PoliticsPunjab

ਹੁਣ ਪੰਜਾਬ ਵਿਚ ਗੈਂਗਸਟਰਾਂ ਦੀ ਹੋ ਰਹੀ ਹੈ ਆਨਲਾਈਨ ਭਰਤੀ, ਗੈਂਗਸਟਰਾਂ ਵਲੋਂ ਫੋਨ ਨੰਬਰ ਜਾਰੀ

 ਹੁਣ ਪੰਜਾਬ ਵਿਚ ਗੈਂਗਸਟਰਾਂ ਦੀ ਆਨਲਾਈਨ ਭਰਤੀ ਹੋ ਰਹੀ ਹੈ। ਨੌਜਵਾਨਾਂ ਨੂੰ ਅਪਣੇ ਗੈਂਗ ਦੇ ਨਾਲ ਜੋੜਨ ਦੇ ਲਈ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਲਿਖ ਕੇ ਵੱਟਸਐਪ ਨੰਬਰ ਜਾਰੀ ਕੀਤਾ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਹੇ ਜਿਸ ਵਿਚ ਲਿਖਿਆ ਗਿਆ ਕਿ ਜੋ ਲੋਕ ਗੈਂਗ ਦੇ ਨਾਲ ਜੁੜਨਾ ਚਾਹੁੰਦੇ ਹਨ, ਉਹ ਵੱਟਸਐਪ ਕਰਨ।

77400-13056 ਨੰਬਰ ਗੈਂਗਸਟਰਾਂ ਦੁਆਰਾ ਫੇਸਬੁੱਕ ‘ਤੇ ਜਾਰੀ ਕੀਤਾ ਗਿਆ।
ਇਸ ਤਰ੍ਹਾਂ ਗੈਂਗਸਟਰ ਸ਼ਰੇਆਮ ਫੇਸਬੁੱਕ ਆਦਿ ‘ਤੇ ਨੰਬਰ ਜਾਰੀ ਕਰ ਰਹੇ ਹਨ। ਪੰਜਾਬ ਪੁਲਿਸ ਗੈਂਗਸਟਰਵਾਦ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ। ਜੋ ਹੁਣ ਹਵਾਹਵਾਈ ਦਿਖ ਰਹੇ ਹਨ। ਗੈਂਗਸਟਰ ਅਪਣੀ ਸ਼ੋਹਰਤ ਦਾ ਦਿਖਾਵਾ ਅਕਸਰ ਫੇਸਬੁੱਕ ਆਦਿ ‘ਤੇ ਪੋਸਟ ਪਾ ਕੇ ਕਰਦੇ ਰਹਿੰਦੇ ਹਨ। ਵੀਡੀਓ ਆਦਿ ਬਣਾ ਕੇ ਖੁਦ ਨੂੰ ਇੱਕ ਰੋਲ ਮਾਡਲ ਹੀਰੋ ਦੀ ਤਰ੍ਹਾਂ ਪੇਸ਼ ਕਰਦੇ ਹਨ ਤਾਕਿ ਨੌਜਵਾਨ ਉਨ੍ਹਾਂ ਦੇਖ ਕੇ ਆਕਰਸ਼ਿਤ ਹੋਣ ਅਤੇ ਉਨ੍ਹਾਂ ਦੇ ਨਾਲ ਅਪਰਾਧ ਦੀ ਦੁਨੀਆ ਵਿਚ ਜੁੜਨ।
ਬਠਿੰਡਾ ਪੁਲਿਸ ਨੇ ਸਾਲ 2016 ਵਿਚ ਗੈਂਗਸਟਰ ਦਵਿੰਦਰ ਬੰਬੀਹਾ ਦਾ ਰਾਮਪੁਰਾ ਫੂਲ ਇਲਾਕੇ ਵਿਚ ਐਨਕਾਊਂਟਰ ਕੀਤਾ ਸੀ। ਪੁਲਿਸ ਦੇ ਨਾਲ ਮੁਠਭੇੜ ਵਿਚ ਮਾਰਿਆ ਗਿਆ ਦਵਿੰਦਰ ਬੰਬੀਹਾ ਸ਼ੁਰੂ ਤੋਂ ਹੀ ਸ਼ਾਰਪ ਸ਼ੂਟਰ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਇਹ ਗੈਂਗਸਟਰ ਪੁਲਿਸ ਹਿਰਾਸਤ ਵਿਚੋਂ 17 ਮਹੀਨੇ ਤੋਂ ਫਰਾਰ ਸੀ ਅਤੇ ਅਪਣੇ ਦੁਸ਼ਮਣਾਂ ਨੂੰ ਫੇਸਬੁੱਕ ‘ਤੇ ਪੋਸਟ ਲਿਖ ਕੇ ਮਾਰਨ ਦੀ ਧਮਕੀਆ ਦੇ ਰਿਹਾ ਸੀ।
ਖੂੰਖਾਰ ਸ਼ੂਟਰ ਦਵਿੰਦਰ ਸਿੰਘ ਬੰਬੀਹਾ ਅਤੇ ਉਸ ਦਾ ਸਾਥੀ ਸਰਵਜੀਤ ਸਿੰਘ ਉਰਫ ਸ਼ਰਣੀ ਪੰਜਾਬ ਸਣੇ ਗੁਜਰਾਤ ਅਤੇ ਮਹਾਰਾਸ਼ਟਰ ਦੀ ਪੁਲਿਸ ਦੇ ਲਈ ਵਾਂਟੇਡ ਰਿਹਾ ਹੈ।

Back to top button