Punjab

ਆਪ ਦੇ ਸਾਬਕਾ ਮੰਤਰੀ ‘ਤੇ NRI ਵਿਅਕਤੀ ਤੋਂ 1 ਕਰੋੜ ਰੁਪਏ ਲੈਣ ਦੇ ਦੋਸ਼

Allegations against former AAP minister of taking Rs 1 crore from an NRI

 ਕੈਨੇਡਾ ਵਿੱਚ ਰਹਿਣ ਵਾਲੇ ਇੱਕ NRI ਸਤਨਾਮ ਸਿੰਘ ਨੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਸਤਨਾਮ ਸਿੰਘ ਦਾ ਆਰੋਪ ਹੈ ਕਿ ਉਨ੍ਹਾਂ ਨੂੰ ਪਿੰਡ ਧਾਰੀਵਾਲ ਦਾ ਸਰਪੰਚ ਬਣਾਉਣ ਦਾ ਭਰੋਸਾ ਦੇ ਕੇ ਕਰੀਬ 1 ਕਰੋੜ ਰੁਪਏ ਲਏ ਗਏ ਸਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਸਰਪੰਚ ਨਹੀਂ ਬਣਾਇਆ ਗਿਆ।

ਇਸ ਮਾਮਲੇ ਨੂੰ ਲੈ ਕੇ ਸਤਨਾਮ ਸਿੰਘ ਨੇ 16 ਨਵੰਬਰ 2026 ਨੂੰ ਕੈਨੇਡਾ ਵਿੱਚ ਨੋਟਰੀ ਪਬਲਿਕ ਦੇ ਸਾਹਮਣੇ ਆਪਣਾ ਹਲਫ਼ਨਾਮਾ ਤਸਦੀਕ ਕਰਵਾਇਆ ਸੀ। ਹੁਣ ਇਸ ਹਲਫ਼ਨਾਮੇ ਦੀ ਤਸਵੀਰ ਅਤੇ ਮਾਮਲੇ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਪਤਨੀ ਨੂੰ ਫੋਨ ਕਰਕੇ ਮੰਗੇ ਪੈਸੇ ਵਾਪਸ

ਵਾਇਰਲ ਵੀਡੀਓ ਵਿੱਚ ਸਤਨਾਮ ਸਿੰਘ ਫੇਸਬੁੱਕ ਲਾਈਵ ਦੌਰਾਨ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਪਤਨੀ ਸੁਰਿੰਦਰ ਪਾਲ ਕੌਰ ਭੁੱਲਰ ਨੂੰ ਫੋਨ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਆਪਣੇ ਵੱਲੋਂ ਦਿੱਤੇ ਗਏ ਪੈਸੇ ਵਾਪਸ ਮੰਗਦੇ ਹਨ। ਸਤਨਾਮ ਸਿੰਘ ਨੇ ਇਹ ਵੀ ਆਰੋਪ ਲਗਾਇਆ ਹੈ ਕਿ ਮੰਤਰੀ ਦੇ ਪੀਏ ਦਿਲਬਾਗ ਸਿੰਘ ਨੇ ਉਨ੍ਹਾਂ ਤੋਂ 4 ਲੱਖ ਰੁਪਏ ਲਏ ਸਨ।

Punjab News : ਸਾਬਕਾ ਮੰਤਰੀ 'ਤੇ NRI ਤੋਂ 1 ਕਰੋੜ ਰੁਪਏ ਲੈਣ ਦੇ ਇਲਜ਼ਾਮ, ਸਰਪੰਚ ਬਣਾਉਣ ਦਾ ਦਿੱਤਾ ਸੀ ਭਰੋਸਾ 

ਪਤਨੀ ਨੇ ਭਾਰਤ ਆ ਕੇ ਮਿਲਣ ਲਈ ਕਿਹਾ

ਵੀਡੀਓ ਵਿੱਚ ਸੁਰਿੰਦਰ ਪਾਲ ਕੌਰ ਭੁੱਲਰ ਕਥਿਤ ਤੌਰ ‘ਤੇ ਸਤਨਾਮ ਸਿੰਘ ਨੂੰ ਭਾਰਤ ਆ ਕੇ ਮਿਲਣ ਲਈ ਕਹਿੰਦੇ ਸੁਣਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਮਾਮਲੇ ਦਾ ਹੱਲ ਕੱਢਣ ਦੀ ਗੱਲ ਵੀ ਕਹੀ ਜਾਂਦੀ ਹੈ।

Back to top button