਨੂੰ ਆਪਣੇ ਚੌਥੇ ਬਜਟ ਵਿੱਚ ਪੂਰਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸਦੇ ਲਈ ਬਜਟ ਵਿੱਚ ਨਵੀਂ ਯੋਜਨਾ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਸ਼ੁਰੂ ਕਰਨ ਦਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਲਾਨ ਕੀਤਾ ਹੈ। ਇਸ ਯੋਜਨਾ ਲਈ ਬਜਟ ਵਿੱਚ 9,300 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਇਸ ਲਈ ਰਜਿਸਟ੍ਰੇਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਤਾਂ ਅਨੁਸੂਚਿਤ ਜਾਤੀ ਨਾਲ ਜੁੜੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਮਿਲੇਗਾ। ਔਰਤਾਂ ਨੂੰ ਲੈ ਕੇ ਦਿੱਤੀ ਗਈ ਗਾਰੰਟੀ ਨੂੰ ਪੂਰਾ ਕਰਨ ਲਈ ਆਪ ਸਰਕਾਰ ‘ਤੇ ਲੰਬੇ ਸਮੇਂ ਤੋਂ ਦਬਾਅ ਬਣਿਆ ਹੋਇਆ ਸੀ। 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇਹ ਪਾਰਟੀ ਦਾ ਮਾਸਟਰ ਸਟ੍ਰੋਕ ਵੀ ਮੰਨਿਆ ਜਾ ਰਿਹਾ ਹੈ।
ਵਿੱਤ ਮੰਤਰੀ ਨੇ ਇਸ ਯੋਜਨਾ ਦੇ ਲਾਭ ਲਈ ਕੋਈ ਵਿੱਤੀ ਆਮਦਨ ਦੀ ਸੀਮਾ ਤਾਂ ਨਹੀਂ ਰੱਖੀ ਹੈ ਪਰ ਇਸਦੇ ਲਈ ਕੁਝ ਨਿਯਮਾਂ ਅਤੇ ਕਾਨੂੰਨਾਂ ਦਾ ਪ੍ਰਬੰਧ ਕੀਤਾ ਹੈ। ਇਸ ਯੋਜਨਾ ਦਾ ਲਾਭ ਸਰਕਾਰੀ ਅਤੇ ਇਨਕਮ ਟੈਕਸ ਭਰਨ ਵਾਲੀਆਂ ਔਰਤਾਂ ਨੂੰ ਨਹੀਂ ਮਿਲੇਗਾ। ਇਹੀ ਨਹੀਂ ਜਿਨ੍ਹਾਂ ਔਰਤਾਂ ਨੂੰ ਬੁਢਾਪਾ, ਵਿਧਵਾ, ਨਿਰਾਸ਼ਰਿਤ ਪੈਨਸ਼ਨ ਦਾ ਲਾਭ ਮਿਲ ਰਿਹਾ ਹੈ ਉਹ ਵੀ ਇਸ ਯੋਜਨਾ ਦੀਆਂ ਲਾਭਪਾਤਰੀ ਨਹੀਂ ਬਣ ਸਕਣਗੀਆਂ। ਪੰਜਾਬ ਵਿੱਚ ਔਰਤਾਂ ਦੀ ਗਿਣਤੀ 1.02 ਕਰੋੜ ਹੈ। ਸਰਕਾਰ ਇਸਦੇ ਲਈ ਬਕਾਇਦਾ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰੇਗੀ।
ਵਿੱਤ ਮੰਤਰੀ ਹਰਪਾਲ ਚੀਮਾ ਗੁਆਂਢੀ ਰਾਜ ਹਰਿਆਣਾ ਵੱਲੋਂ ਸ਼ੁਰੂ ਕੀਤੀ ਗਈ ਲਾਡੋ ਲਕਸ਼ਮੀ ਯੋਜਨਾ ਨੂੰ ਲੈ ਕੇ ਕਟਾਕਸ਼ ਕਰਨ ਤੋਂ ਨਹੀਂ ਚੁੱਕੇ। ਲਾਡੋ ਲਕਸ਼ਮੀ ਯੋਜਨਾ ਦੇ ਤਹਿਤ ਹਰਿਆਣਾ ਸਰਕਾਰ 2100 ਰੁਪਏ ਦੇ ਰਹੀ ਹੈ। ਚੀਮਾ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ, ਕਈ ਰਾਜਾਂ ਨੇ ਅਜਿਹੀ ਯੋਜਨਾ ਸ਼ੁਰੂ ਕਰਨ ਦਾ ਜੁਮਲਾ ਤਾਂ ਛੱਡ ਦਿੱਤਾ ਹੈ ਪਰ ਇਸਨੂੰ ਬਹੁਤ ਸੀਮਤ ਵਰਗ ਤੱਕ ਰੱਖਿਆ ਹੈ। ਉਨ੍ਹਾਂ ਨੇ ਹਰਿਆਣਾ ਦਾ ਨਾਮ ਲਏ ਬਿਨਾਂ ਕਿਹਾ, ਸਾਡੇ ਇੱਕ ਗੁਆਂਢੀ ਰਾਜ ਨੇ ਅਜਿਹੀ ਯੋਜਨਾ ਤਾਂ ਸ਼ੁਰੂ ਕੀਤੀ ਪਰ ਇਹ ਲਾਭ ਉਨ੍ਹਾਂ ਹੀ ਪਰਿਵਾਰਾਂ ਤੱਕ ਸੀਮਤ ਕੀਤਾ ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ। ਜਿਸਦੀ ਵਜ੍ਹਾ ਨਾਲ 20 ਫ਼ੀਸਦੀ ਲੋਕ ਹੀ ਇਸ ਯੋਜਨਾ ਦਾ ਲਾਭ ਉਠਾ ਪਾ ਰਹੇ ਹਨ। ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ 97 ਫ਼ੀਸਦੀ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।
ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਵਿੱਤੀ ਸਾਲ 2025-26 ਲਈ 2,60,437 ਕਰੋੜ ਦਾ ਬਜਟ ਪੇਸ਼ ਕੀਤਾ। ਇਹ ਸਿੱਖਿਆ, ਸਿਹਤ, ਖੇਤੀਬਾੜੀ, ਪੇਂਡੂ ਵਿਕਾਸ, ਉਦਯੋਗ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ। ਸਰਕਾਰ ਨੇ ਕਈ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਅਤੇ ਮੌਜੂਦਾ ਯੋਜਨਾਵਾਂ ਦੇ ਵਿਸਥਾਰ ਦਾ ਐਲਾਨ ਕੀਤਾ। ਦੱਸ ਦਈਏ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਭਗਵੰਤ ਮਾਨ ਸਰਕਾਰ ਦਾ ਆਖਰੀ ਬਜਟ ਹੈ। 2022 ਦੀਆਂ ਚੋਣਾਂ ਲਈ, ਆਮ ਆਦਮੀ ਪਾਰਟੀ ਨੇ ਕਈ ਵੱਡੀਆਂ ਗਾਰੰਟੀਆਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਔਰਤਾਂ ਲਈ ਇੱਕ ਵੀ ਸ਼ਾਮਲ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਬਜਟ ਨੂੰ “ਪੂਰੀਆਂ ਕਰਨ ਵਾਲੀਆਂ ਗਾਰੰਟੀਆਂ ਦਾ ਬਜਟ” ਕਿਹਾ ਜਾਂਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ 97 ਫੀਸਦ ਔਰਤਾਂ ਇਸ ਯੋਜਨਾ ਲਈ ਯੋਗ ਹੋਣਗੀਆਂ।
ਵਿਧਾਨ ਸਭਾ ਵਿੱਚ ਇਹ ਐਲਾਨ ਕਰਦੇ ਹੋਏ, ਪੰਜਾਬ ਵਿੱਚ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਮਿਲਣਗੇ, ਜਦੋਂ ਕਿ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਮਿਲਣਗੇ। ਇਹ ਰਕਮ “ਮੁੱਖ ਮੰਤਰੀ ਮਾਂਵਾਂ ਧੀਆਂ ਸਤਿਕਾਰ ਯੋਜਨਾ” ਦੇ ਤਹਿਤ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। 18 ਸਾਲ ਤੋਂ ਵੱਧ ਉਮਰ ਦੀ ਹਰ ਇਸ ਯੋਜਨਾ ਦਾ ਲਾਭ ਲੈ ਸਕੇਗੀ। ਬੁਢਾਪਾ ਪੈਨਸ਼ਨ, ਵਿਧਵਾ/ਬੇਸਹਾਰਾ ਮਹਿਲਾ ਪੈਨਸ਼ਨ ਜਾਂ ਅੰਗਹੀਣ ਪੈਨਸ਼ਨ ਲੈ ਰਹੀਆਂ ਔਰਤਾਂ ਵੀ ਇਸ ਸਕੀਮ ਦਾ ਵੀ ਲੈ ਸਕਦੀਆਂ ਹਨ। ਮੌਜੂਦਾ ਜਾਂ ਸਾਬਕਾ ਸਥਾਈ ਸਰਕਾਰੀ ਕਰਮਚਾਰੀ, ਮੌਜੂਦਾ ਅਤੇ ਸਾਂਸਦ/ਵਿਧਾਇਕ ਅਤੇ ਇਨਕਮ ਟੈਕਸ ਭਰਨ ਵਾਲੇ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੀਆਂ ਹਨ।
ਮੁੱਖ ਵਿਸ਼ੇਸ਼ਤਾਵਾਂ:
- ਜਰਨਲ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ।
- ਅਨੁਸੂਚਿਤ ਜਾਤੀ (SC) ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ।
- ਇਹ ਰਕਮ ਸਿੱਧੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ (DBT ਰਾਹੀਂ)।
- ਯੋਜਨਾ ਨੂੰ ਪਹਿਲਾਂ ਤੋਂ ਰਜਿਸਟਰੇਸ਼ਨ ਅਤੇ ਸਰਕਾਰੀ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਸਮਾਜਿਕ ਸੁਰੱਖਿਆ ਵਿਭਾਗ, ਮਹਿਲਾ ਸਹਿਯੋਗ ਅਤੇ ਸਥਾਨਕ ਵਿਧਾਇਕਾਂ/ਕਰਮਚਾਰੀਆਂ ਦੀ ਮੱਦਦ ਨਾਲ ਅਰਜ਼ੀਆਂ ਭਰਵਾਈਆਂ ਜਾਣਗੀਆਂ।
- ਪੰਜਾਬ ਦੀਆਂ 97 ਫੀਸਦ ਔਰਤਾਂ ਇਸ ਯੋਜਨਾ ਲਈ ਯੋਗ ਹੋਣਗੀਆਂ।
- ਇਸ ਦੀ ਰਜਿਸਟਰੇਸ਼ਨ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਵੇਗੀ।
👉🏻18 ਸਾਲ ਤੋਂ ਉਪਰ
🔸ਸਾਰੀਆਂ ਮਹਿਲਾਵਾਂ ਲਈ ₹1000 ਪ੍ਰਤੀ ਮਹੀਨਾ
🔸ਐਸ.ਸੀ (SC) ਮਹਿਲਾਵਾਂ ਲਈ ₹1500 ਪ੍ਰਤੀ ਮਹੀਨਾ
ਮਾਨ ਸਰਕਾਰ ਵੱਲੋਂ ਵਿੱਤੀ ਵਰ੍ਹੇ 2026-27 ਲਈ ਪੰਜਾਬ ਪੱਖੀ ਅਤੇ ਹਰ ਵਰਗ ਨੂੰ ਤਰੱਕੀਆਂ ਵੱਲ ਲੈਕੇ ਜਾਣ ਵਾਲਾ ਬਜਟ ਅੱਜ ਹੋ ਰਿਹਾ ਪੇਸ਼ !!#1000Gift4PunjabWomen pic.twitter.com/99dTmmqG2a
— AAP Punjab (@AAPPunjab) March 8, 2026
ਸਰਕਾਰ ਦਾ ਕਹਿਣਾ ਹੈ ਕਿ ਇਹ ਯੋਜਨਾ ਨਾ ਸਿਰਫ਼ ਮਹਿਲਾਵਾਂ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਬਣਾਏਗੀ, ਸਗੋਂ ਉਹਨਾਂ ਦੀ ਸਵੈਨਿਰਭਰਤਾ ਨੂੰ ਵਧਾਉਂਦੀ ਹੋਈ ਪਰਿਵਾਰ ਅਤੇ ਸਮਾਜ ਵਿੱਚ ਉਹਨਾਂ ਦਾ ਸਨਮਾਨ ਵਧਾਏਗੀ। ਇਹ ਪਹਿਲੀ ਵਰਗੀ ਯੋਜਨਾ ਹੈ ਜੋ ਸਿੱਧੇ ਬੈਂਕ ਟਰਾਂਸਫਰ ਰਾਹੀਂ ਮਹਿਲਾਵਾਂ ਨੂੰ ਭੱਤਾ ਦੇਵੇਗੀ।








