ਸਾਬਕਾ ਮੁੱਖ ਮੰਤਰੀ ਨੇ ਦਫਤਰ ਕੰਪਲੈਕਸ ‘ਚ ਪੁਲਿਸ ਮੁਲਾਜ਼ਮ ਨਾਲ ਕੀਤੀ ਹੱਥੋਂਪਾਈ, ਕਾਲਰੋ ਫੜ੍ਹਕੇ ਕੀਤੀ ਖਿੱਚ-ਧੂਹ, ਦੇਖੋ ਵੀਡੀਓ
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਜਨਪਦ ਪੰਚਾਇਤ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਵਿਚ ਬੇਨਿਯਮੀਆਂ ਦੇ ਦੋਸ਼ ਲਗਾਉਂਦੇ ਹੋਏ ਪੋਲਿੰਗ ਸਟੇਸ਼ਨ ‘ਤੇ ਮੌਜੂਦ ਇਕ ਪੁਲਿਸ ਕਰਮਚਾਰੀ ਨਾਲ ਵੀ ਹੱਥੋਪਾਈ ਕੀਤੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ‘ਚ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਭੋਪਾਲ ‘ਚ ਜ਼ਿਲਾ ਪੰਚਾਇਤ ਦਫਤਰ ਦੇ ਕੰਪਲੈਕਸ ‘ਚ ਇਕ ਮਹਿਲਾ ਵੋਟਰ ਨੂੰ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਕਰਮਚਾਰੀਆਂ ਨਾਲ ਝੜਪ ਕਰਦੇ ਨਜ਼ਰ ਆ ਰਹੇ ਹਨ। ਇਸ ਘਟਨਾ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕਾਰੇ ਦੀ ਨਿੰਦਾ ਕੀਤੀ ਹੈ।
ਹਾਲਾਂਕਿ, ਭੋਪਾਲ ਦੇ ਪੰਚਾਇਤ ਦਫ਼ਤਰ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਨੇ ਦਾਅਵਾ ਕੀਤਾ ਕਿ ਉਹ ਭਾਜਪਾ ਵਿਧਾਇਕ ਰਾਮੇਸ਼ਵਰ ਸ਼ਰਮਾ ਨੂੰ ਇਮਾਰਤ ਵਿੱਚ ਦਾਖ਼ਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਮਹਿਲਾ ਵੋਟਰਾਂ ਦੇ ਨਾਲ ਭਾਜਪਾ ਵਿਧਾਇਕ ਰਾਮੇਸ਼ਵਰ ਸ਼ਰਮਾ ਅਤੇ ਸ਼ਹਿਰੀ ਵਿਕਾਸ ਮੰਤਰੀ ਭੂਪੇਂਦਰ ਸਿੰਘ ਵੀ ਮੌਜੂਦ ਸਨ। ਕਾਂਗਰਸ ਨੇ ਦੋਸ਼ ਲਾਇਆ ਕਿ ਔਰਤ ਕਾਂਗਰਸ ਸਮਰਥਕ ਸੀ ਪਰ ਭਾਜਪਾ ਆਗੂਆਂ ਨੇ ਉਸ ‘ਤੇ ਦਬਾਅ ਪਾਇਆ। ਦਿਗਵਿਜੇ ਨੇ ਕਿਹਾ ਕਿ ਪੁਲਸ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਨੂੰ ਮੈਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮੁੱਖ ਮੰਤਰੀ ਚੌਹਾਨ ਦੇ ਦੋਸ਼ ਮੁਤਾਬਕ ਮੈਂ ਕਿਸੇ ਪੁਲਸ ਕਰਮਚਾਰੀ ਦਾ ਕਾਲਰ ਨਹੀਂ ਫੜਿਆ।