canada, usa ukPunjabReligiousWorld
ਅਮਰੀਕਾ ਤੋਂ ਮੰਦਭਾਗੀ ਖ਼ਬਰ: ਗੁਰਦੁਆਰਾ ਸਾਹਿਬ ਵਿਖੇ ਦੋ ਸਿੱਖ ਧੜਿਆਂ ‘ਚ ਹੋਈ ਗੋਲੀਬਾਰੀ, 3 ਲੋਕ ਜ਼ਖਮੀ

ਕੈਲੀਫੋਰਨੀਆ/ ਅਮਰ ਨਾਗਰਾ (ਇੰਜੀ.)
ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਵਿਖੇ ਦੋ ਸਿੱਖ ਧੜੇ ਆਪਸ ਵਿੱਚ ਖਹਿਬੜ ਗਏ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਗੋਲੀਆਂ ਚੱਲ ਪਈਆਂ, ਜਿਸ ਵਿੱਚ 3 ਲੋਕ ਜ਼ਖਮੀ ਹੋ ਗਏ।
ਸਕਾਟਨ ਵਿੱਚ ਵਾਪਰੀ ਇਸ ਘਟਨਾ ਦੀ ਸਥਾਨਕ ਪੁਲਿਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਵਿੱਚ ਤਿੰਨ ਲੋਕ ਜਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਹਾਲਾਂਕਿ ਤਿੰਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।