ਜਲੰਧਰ, H S Chawla
ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ IPS , DCP Inv , ਸ਼੍ਰੀ ਜਗਜੀਤ ਸਿੰਘ ਸਰੋਆ PPS . ADCP Inv , ਅਤੇ ਸ੍ਰੀ ਪਰਮਜੀਤ ਸਿੰਘ PPS . ACP Inv ( D ) ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP , ਇੰਦਰਜੀਤ ਸਿੰਘ ਇੰਚਾਰਜ CIA 2 , NARCOTICS CELL ਕਮਿਸ਼ਨਰੇਟ ਜਲੰਧਰ ਦੀਆਂ ਵੱਖ ਵੱਖ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਪਾਸੋਂ 255 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਮਿਤੀ 21.08.2022 ਨੂੰ ਸੀ.ਆਈ.ਏ -2 . ( ਨਾਰਕੋਟਿਕ ਸੈੱਲ ) ਕਮਿਸ਼ਨਰੇਟ ਜਲੰਧਰ ਦੀ ਟੀਮ ਬ੍ਰਾਏ ਗਸ਼ਤ ਵੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਧਾ – ਤਾਲਾਸ਼ ਭੇੜੇ ਪੁਰਸ਼ਾਂ ਦੇ ਸਬੰਧ ਵਿਚ ਰੇਲਵ ਰੋਡ ਗੁਰੂ ਨਾਨਕਪੁਰਾ ਜਲੰਧਰ ਪਾਸ ਮੌਜੂਦ ਸੀ ਕਿ 2 ਨੌਜਵਾਨ ਮੋਟਰ ਸਾਈਕਲ ਨੰਬਰੀ PB02 – BN – 0449 ਹੀਰੋ ਸਪਲੈਂਡਰ ਰੰਗ ਕਾਲਾ ਪਰ ਸਵਾਰ ਹੋ ਕੇ ਗੁਰੂ ਨਾਨਕਪੁਰਾ ਫਾਟਕ ਵਾਲੀ ਸਾਈਡ ਤੋਂ ਆਉਂਦੇ ਦਿਖਾਈ ਦਿੱਤੇ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਕੇ ਆਪਣਾ ਮੋਟਰ ਸਾਈਕਲ ਰੋਕ ਕੇ ਪਿੱਛੇ ਵੱਲ ਨੂੰ ਮੁੜਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਜਿਹਨਾਂ ਨੂੰ CIA 2 , NARCOTICS CELL ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਪ੍ਰਭਜੀਤ ਸਿੰਘ @ ਪ੍ਰਭ S / O ਕੁਲਵੰਤ ਸਿੰਘ ਵਾਸੀ ਪਿੰਡ ਨੌਰੰਗਪੁਰਾ ਤਹਿਸੀਲ ਬਾਬਾ ਬਕਾਲਾ ਹਾਲ ਵਾਸੀ 90 ਖੂਹ ਗੁਰੂ ਅਰਜਨ ਦੇਵ ਜੀ ਨੇੜੇ ਜੈਨ ਹਸਪਤਾਲ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਅਤੇ ਅਵਤਾਰ ਸਿੰਘ @ ਕਾਲਾ SO ਸਵਿੰਦਰ ਸਿੰਘ ਵਾਸੀ ਪਿੰਡ ਮੱਲੀਆਂ ਜਿਲਾ ਅੰਮ੍ਰਿਤਸਰ ਦੱਸਿਆ।
ਜਿਹਨਾਂ ਦੀ ਤਲਾਸ਼ੀ ਕਰਨ ਤੇ ਇਹਨਾਂ ਪਾਸੋਂ 255 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਜਿਹਨਾਂ ਵਿਰੁੱਧ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 97 ਮਿਤੀ 21.08.2022 us 21-61-85 NDPS ACT ਥਾਣਾ ਨਵੀਂ ਬਾਰਾਦਰੀ ਕਮਿ : ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।