Jalandhar

ਵੱਡੀ ਖਬਰ, ਜਲੰਧਰ ਦੇ ਮਸ਼ਹੂਰ ਹਸਪਤਾਲ ‘ਤੇ ਅੰਨ੍ਹੇਵਾਹ ਗੋਲੀਬਾਰੀ; ਦਹਿਲਿਆ ਇਲਾਕਾ

Big news, indiscriminate firing at famous hospital in Jalandhar;

Big news, indiscriminate firing at famous hospital in Jalandhar;

ਜਲੰਧਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਲੰਧਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਸ਼ਹਿਰ ਦੇ ਮਸ਼ਹੂਰ “ਵਰਦਾਨ ਹਸਪਤਾਲ” ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਈ ਇਸ ਸਿੱਧੀ ਮੁਠਭੇੜ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ, ਪਰ ਪੁਲਿਸ ਦੀ ਤੇਜ਼ ਕਾਰਵਾਈ ਨੇ ਅਪਰਾਧੀਆਂ ਨੂੰ ਇੱਕ ਸਖ਼ਤ ਸੰਦੇਸ਼ ਦਿੱਤਾ ਹੈ।

 ਉਸਦੀ ਪਛਾਣ ਜੋਧ ਸਿੰਘ ਜੋਧਾ ਵਜੋਂ ਹੋਈ, ਜੋ ਕਿ ਸ਼ਾਹਕੋਟ ਦਾ ਰਹਿਣ ਵਾਲਾ ਹੈ।

ਸੀਸੀਟੀਵੀ ਰਾਹੀਂ ਪਛਾਣ, ਕਈ ਜਿਲ੍ਹਿਆਂ ਚ ਸੀ ਵਾਂਟੇਂਡ

ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਜੋਧਾ ਉਹ ਸ਼ਖਸ ਸੀ ਜਿਸਨੇ ਲਗਭਗ 2-3 ਮਹੀਨੇ ਪਹਿਲਾਂ ਜਲੰਧਰ ਦੇ ਵਰਦਾਨ ਹਸਪਤਾਲ ਦੇ ਬਾਹਰ ਗੇਟ ‘ਤੇ ਗੋਲੀਆਂ ਚਲਾਈਆਂ ਸਨ। ਅੱਜ ਉਸ ਤੋਂ ਬਰਾਮਦ ਹੋਇਆ ਹੈਲਮੇਟ ਅਤੇ ਹਥਿਆਰ ਉਹੀ ਸਨ ਜੋ ਉਸਨੇ ਉਸ ਦਿਨ ਘਟਨਾ ਵਿੱਚ ਵਰਤੇ ਸਨ। ਸੀਸੀਟੀਵੀ ਫੁਟੇਜ ਤੋਂ ਇਸਦੀ ਪੁਸ਼ਟੀ ਹੋਈ ਹੈ।ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਜੋਧਾ ਮੋਗਾ ਅਤੇ ਮੋਹਾਲੀ ਪੁਲਿਸ ਨੂੰ ਲੋੜੀਂਦਾ ਹੈ। ਉਸਨੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਅਪਰਾਧ ਕੀਤੇ ਹਨ। ਉਸਨੇ ਵਿਦੇਸ਼ ਵਿੱਚ ਰਹਿਣ ਵਾਲੇ ਲੱਕੀ ਪਟਿਆਲ ਦੇ ਇਸ਼ਾਰੇ ‘ਤੇ ਗੋਲੀਬਾਰੀ ਕੀਤੀ। ਉਸਦੇ ਹੋਰ ਸਾਥੀਆਂ ਦੀ ਪਛਾਣ ਵੀ ਹੋ ਗਈ ਹੈ। ਹੁਣ, ਉਸਦੇ ਇਲਾਜ ਤੋਂ ਬਾਅਦ, ਅਸੀਂ ਚੰਗੀ ਤਰ੍ਹਾਂ ਨਾਲ ਪੁੱਛਗਿੱਛ ਕਰਾਂਗੇ।

Back to top button