JalandharPunjab

DCP ਜਗਮੋਹਨ ਸਿੰਘ ਨੇ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਜਲੰਧਰ, ਐਚ ਐਸ ਚਾਵਲਾ।

ਮਾਨਯੋਗ ਡਾਇਰੈਕਟਰ ਜਨਰਲ ਪੁਲਿਸ , ਪੰਜਾਬ ਅਤੇ ਮਾਨਯੋਗ ਕਮਿਸ਼ਨਰ ਪੁਲਿਸ , ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਲੰਧਰ ਕਮਿਸ਼ਨਰੇਟ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜ਼ਮੀਨੀ ਪੱਧਰ ਪਰ ਨਿਪਟਾਰਾ ਕਰਨ , ਮਾਹੋਲ ਨੂੰ ਸ਼ਾਂਤ ਪੂਨ ਬਣਾਈ ਰੱਖਣ , ਮਾੜੇ ਅਨਸਰਾਂ ਪਰ ਨਕੇਲ ਕੱਸਣ ਅਤੇ ਪੁਲਿਸ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਅੱਜ ਮਿਤੀ 30.09.2022 ਨੂੰ ਜਗਮੋਹਨ ਸਿੰਘ PPS , DCP ਸਿਟੀ ਵੱਲੋਂ ਕਾਨਫਰੰਸ ਹਾਲ , ਦਫਤਰ ਪੁਲਿਸ ਕਮਿਸ਼ਨਰ , ਕੰਪਲੈਕਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ 1 ਅਤੇ ਸਿਟੀ 2 ਸਮੇਤ ਸਮੂਹ ਹਲਕਾ ਨਿਗਰਾਨ ਅਫਸਰ ਅਤੇ ਮੁੱਖ ਅਫਸਰ ਥਾਣਾਜਾਤ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਹੇਠ ਲਿਖੀਆਂ ਹਦਾਇਤਾਂ ਕੀਤੀਆਂ ਗਈਆਂ :-👇

1. ਲਾਅ ਐਂਡ ਆਰਡਰ ਨੂੰ ਮੈਨਟੇਨ ਕਰਨ ਅਤੇ ਪੁਲਿਸ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਏ ਜਾਣ ਹਿੱਤੂ ਹਰੇਕ ਥਾਣਾ ਵਿੱਚ ਸੁਭਾ 08:00 ਵਜੇ ਪੁਲਿਸ ਕਰਮਚਾਰੀਆਂ ਦੀ ਗਿਣਤੀ ਹੋਣੀ ਚਾਹੀਦੀ ਹੈ।
2. ਹਰੇਕ ਥਾਣਾ ਵਿੱਚ ਪੁਲਿਸ ਕਰਮਚਾਰੀਆਂ ਦੀ ਸਹੂਲਤ ਲਈ ਮੈਸ ਚਾਲੂ ਹਾਲਤ ਵਿੱਚ ਹੋਣੀ ਚਾਹੀਦੀ ਹੈ।
3. ਪੈਡਿੰਗ ਦਰਖਾਸਤਾਂ ਸਬੰਧੀ ਜਲੰਧਰ ਕਮਿਸ਼ਨਰੇਟ ਦੇ ਏਰੀਆਂ ਨੂੰ ਦੋ ਜੋਨਾਂ ਵਿੱਚ ਵੰਡਿਆ ਗਿਆ ਹੈ, ਜਿਸ ਤਹਿਤ ਜੋਨ 1 ਦੀ ਸੁਪਰਵਿਜ਼ਨ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਅਤੇ ਜੋਨ 2 ਦੀ ਸੁਪਰਵਿਜ਼ਨ ਡਿਪਟੀ ਕਮਿਸ਼ਨਰ ਪੁਲਿਸ , ਸਿਟੀ ਵੱਲੋਂ ਕੀਤੀ ਜਾਵੇਗੀ।
4. ਦਰਖਾਸਤਾਂ ਦਾ ਨਿਪਟਾਰਾ ਸਮੇਂ ਸਿਰ ਕਰਨ ਅਤੇ ਕੋਈ ਵੀ ਦਰਖਾਸਤ ਨੂੰ 6 ਮਹੀਨੇ ਤੋਂ ਵੱਧ ਪੈਡਿੰਗ ਨਾ ਰੱਖਣ ਨੂੰ ਯਕੀਨੀ ਬਣਾਇਆ ਜਾਵੇ।
5. ਮੁਕੱਦਮਿਆਂ ਸਬੰਧੀ ਮੋਸੂਲ ਦਰਖਾਸਤਾਂ ਦਾ ਜ਼ਿਮਨੀ ਵਿੱਚ ਵੇਰਵਾ ਦੇ ਕੇ ਦਾਖਲ ਦਫਤਰ ਕੀਤੀਆਂ ਜਾਣ ਤਾਂ ਜੋ ਤਫਤੀਸ਼ੀ ਅਫਸਰ ਨੂੰ ਇਸ ਸਬੰਧੀ ਜਾਣਕਾਰੀ ਰਹਿ ਸਕੇ।
6. ਅਖਰਾਜ ਅਤੇ ਅਦਮਪਤਾ ਮਿਸਲਾਂ ਨੂੰ ਮਾਨਯੋਗ ਅਦਾਲਤਾਂ ਵਿੱਚ ਦਿੱਤੀਆਂ ਜਾਣ।
7. ਹੀਨੀਅਸ ਕ੍ਰਾਇਮ ਵਿੱਚ ਗ੍ਰਿਫਤਾਰ ਦੋਸ਼ੀ / ਦੋਸ਼ੀਆਂ ਦਾ ਚਲਾਨ ਸਮੇਂ ਸਿਰ ਤਿਆਰ ਕਰਕੇ ਮਾਨਯੋਗ ਅਦਾਲਤ ਵਿੱਚ ਦਿੱਤੇ ਜਾਣ।
8. ਜਦੋਂ ਵੀ ਮਾਨਯੋਗ ਅਦਾਲਤ ਵਿੱਚ ਮਾਰਡਰ ਕੇਸ ਦੀ ਸੁਣਵਾਈ ਦੀ ਤਰੀਕ ਪੇਸ਼ੀ ਹੋਵੇ , ਉਸ ਦਿਨ ਪੈਰਵਾਈ ਲਈ ਕ੍ਰਮਚਾਰੀ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਵਿੱਚ ਕਿਸੇ ਕਿਸਮ ਦੀ ਕੋਈ ਕੁਤਾਹੀ ਨਾ ਵਰਤੀ ਜਾਵੇ।
9. ਲੋਕਲ ਐਂਡ ਸਪੈਸ਼ਲ ਲਾਅ ਤਹਿਤ ਦਰਜ ਮੁਕੱਦਮਿਆਂ ਦਾ ਚਲਾਨ ਮਾਨਯੋਗ ਅਦਾਲਤ ਵਿੱਚ ਦਿੱਤੇ ਜਾਣ ਅਤੇ ਮੁਕੱਦਮਿਆਂ ਦੀ ਸੂਚਝੇ ਢੰਗ ਨਾਲ ਪੈਰਵਾਈ ਕਰਕੇ ਦੋਸ਼ੀਆਂ ਨੂੰ ਸਜਾਂ ਕਰਾਈ ਜਾਵੇ।10. ਐਕਸੀਡੈਂਟ ਕੇਸਾਂ ਵਿੱਚ ਜਿਹੜੇ ਮੁਕੱਦਮੇ ਟਰੇਸ ਨਹੀਂ ਹੋ ਸਕੇ , ਉਕਤ ਮੁੱਕਦਮਿਆਂ ਦੀ ਅਦਮਪਤਾ ਰਿਪੋਰਟ ਮੁਰੱਤਵ ਕਰਕੇ ਪੇਸ਼ ਅਦਾਲਤ ਕੀਤੀ ਜਾਵੇ। 11. ਚੋਰੀਸ਼ੂਦਾ ਵਹੀਕਲਾਂ ਸਬੰਧੀ ਮੁਕੱਦਮਾ ਦਰਜ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।
12. ਜਿਹੜੇ ਕੇਸਾਂ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਕੂਐਸ਼ਿੰਗ ਦੇ ਹੁਕਮ ਹੋਏ ਹਨ , ਉਕਤ ਕੇਸਾਂ ਦੇ ਚਲਾਨ ਪੇਸ਼ ਅਦਾਲਤ ਕੀਤੇ ਜਾਣ।
13. ਜਿਹੜੀਆਂ ਦਰਖਾਸਤਾਂ ਕਿਸੇ ਹੋਰ ਅਫਸਰ ਨੂੰ ਮਾਰਕ ਕੀਤੀਆਂ ਜਾਣ , ਉਹਨਾਂ ਦੀ ਪੈਰਵਾਈ ਕੀਤੀ ਜਾਵੇ ਅਤੇ ਮਾਰਕਸ਼ੂਦਾ ਅਫਸਰਾਂ ਨੂੰ ਸਮੇਂ ਸਮੇਂ ਸਿਰ ਰਿਮਾਇੰਡਰ ਜਾਰੀ ਕਰਕੇ ਉਹਨਾਂ ਦਾ ਨਿਪਟਾਰਾ ਸਮੇਂ ਸਿਰ ਕਰਨ ਦੀ ਹਦਾਇਤ ਕੀਤੀ ਜਾਵੇ।
14. ਜਿਹੜੇ ਮੁਕੱਦਮਿਆ ਵਿੱਚ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਹਨ , ਉਹਨਾਂ ਕੇਸਾਂ ਵਿੱਚ ਮੁੱਖ ਅਫਸਰ ਥਾਣਾ ਖੁਦ ਰੇਡ ਕਰਕੇ ਦੋਸ਼ੀ ਨੂੰ ਗ੍ਰਿਫਾਤਰ ਕਰਨ ਦਾ ਉਪਰਾਲਾ ਕਰੇ ਅਤੇ ਬਾਹਰਲੇ ਸਟੇਟਾਂ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਚੰਗਾ ਥਾਣੇਦਾਰ ਭੇਜਿਆ ਜਾਵੇ।
15. ਪੀ.ਓ. ਨੂੰ ਗ੍ਰਿਫਤਾਰ ਕਰਨ ਟੀਮਾਂ ਬਣਾਈਆਂ ਜਾਣ ਅਤੇ ਉਹਨਾਂ ਟੀਮਾ ਨੂੰ ਸਮੇਂ ਸਮੇਂ ਤੇ ਦਿਸ਼ਾ ਨਿਰਦੇਸ਼ ਕੀਤੇ ਜਾਣ।
16. ਵੱਧ ਤੋਂ ਵੱਧ ਰਿਕਵਰੀ ਕੀਤੀ ਜਾਵੇ।
17. ਜਲੰਧਰ ਕਮਿਸ਼ਨਰੇਟ ਦੇ ਏਰੀਆਂ ਅੰਦਰ ਜਿਤਨੇ ਵੀ ਬੁੱਤ ਲਗੇ ਹੋਏ ਹਨ ਉਹਨਾਂ ਦੀ ਨਿਗਰਾਨੀ ਕੀਤੀ ਜਾਵੇ ( ਖਾਸ ਕਰਕੇ ਡਾ : ਬੀ.ਆਰ. ਅੰਬੇਡਕਰ ਦੇ ਬੁੱਤਾ ਦੀ ) ਤਾਂ ਜੋ ਕੋਈ ਸ਼ਰਾਰਤੀ ਅਨਸਰ ਅਮਨ ਕਾਨੂੰਨ ਦੀ ਸਥਿੱਤੀ ਨਾ ਉਤਪੰਨ ਕਰ ਸਕੇ।
18. ਜਲੰਧਰ ਕਮਿਸ਼ਨਰੇਟ ਏਰੀਆਂ ਵਿੱਚ ਜਿਤਨੀਆਂ ਵੀ ਰਾਮ ਲੀਲਾ ਚਲਦੀਆਂ ਹਨ ਉਹਨਾਂ ਦੀ ਨਿਗਰਾਨੀ ਕੀਤੀ ਜਾਵੇ।
19. ਚਰਚਾਂ ਵਿੱਚ ਕੈਮਰੇ ਲਗਵਾਏ ਜਾਣ ਅਤੇ ਇਸ ਤੋਂ ਇਲਾਵਾ ਸਿੱਖ ਕਮਿਊਨਿਟੀ , ਬੀ.ਜੇ.ਪੀ. , ਸ਼ਿਵ ਸੈਨਾ ਦੇ ਨਾਲ ਤਾਲ ਮੇਲ ਕਾਇਮ ਰੱਖਿਆਂ ਜਾਵੇ ਅਤੇ ਉਹਨਾਂ ਦੇ ਮੋਬਾਇਲ ਨੰਬਰ ਹਾਸਲ ਕੀਤੇ ਜਾਣ। 20.ਵਰਨਰ ਪੁਆਇੰਟ , ਹਿੰਦੂ ਲੀਡਰਾਂ , RSS ਦੀ ਸੀਕਿਓਰਟੀ ਚੈਕ ਕੀਤੀ ਜਾਵੇ।
21. RSS ਸ਼ਾਖਾਵਾਂ ਚੈੱਕ ਕੀਤੀਆਂ ਜਾਣ। 22.ਗੁਰੂਦੁਆਰੇ , ਮੰਦਿਰ , RSS ਸ਼ਾਖਾ ਪਰ ਕੈਮਰੇ ਲੱਗੇ ਹੋਣੇ ਚਾਹੀਦੇ ਹਨ।
23. RSS ਸ਼ਾਖਾਵਾਂ ਪਰ ਬੈਰੀਗੇਟ ਲਗਾਏ ਜਾਣ। 24. ਜਿਸ ਜਗ੍ਹਾ ਪਰ ਦੁਸਹਿਰਾ ਲੱਗਣਾ ਹੈ , ਉਕਤ ਥਾਵਾਂ ਦੀ ਚੈਕਿੰਗ ਕੀਤੀ ਜਾਵੇ।
25.ਹਾਈਕੋਰਟ ਮੈਟਰ ਹਲਕਾ ਨਿਗਰਾਨ ਅਫਸਰ ਨਾਲ ਡਿਸਕਸ ਕੀਤੇ ਜਾਣ।
26. ਗੁੰਮਸ਼ੁਦਾ ਵਿਅਕਤੀਆਂ ਬਾਰੇ ਬਾਲਾਤਰ ਅਫਸਰ ਨੂੰ ਦਸਣਾ ਤੇ ਉਸੇ ਵਕਤ ਮੁਕੱਦਮਾ ਦਰਜ ਕਰਕੇ ਵਾਰਸਾਂ ਨਾਲ ਤਾਲ ਮੇਲ ਕਰਨਾ ਅਤੇ ਮੋਕਾ ਤੇ ਜਾਣਾ ਯਕੀਨੀ ਬਣਾਇਆ ਜਾਵੇ।
27.ਕੇਸ ਪ੍ਰੌਪਰਟੀ ਡਿਸਪੋਜ਼ ਆਫ ਕਰਾਈ ਜਾਵੇ। 28. ਥਾਣਾ ਦਾ ਰਜਿਸਟਰ ਨੰਬਰ 19 ( ਮਾਲ ਮੁਕੱਦਮਾ ) ਦੀ ਪੂਰਤੀ ਕੀਤੀ ਜਾਵੇ।
29. ਥਾਣਾ ਦੇ ਕ੍ਰਾਇਮ ਰਜਿਸਟਰ ਨੰਬਰ 9 ( 2 ) ਅਤੇ 9 ( 3 ) ਦੀਆਂ ਲਿਸਟਾਂ ਬਣਾ ਕੇ ਭੇਜੀਆਂ ਜਾਣ।
30. ਹਰੇਕ ਪੁਲਿਸ ਕਰਮਚਾਰੀ ਆਪਣੇ ਆਪਣੇ ਫੋਨ ਤੇ ਵਾਹਨ ਐਪ ਅਤੇ ਪਾਇਸ ਐਪ ਡਾਉਨਲੋਡ ਕਰੇ।

Leave a Reply

Your email address will not be published.

Back to top button