Punjab

ਜੇਲ੍ਹ ਕੈਦੀਆਂ ਤੋਂ ਲੱਖਾਂ ਰੁਪਏ ਡਕਾਰਨ ਵਾਲਾ ਜੇਲ੍ਹਰ ਉਸੇ ਹੀ ਜੇਲ੍ਹ ‘ਚ ਡਕਿਆ

ਐਸ.ਟੀ.ਐੱਫ. ਵੱਲੋਂ ਗੋਇੰਦਵਾਲ ਸਾਹਿਬ ਜੇਲ੍ਹ ਦੇ ਫੜੇ ਗਏ ਡਿਪਟੀ ਜੇਲ੍ਹਰ ਬਲਵੀਰ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਐਸ.ਟੀ.ਐਫ. ਵੱਲੋਂ ਬੀਤੇ ਦਿਨ ਖਡੂਰ ਸਹਿਬ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ, ਐਸ.ਟੀ.ਐਫ. ਵੱਲੋਂ ਅੱਜ ਮੁੜ ਬਲਵੀਰ ਸਿੰਘ ਨੂੰ ਮਾਮਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ ਰਿਮਾਂਡ ਨਾ ਦੇ ਕੇ ਬਲਵੀਰ ਸਿੰਘ ਜ਼ੁਡੀਸ਼ੀਅਲ ਹਿਰਾਸਤ ਲੈਂਦਿਆਂ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਭੇਜ ਦਿੱਤਾ ਹੈ।

ਇਸੇ ਜੇਲ੍ਹ ਵਿੱਚ ਬਲਵੀਰ ਸਿੰਘ ਜੇਲ੍ਹਰ ਵਜੋਂ ਤਾਇਨਾਤ ਰਿਹਾ ਹੈ ਅਤੇ ਡਿਊਟੀ ਦੌਰਾਨ ਗੈਗਸਟਰਾ ਕੋਲੋਂ ਮੋਟੀਆਂ ਰਕਮਾ ਲੈ ਕੇ ਉਨ੍ਹਾਂ ਨੂੰ ਜੇਲ੍ਹ ਅੰਦਰ ਮੋਬਾਈਲ ਫੋਨ ਉਪਲੱਬਧ ਕਰਵਾਉਂਦਾ ਰਿਹਾ ਹੈ।

Leave a Reply

Your email address will not be published.

Back to top button