PunjabReligious

ਹੁਣ ਸਿੱਖ ਜਥੇ ‘ਚ PAK ਨਹੀਂ ਜਾਵੇਗੀ ਇਕੱਲੀ ਔਰਤ – ਸ਼੍ਰੋਮਣੀ ਕਮੇਟੀ

Now a single woman will not go to PAK in a Sikh group - Shiromani Committee

Now a single woman will not go to PAK in a Sikh group – Shiromani Committee

ਵਿਸਾਖੀ ਮੌਕੇ ਪਾਕਿਸਤਾਨ ਵਿਚ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜਥੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਫੈਸਲਾ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਵਿਸਾਖੀ ‘ਤੇ ਪਾਕਿ ਜਾਣ ਵਾਲੇ ਸਿੱਖ ਜਥੇ ‘ਚ ਕੋਈ ਵੀ ਇਕੱਲੀ ਮਹਿਲਾ ਨਹੀਂ ਜਾਵੇਗੀ। ਸ਼੍ਰੋਮਣੀ ਕਮੇਟੀ ਜਥੇ ਨਾਲ ਕਿਸੇ ਵੀ ਇਕੱਲੀ ਮਹਿਲਾ ਨੂੰ ਨਹੀਂ ਭੇਜ ਰਹੀ, ਅਸੀਂ ਇਕੱਲੀ ਮਹਿਲਾ ਦਾ ਪਾਸਪੋਰਟ ਲੈਣਾ ਬੰਦ ਕਰ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਮਾਮਲੇ ਮਗਰੋਂ ਲਿਆ ਹੈ, ਜੋਕਿ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ।  ਉਸ ਨੇ ਇਸਲਾਮ ਧਰਮ ਕਬੂਲ ਕਰ ਲਿਆ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ।

Back to top button