
Annual mass birthday celebration of 80 destitute children celebrated with pomp at ‘Unique Home’ in Jalandhar
ਜਲੰਧਰ (ਬਿਓਰੋ )
ਜਲੰਧਰ ਵਿੱਖੇ ਨਕੋਦਰ ਰੋਡ ਸਥਿਤ ਯੂਨੀਕ ਹੋਮ ਜੋ ਕਿ ਲਗਭਗ 80 ਬੇਸਹਾਰਾ ਅਨਾਥ ਕੁੜੀਆਂ ਲਈ ਇੱਕ ਆਸਰਾ ਹੈ. ‘ਯੂਨੀਕ ਹੋਮ’ ਵਿਖੇ ਸਾਲਾਨਾ ਸਮੂਹਿਕ ਜਨਮ ਦਿਨ ਮਨਾ ਕੇ ਕੇਕ ਕਟਿਆ ਗਿਆ।
ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਬੀਬੀ ਪ੍ਰਕਾਸ਼ ਕੌਰ ਨੇ ਜਲੰਧਰ ਵਿਚ 1993 ਵਿੱਚ ਯੂਨੀਕ ਹੋਮ ਦੀ ਸਥਾਪਨਾ ਕੀਤੀ, ਆਪਣੀ ਜ਼ਿੰਦਗੀ ਨਵਜੰਮੀਆਂ ਕੁੜੀਆਂ ਨੂੰ ਬਚਾਉਣ ਅਤੇ ਮੁੜ ਵਸੇਬੇ ਲਈ ਸਮਰਪਿਤ ਕੀਤੀ, ਉਨ੍ਹਾਂ ਨੂੰ ਇੱਕ ਸੁਰੱਖਿਅਤ ਘਰ ਅਤੇ ਇੱਕ ਬਿਹਤਰ ਭਵਿੱਖ ਦਾ ਮੌਕਾ ਦਿੱਤਾ।




ਹਰ ਸਾਲ 24 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਜਨਮਦਿਨ ਦੀ ਪਾਰਟੀ ਬੱਚਿਆਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਜਨਮ ਮਿਤੀ ਦਰਜ ਨਹੀਂ ਹੁੰਦੀ। ਇੱਕ ਸਾਂਝਾ ਜਨਮਦਿਨ ਮਨਾ ਕੇ, ਯੂਨੀਕ ਹੋਮ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਬੱਚਾ ਆਪਣਾ ਕਹਾਉਣ ਲਈ ਇੱਕ ਦਿਨ ਤੋਂ ਬਿਨਾਂ ਵੱਡਾ ਨਾ ਹੋਵੇ।
ਇਸ ਜਸ਼ਨ ਵਿੱਚ ਯੂਨੀਕ ਹੋਮ ਦੀਆ ਨੰਨੀਆਂ ਬੱਚੀਆਂ ਵਲੋਂ ਧਾਰਮਿਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ । ਇਸ ਜਸ਼ਨ ਸਮਾਰੋਹ ਦੇ ਮੁਖ ਮਿਹਮਾਨ ਇੰਗਲੈਂਡ ਤੋਂ ਸ਼੍ਰੀ ਜਗ ਚੀਮਾ ਅਤੇ ਟੌਮ ਹੈਰੀਗਨ ਨੇ ਬੀਬੀ ਪ੍ਰਕਾਸ਼ ਕੌਰ ਤੇ ਨੰਨੀਆਂ ਮੁਨੀਆਂ ਬੱਚੀਆਂ ਨਾਲ ਕੇਕ ਕੱਟ ਕੇ ਭਰਭੂਰ ਜਸ਼ਨ ਮਨਾਇਆ , ਇਸ ਸਮੇ ਅਨੇਕਾਂ ਧਾਰਮਿਕ ,ਸਮਾਜਿਕ ਅਤੇ ਰਾਜਨੀਤਿਕ ਲੋਕਾਂ ਨੇ ਬੀਬੀ ਪ੍ਰਕਾਸ਼ ਕੌਰ ਦੇ ਵੱਢਮੁਲੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵੱਖ ਵੱਖ ਪਕਵਾਨ ਦੇ ਲੰਗਰ ਲਗਾਏ ਗਏ
ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਨੇ ਨੰਨੀਆਂ ਬੱਚੀਆਂ ਨਾਲ ਕਟਿਆ ਕੇਕ

ਯੂਨੀਕ ਹੋਮ ਸੰਸਥਾ ਵਿਚ ਰਹਿ ਰਹੇ ਬੱਚਿਆਂ ਦੇ ਸਾਂਝੇ ਜਨਮ ਦਿਨ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨਿਰਭਓ ਸਿੰਘ ਗਿੱਲ ਨੇ ਦੌਰਾ ਕੀਤਾ। ਉਨ੍ਹਾਂ ਦੇ ਨਾਲ ਸ਼੍ਰੀ ਰਾਹੁਲ ਕੁਮਾਰ ਆਜ਼ਾਦ, ਸੀਜੇਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਜਲੰਧਰ ਵੀ ਮੌਜੂਦ ਸਨ। ਇਸ ਦੌਰੇ ਦਾ ਮੁੱਖ ਉਦੇਸ਼ ਬੱਚਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆਉਣਾ ਅਤੇ ਕਾਨੂੰਨੀ ਤੇ ਸਮਾਜਿਕ ਸੁਰੱਖਿਆ ਤਹਿਤ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਸੀ। ਜਿੱਥੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਤੇ ਰਾਹੁਲ ਕੁਮਾਰ ਆਜ਼ਾਦ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਨਾਲ ਰਲ ਕੇ ਕੇਕ ਕੱਟਿਆ। ਇਹ ਕੇਕ ਉਨ੍ਹਾਂ ਸਾਰੇ ਬੱਚਿਆਂ ਦੇ ਸਾਂਝੇ ਜਨਮ ਦਿਨ ਵਜੋਂ ਕੱਟਿਆ ਗਿਆ ਜਿਨ੍ਹਾਂ ਨੂੰ ਆਪਣੀ ਜਨਮ ਮਿਤੀ ਬਾਰੇ ਪਤਾ ਨਹੀਂ ਹੈ। ਇਸ ਦੌਰਾਨ ਅਧਿਕਾਰੀਆਂ ਨੇ ਯੂਨੀਕ ਹੋਮ ਵਿਚ ਬੱਚਿਆਂ ਦੇ ਰਹਿਣ-ਸਹਿਣ, ਖ਼ੁਰਾਕ ਅਤੇ ਵਿੱਦਿਅਕ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਅਤੇ ਯੂਨੀਕ ਹੋਮ ਦੇ ਪ੍ਰਬੰਧਕ ਬੀਬੀ ਪ੍ਰਕਾਸ਼ ਕੌਰ ਨਾਲ ਵੀ ਗੱਲਬਾਤ ਕਰਦਿਆਂ ਉਨ੍ਹਾਂ ਵਲੋਂ ਕੀਤੇ ਭਰਪੂਰ ਕਾਰਜਾਂ ਦੀ ਸ਼ਲਾਘਾ ਕੀਤੀ ਗਈ










