Indiapolitical

‘ਭਾਰਤ ਜੋੜੋ ਯਾਤਰਾ’ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਲਈ ਬੁਰੀ ਖ਼ਬਰ, ਪਾਰਟੀ ‘ਚ ਹਲਚਲ

ਕਾਂਗਰਸ ਦੇਸ਼ ਭਰ ‘ਚ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਲਈ ਬੁਰੀ ਖ਼ਬਰ ਹੈ। ਕਾਂਗਰਸ ਪਾਰਟੀ ਦਾ ਯੂ-ਟਿਊਬ ਚੈਨਲ ਬੁੱਧਵਾਰ ਨੂੰ ਡਿਲੀਟ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਖੁਦ ਕਾਂਗਰਸ ਪਾਰਟੀ ਨੇ ਟਵੀਟ ਕਰਕੇ ਦਿੱਤੀ ਹੈ।
ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਨੇ ਕਿਹਾ ਕਿ ਸਾਡੇ ਯੂਟਿਊਬ ਚੈਨਲ ‘ਇੰਡੀਅਨ ਨੈਸ਼ਨਲ ਕਾਂਗਰਸ’ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਅਸੀਂ ਇਸਨੂੰ ਠੀਕ ਕਰਨ ‘ਤੇ ਕੰਮ ਕਰ ਰਹੇ ਹਾਂ ਅਤੇ Google ਅਤੇ YouTube ਟੀਮਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਨਾਲ ਹੀ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਇਸ ਦਾ ਕੀ ਕਾਰਨ ਹੈ। ਅਜਿਹਾ ਤਕਨੀਕੀ ਖਰਾਬੀ ਜਾਂ ਹੈਕਿੰਗ ਕਾਰਨ ਹੋਇਆ ਹੈ। ਅਸੀਂ ਜਲਦੀ ਹੀ YouTube ‘ਤੇ ਵਾਪਸ ਆਉਣ ਦੀ ਉਮੀਦ ਕਰਦੇ ਹਾਂ। 

 

7 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਕਾਂਗਰਸ ਦੀ ਭਾਰਤ ਜੋੜੋ ਯਾਤਰਾ

Leave a Reply

Your email address will not be published. Required fields are marked *

Back to top button