Punjab

ਪੰਜਾਬ ਪੁਲਿਸ ਵਿਭਾਗ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਦਾ ਤਬਾਦਲਾ

ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਦਾ ਤਬਾਦਲਾ

ਪੰਜਾਬ ਸਰਕਾਰ ਵੱਲੋਂ ਪੁਲਿਸ ਅਫਸਰਾਂ ਦੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਇਸ ਵਿਚਾਲੇ ਰਾਤੋਂ ਰਾਤ ਅਚਾਨਕ ਕਈ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ। ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਬੀਤੇ ਦਿਨੀਂ ਕਈ IAS ਅਤੇ PCS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਤਬਾਦਲੇ ਪ੍ਰਸ਼ਾਸਨਿਕ ਆਧਾਰ ’ਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

IAS ਅਧਿਕਾਰੀ ਓਜਸਵੀ ਦੀ ਨਵੀਂ ਤਾਇਨਾਤੀ

ਸਾਲ 2020 ਬੈਚ ਦੇ IAS ਅਧਿਕਾਰੀ ਓਜਸਵੀ, ਜੋ ਇਸ ਸਮੇਂ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਵਜੋਂ ਸੇਵਾਵਾਂ ਨਿਭਾ ਰਹੇ ਸਨ, ਨੂੰ ਹੁਣ ਐਡੀਸ਼ਨਲ ਸਕੱਤਰ, ਰੈਵਨਿਊ, ਰਿਹੈਬਿਲੀਟੇਸ਼ਨ ਅਤੇ ਡਿਜ਼ਾਸਟਰ ਮੈਨੇਜਮੈਂਟ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਦਾ ਅਹੁਦਾ ਵੀ ਨਵੇਂ ਅਧਿਕਾਰੀ ਨੂੰ ਦਿੱਤਾ ਗਿਆ ਹੈ।

Punjab Transfer News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?

Punjab Transfer News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?

ਅੰਕੁਰ ਮਹਿੰਦਰੂ ਹੋਣਗੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ

ਸਰਕਾਰੀ ਹੁਕਮਾਂ ਮੁਤਾਬਕ ਅੰਕੁਰ ਮਹਿੰਦਰੂ, PCS (2016), ਜੋ ਇਸ ਸਮੇਂ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ), ਸੰਗਰੂਰ ਵਜੋਂ ਤਾਇਨਾਤ ਹਨ, ਦੀਆਂ ਸੇਵਾਵਾਂ ਸਥਾਨਕ ਸਰਕਾਰ ਵਿਭਾਗ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਵਜੋਂ ਤਾਇਨਾਤ ਕਰਨ ਲਈ ਸੇਵਾਵਾਂ Local Government Department ਨੂੰ ਦਿੱਤੀਆਂ ਗਈਆਂ ਹਨ। ਇਹ ਤਾਇਨਾਤੀ ਸ਼੍ਰੀ ਓਜਸਵੀ, IAS ਦੀ ਥਾਂ ’ਤੇ ਕੀਤੀ ਗਈ ਹੈ।

ਵਿਨੀਤ ਕੁਮਾਰ ਦੀ ਜਗਰਾਓਂ ਬਦਲੀ

ਵਿਨੀਤ ਕੁਮਾਰ, PCS (2016), ਜੋ ਇਸ ਵੇਲੇ ਜੁਆਇੰਟ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਅਤੇ ਵਾਧੂ ਤੌਰ ’ਤੇ ਚੀਫ ਐਗਜ਼ਿਕਿਊਟਿਵ ਅਫਸਰ, ਲੁਧਿਆਣਾ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮਟਿਡ ਦਾ ਕੰਮ ਦੇਖ ਰਹੇ ਸਨ, ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ, ਜਗਰਾਓਂ ਵਜੋਂ ਤਾਇਨਾਤ ਕੀਤਾ ਗਿਆ ਹੈ।ਉਹ ਇਹ ਅਹੁਦਾ ਮਨਜੀਤ ਸਿੰਘ ਚੀਮਾ, PCS ਦੀ ਥਾਂ ਸੰਭਾਲਣਗੇ ਅਤੇ ਉਨ੍ਹਾਂ ਨੂੰ ਲੁਧਿਆਣਾ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮਟਿਡ ਦੇ ਚੀਫ ਐਗਜ਼ਿਕਿਊਟਿਵ ਅਫਸਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।

Back to top button